Lebanon News : ਇਜ਼ਰਾਈਲੀ ਸੈਨਿਕ ਲੇਬਨਾਨ ’ਚ 2KM ਵਿੱਚ ਹੋਏ ਦਾਖਲ, ਹਿਜ਼ਬੁੱਲਾ ਨਾਲ ਹੋਈ ਝੜਪ

By : BALJINDERK

Published : Oct 2, 2024, 7:11 pm IST
Updated : Oct 2, 2024, 7:11 pm IST
SHARE ARTICLE
ਇਜ਼ਰਾਈਲੀ ਸੈਨਿਕ ਲੇਬਨਾਨ ’ਚ 2KM ਵਿੱਚ ਹੋਏ ਦਾਖਲ
ਇਜ਼ਰਾਈਲੀ ਸੈਨਿਕ ਲੇਬਨਾਨ ’ਚ 2KM ਵਿੱਚ ਹੋਏ ਦਾਖਲ

Lebanon News : ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ, ਕਿਹਾ- ਉਸਨੇ ਈਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ

Lebanon News : ਲੇਬਨਾਨ ਦੇ ਦੱਖਣੀ ਖੇਤਰ 'ਚ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜ਼ਮੀਨੀ ਲੜਾਈ 'ਚ ਬੁੱਧਵਾਰ (2 ਅਕਤੂਬਰ) ਨੂੰ ਇਜ਼ਰਾਇਲੀ ਫੌਜ ਮਾਰੂਨ ਅਲ-ਰਾਸ ਪਿੰਡ ਦੇ 2 ਕਿਲੋਮੀਟਰ ਦੇ ਅੰਦਰ ਪਹੁੰਚ ਗਈ। ਰਿਪੋਰਟ ਮੁਤਾਬਕ ਇਜ਼ਰਾਇਲੀ ਸੈਨਿਕਾਂ ਦਾ ਇੱਥੇ ਹਿਜ਼ਬੁੱਲਾ ਲੜਾਕਿਆਂ ਨਾਲ ਵੀ ਮੁਕਾਬਲਾ ਹੋਇਆ।

ਇਸ ਆਹਮੋ-ਸਾਹਮਣੇ ਦੀ ਲੜਾਈ 'ਚ ਹੁਣ ਤੱਕ 2 ਇਜ਼ਰਾਈਲੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 18 ਜ਼ਖਮੀ ਹੋ ਗਏ ਹਨ। ਇਜ਼ਰਾਈਲ ਲੇਬਨਾਨ ਵਿੱਚ ਹਿਜ਼ਬੁੱਲਾ, ਗਾਜ਼ਾ ਵਿੱਚ ਹਮਾਸ, ਈਰਾਨ ਅਤੇ ਯਮਨ ਵਿੱਚ ਹਾਉਥੀ ਨਾਲ ਲੜ ਰਿਹਾ ਹੈ। ਮੰਗਲਵਾਰ ਰਾਤ ਈਰਾਨ ਨੇ ਇਜ਼ਰਾਈਲ 'ਤੇ 200 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਇਜ਼ਰਾਈਲ ਮੁਤਾਬਕ ਈਰਾਨ ਨੇ ਉਸ 'ਤੇ 180 ਮਿਜ਼ਾਈਲਾਂ ਨਾਲ ਹਮਲਾ ਕੀਤਾ।

ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਕਿਹਾ ਕਿ ਇਹ ਹਮਲਾ ਮੋਸਾਦ ਹੈੱਡਕੁਆਰਟਰ, ਨੇਵਾਤਿਮ ਏਅਰ ਬੇਸ ਅਤੇ ਟੇਲ ਨੋਫ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਈਰਾਨ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨੇ ਨਸ਼ਟ ਕਰ ਦਿੱਤਾ ਸੀ।

ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦੇ ਇਜ਼ਰਾਈਲ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟ ਮੁਤਾਬਕ ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੁਖੀ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਨਹੀਂ ਕੀਤੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

(For more news apart from Israeli soldiers enter 2KM in Lebanon, clash with Hezbollah News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement