
ਵਿਸ਼ਾਲ ਆਪਣੇ ਮਾਤਾ-ਪਿਤਾ, ਪਤਨੀ ਅਤੇ ਧੀ ਨਾਲ ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਟੇਨੇਸੀ ਵਿਚ ਰਹਿ ਰਿਹਾ ਸੀ
ਅਮਰੀਕਾ: ਟੇਨੇਸੀ ਸ਼ਹਿਰ ਵਿਚ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਵਿਸ਼ਾਲ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਸਟੋਰ ਵਿਚ ਵਿਸ਼ਾਲ ਪਟੇਲ ਨੂੰ ਕਾਤਲਾਂ ਨੇ ਨਿਸ਼ਾਨਾ ਬਣਾਇਆ।
ਸ਼ੱਕ ਹੈ ਕਿ ਕਾਤਲ ਵਿਸ਼ਾਲ (36) ਨੂੰ ਮਾਰਨ ਦੇ ਮਨਸੂਬੇ ਦੇ ਨਾਲ ਹੀ ਸਟੋਰ ਵਿਚ ਆਏ ਸਨ। ਵਿਸ਼ਾਲ ਨੂੰ ਨਿਸ਼ਾਨਾ ਬਣਾ ਕੇ ਸਿੱਧੇ ਦੋ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ। ਵਿਸ਼ਾਲ ਪਟੇਲ, ਗੁਜਰਾਤ ਦਾ ਰਹਿਣ ਵਾਲਾ ਸੀ। ਵਿਸ਼ਾਲ ਆਪਣੇ ਮਾਤਾ-ਪਿਤਾ, ਪਤਨੀ ਅਤੇ ਧੀ ਨਾਲ ਕਈ ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਟੇਨੇਸੀ ਵਿਚ ਰਹਿ ਰਿਹਾ ਸੀ ਅਤੇ ਇਕ ਸਟੋਰ ਵਿਚ ਕਲਰਕ ਸੀ।