
Iran Attack On Israel: ਈਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ
Iran Attack On Israel: ਈਰਾਨ ਦੇ ਹਮਲੇ ਨੇ 'ਮਹਾਨ ਜੰਗ' ਦਾ ਅਲਾਰਮ ਵਜਾ ਦਿੱਤਾ ਹੈ। ਈਰਾਨ ਨੇ ਬੀਤੀ ਰਾਤ 30 ਮਿੰਟ ਤੱਕ ਮਿਜ਼ਾਈਲਾਂ ਦੀ ਵਰਖਾ ਕੀਤੀ। ਅਪ੍ਰੈਲ ਤੋਂ ਬਾਅਦ ਇਹ ਈਰਾਨ ਦਾ ਸਭ ਤੋਂ ਵੱਡਾ ਹਮਲਾ ਹੈ। ਇਜ਼ਰਾਈਲ 'ਤੇ 30 ਮਿੰਟਾਂ 'ਚ 181 ਮਿਜ਼ਾਈਲਾਂ ਦਾਗੀਆਂ ਗਈਆਂ। ਇਜ਼ਰਾਈਲੀ ਏਅਰਬੇਸ ਨਿਸ਼ਾਨਾ ਸਨ, ਪਰ ਇਜ਼ਰਾਈਲ ਦੇ ਆਇਰਨ ਡੋਮ ਨੇ ਉਨ੍ਹਾਂ ਸਾਰਿਆਂ ਨੂੰ ਨਾਕਾਮ ਕਰ ਦਿੱਤਾ।
ਈਰਾਨ ਨੇ ਕਰੀਬ 2000 ਕਿਲੋਮੀਟਰ ਤੱਕ ਮਿਜ਼ਾਈਲਾਂ ਦਾਗੀਆਂ। ਈਰਾਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ, ਇਸ ਲਈ ਵੱਡੀ ਜੰਗ ਦਾ ਖ਼ਤਰਾ ਹੈ। ਈਰਾਨੀ ਹਮਲੇ ਤੋਂ ਬਾਅਦ ਉੱਥੇ ਦੇ ਲੋਕ ਜਸ਼ਨ ਵਿੱਚ ਡੁੱਬ ਗਏ। ਲੋਕ ਰਾਤ ਭਰ ਸੜਕਾਂ 'ਤੇ ਘੁੰਮਦੇ ਰਹੇ, ਆਤਿਸ਼ਬਾਜ਼ੀ ਚਲਾਉਂਦੇ ਰਹੇ। ਈਰਾਨ ਨੇ ਆਪਣੇ ਸ਼ਿਰਾਜ਼ ਮਿਜ਼ਾਈਲ ਬੇਸ ਤੋਂ ਇਜ਼ਰਾਈਲ ਦੇ ਤਿੰਨ ਹਵਾਈ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਬੈਲਿਸਟਿਕ ਮਿਜ਼ਾਈਲਾਂ ਨੇ 1700 ਕਿਲੋਮੀਟਰ ਤੋਂ ਵੱਧ ਦੀ ਦੂਰੀ ਨੂੰ ਕਵਰ ਕੀਤਾ ਅਤੇ ਇਜ਼ਰਾਈਲ ਦੇ ਨੇਵਾਤਿਮ, ਹਾਟਜ਼ਰੀਮ ਅਤੇ ਤੇਲ ਨੋਫ ਨੂੰ ਨਿਸ਼ਾਨਾ ਬਣਾਇਆ।
ਈਰਾਨ ਦੇ ਹਮਲੇ ਤੋਂ ਦੁਨੀਆ ਹੈਰਾਨ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਈਰਾਨ ਨੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ। ਇਜ਼ਰਾਇਲੀ ਰੱਖਿਆ ਬਲ ਨੇ ਕਿਹਾ- ਅਸੀਂ ਈਰਾਨ ਦੇ ਹਮਲੇ ਦਾ ਜਵਾਬ ਦੇਵਾਂਗੇ, ਸਾਡੀ ਯੋਜਨਾ ਤਿਆਰ ਹੈ, ਪਰ ਅਸੀਂ ਸਮਾਂ ਅਤੇ ਸਥਾਨ ਦੀ ਚੋਣ ਕਰਾਂਗੇ।
ਇਜ਼ਰਾਈਲ ਅਤੇ ਅਮਰੀਕਾ ਇਕੱਠੇ ਹਨ। ਸਵਾਲ ਇਹ ਹੈ - ਕੀ ਪੂਰਾ ਮੱਧ ਪੂਰਬ ਯੁੱਧ ਦੀ ਤ੍ਰਾਸਦੀ ਨੂੰ ਸਹਿਣ ਕਰੇਗਾ? ਈਰਾਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ, ਇਸ ਲਈ ਖ਼ਤਰਾ ਜ਼ਿਆਦਾ ਹੈ। ਮੰਗਲਵਾਰ ਰਾਤ ਨੂੰ ਇਜ਼ਰਾਈਲ ਦੇ ਸਾਰੇ ਵੱਡੇ ਸ਼ਹਿਰਾਂ 'ਚ ਅਸਮਾਨ 'ਚ ਮਿਜ਼ਾਈਲਾਂ ਅਤੇ ਰਾਕੇਟ ਦੇਖੇ ਗਏ।
ਇਰਾਨ ਨੇ ਖਦਸ਼ੇ ਮੁਤਾਬਿਕ ਹੀ ਨਸਰੱਲਾ ਦੀ ਮੌਤ ਦਾ ਬਦਲਾ ਲੈਣ ਦੇ ਲਈ 6 ਮਹੀਨਿਆਂ ਦੇ ਅੰਦਰ ਹੀ ਇਜ਼ਰਾਈਲ ਉੱਤੇ ਦੂਸਰਾ ਵੱਡਾ ਹਮਲਾ ਬੋਲ ਦਿੱਤਾ। ਤੇਲ ਅਵੀਵ ਅਤੇ ਅਸ਼ਕਲੋਨ ਸਮੇਤ ਇਜ਼ਰਾਈਲ ਦੇ ਕਈ ਸ਼ਹਿਰ ਨਿਸ਼ਾਨੇ ਉੱਤੇ ਸਨ। ਬੈਲੇਸਟਿਕ ਮਿਜ਼ਾਈਲਾਂ ਦੇ ਨਾਲ-ਨਾਲ ਈਰਾਨ ਨੇ ਕਰੂਜ਼ ਅਤੇ ਡਰੋਨ ਮਿਜ਼ਾਈਲਾਂ ਵੀ ਦਾਗੀਆਂ। ਕਈ ਰਾਕੇਟ ਵੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ।
ਇਸ ਤੋਂ ਪਹਿਲਾਂ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਛੇਤੀ ਹੀ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ‘ਗੰਭੀਰ ਨਤੀਜੇ’ ਹੋਣਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਇਜ਼ਰਾਈਲ ਦੀ ਰੱਖਿਆਤਮਕ ਤਿਆਰੀਆਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫ਼ੌਜ ਨੇ ਮੰਗਲਵਾਰ ਨੂੰ ਲੋਕਾਂ ਨੂੰ ਲੇਬਨਾਨ ਦੀ ਸਰਹੱਦ ਨਾਲ ਲੱਗੀਆਂ ਲਗਭਗ ਦੋ ਦਰਜਨ ਬਸਤੀਆਂ ਖ਼ਾਲੀ ਕਰਨ ਨੂੰ ਕਿਹਾ ਹੈ।