ਅਮਰੀਕਾ 'ਚ ਆਰਥਿਕ ਸੰਕਟ ਹੋਇਆ ਡੂੰਘਾ, ਤਾਲਾਬੰਦੀ ਵਰਗੇ ਬਣੇ ਹਾਲਾਤ
Published : Oct 2, 2025, 10:37 am IST
Updated : Oct 2, 2025, 10:37 am IST
SHARE ARTICLE
Economic crisis deepens in America, lockdown-like conditions emerge
Economic crisis deepens in America, lockdown-like conditions emerge

ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਨੂੰ ਬਿਨਾ ਤਨਖਾਹ ਤੋਂ ਛੁੱਟੀ 'ਤੇ ਭੇਜਣ ਦੀ ਤਿਆਰੀ

ਵਾਸ਼ਿੰਟਨ : ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਵਿੱਚ ਆਰਥਿਕ ਤਾਲਾਬੰਦੀ (ਸ਼ਟਡਾਊਨ) ਵਾਲੇ ਹਾਲਾਤ ਬਣ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਕਰਵਾਉਣ ਲਈ ਘੱਟੋ-ਘੱਟ 60 ਵੋਟਾਂ ਦੀ ਲੋੜ ਸੀ ਪਰ ਉਸ ਨੂੰ ਸਿਰਫ਼ 55 ਵੋਟਾਂ ਹੀ ਮਿਲੀਆਂ। ਇਸ ਦਾ ਮਤਲਬ ਹੈ ਕਿ ਇਹ ਮਤਾ ਫੇਲ੍ਹ ਹੋ ਗਿਆ। ਹੁਣ ਸਰਕਾਰ ਕੋਲ ਕੰਮ ਚਲਾਉਣ ਲਈ ਫੰਡ ਨਹੀਂ ਹਨ, ਜਿਸ ਕਾਰਨ ਕਈ ਸੰਘੀ ਕੰਮਕਾਜ ਰੁਕ ਸਕਦੇ ਹਨ। ਇਸ ਤਰ੍ਹਾਂ ਅਮਰੀਕਾ ਇੱਕ ਵਾਰ ਫਿਰ ਬੇਯਕੀਨੀ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ-ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹੇ। ਇਸ ਦੇ ਨਤੀਜੇ ਵਜੋਂ ਤਕਰੀਬਨ 7,50,000 ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ (ਫਰਲੋ) ’ਤੇ ਭੇਜਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਸਕਦਾ ਹੈ। ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ‘ਅਜਿਹੇ ਕੰਮ ਕਰਨ ਦੀ ਧਮਕੀ ਦਿੱਤੀ ਹੈ ਜੋ ਮਾੜੇ ਹੋਣਗੇ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ।’ ਇਸ ਦੌਰਾਨ ਟਰੰਪ ਦਾ ਦੇਸ਼ ਨਿਕਾਲੇ ਦਾ ਏਜੰਡਾ ਪੂਰੀ ਰਫ਼ਤਾਰ ਨਾਲ ਚੱਲਦਾ ਰਹੇਗਾ, ਜਦਕਿ ਸਿੱਖਿਆ, ਵਾਤਾਵਰਨ ਅਤੇ ਹੋਰ ਜ਼ਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ। ਇਸ ਦੇ ਮਾੜੇ ਆਰਥਿਕ ਨਤੀਜੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਣਗੇ।

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ, ‘ਅਸੀਂ ਸ਼ਟਡਾਊਨ ਨਹੀਂ ਚਾਹੁੰਦੇ।’ ਪਰ ਉਹ ਡੈਮੋਕਰੈਟਸ ਅਤੇ ਰਿਪਬਲਿਕਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇ। ਟਰੰਪ ਦੇ ਸ਼ਾਸਨਕਾਲ ਵਿੱਚ ਤੀਜੀ ਵਾਰ ਸੰਘੀ ਫੰਡਿੰਗ ਰੋਕੀ ਗਈ ਹੈ। ਇਸ ਝਗੜੇ ਦਾ ਮੁੱਖ ਕਾਰਨ ਇਹ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਏਜੰਡੇ ਨੂੰ ਚੁਣੌਤੀ ਦੇਣ ਲਈ ਕਾਹਲੇ ਹਨ। ਡੈਮੋਕਰੈਟਸ ‘ਅਫੋਰਡੇਬਲ ਕੇਅਰ ਐਕਟ’ ਤਹਿਤ ਲੱਖਾਂ ਲੋਕਾਂ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਸਬਸਿਡੀਆਂ ਲਈ ਫੰਡਿੰਗ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਇਸ ਮੁੱਦੇ ’ਤੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਫਿਲਹਾਲ ਦੋਵਾਂ ਧਿਰਾਂ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਸਪੱਸ਼ਟ ਜਾਂ ਸੌਖਾ ਰਸਤਾ ਨਹੀਂ ਹੈ। ਇਸ ਦਾ ਅਸਰ ਸਿਰਫ਼ ਸਿਆਸਤ ’ਤੇ ਹੀ ਨਹੀਂ, ਸਗੋਂ ਉਨ੍ਹਾਂ ਆਮ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ’ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ, ਤਨਖਾਹਾਂ ਅਤੇ ਹੋਰ ਸੇਵਾਵਾਂ ’ਤੇ ਨਿਰਭਰ ਕਰਦੇ ਹਨ।

ਇਸ ਦੌਰਾਨ ਮੈਡੀਕੇਅਰ ਅਤੇ ਮੈਡੀਕੇਡ ਸਿਹਤ ਪ੍ਰੋਗਰਾਮ ਜਾਰੀ ਰਹਿਣ ਦੀ ਉਮੀਦ ਹੈ ਪਰ ਸਟਾਫ਼ ਦੀ ਕਮੀ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਸਕਦੀ ਹੈ। ਰੱਖਿਆ ਵਿਭਾਗ (ਪੈਂਟਾਗਨ) ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਕੰਮ ਕਰਦੇ ਰਹਿਣਗੇ। ਰਾਸ਼ਟਰੀ ਪਾਰਕ ਤੇ ਅਜਾਇਬ ਘਰ ਕੁਝ ਦਿਨਾਂ ਲਈ ਖੁੱਲ੍ਹੇ ਰਹਿ ਸਕਦੇ ਹਨ, ਪਰ ਸਾਬਕਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਸਟਾਫ਼ ਨਾਲ ਪਾਰਕਾਂ ਨੂੰ ਖੁੱਲ੍ਹਾ ਰੱਖਣਾ ਜਨਤਾ ਲਈ ਖ਼ਤਰਨਾਕ ਹੋ ਸਕਦਾ ਹੈ।

ਅਮਰੀਕੀ ਕਾਨੂੰਨ ਮੁਤਾਬਕ ਜਦੋਂ ਤੱਕ ਬਜਟ ਜਾਂ ਆਰਜ਼ੀ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ, ਉਦੋਂ ਤੱਕ ‘ਗੈਰ-ਜ਼ਰੂਰੀ’ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸੇ ਸਥਿਤੀ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਹ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਰਿਪਬਲਿਕਨਾਂ ਨੇ ਸਰਕਾਰ ਨੂੰ 21 ਨਵੰਬਰ ਤੱਕ ਚਲਦਾ ਰੱਖਣ ਲਈ ਇੱਕ ਥੋੜ੍ਹੇ ਸਮੇਂ ਦਾ ਫੰਡਿੰਗ ਬਿੱਲ ਪੇਸ਼ ਕੀਤਾ ਸੀ। ਹਾਲਾਂਕਿ ਡੈਮੋਕਰੈਟਸ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ। ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਰਮੀਆਂ ਦੇ ਮੈਗਾ-ਬਿੱਲ ’ਚੋਂ ਮੈਡੀਕੇਡ ਦੀਆਂ ਕਟੌਤੀਆਂ ਨੂੰ ਵਾਪਸ ਲਿਆ ਜਾਵੇ ਅਤੇ ਅਫੋਰਡੇਬਲ ਕੇਅਰ ਐਕਟ ਦੇ ਮੁੱਖ ਟੈਕਸ ਕਰੈਡਿਟ ਨੂੰ ਵਧਾਇਆ ਜਾਵੇ। ਰਿਪਬਲਿਕਨਾਂ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement