
Canada News: ਆਰਟੀਐਨ ਕੈਨੇਡਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਪੋਸਟ ਕੀਤਾ ਗਿਆ ਵੀਡੀਓ
Canada News: ਕੈਨੇਡਾ ਵਿਚ ਹੁਣ ਆਮ ਭਾਰਤੀ ਵੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵੀਡੀਓ ’ਚ ਇਕ ਵਿਅਕਤੀ ਨਸਲੀ ਟਿਪਣੀ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ‘ਰਫ਼ਿਊਜੀ’ ਜਾਂ ਸ਼ਰਨਾਰਥੀ ਵੀ ਕਹਿ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ’ਚ ਦਿਖਾਈ ਦੇ ਰਹੇ ਲੋਕ ਭਾਰਤ ਦੇ ਹਨ ਅਤੇ ਵਿਦਿਆਰਥੀ ਹਨ।
ਆਰਟੀਐਨ ਕੈਨੇਡਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤਾ ਗਿਆ ਹੈ। ਨਾਲ ਹੀ ਇਹ ਲਿਖਿਆ ਹੈ, ‘ਇਕ ਵਿਅਕਤੀ ਨੇ ਕੈਨੇਡਾ ਆ ਰਹੇ ਭਾਰਤੀਆਂ ਦਾ ਵੀਡੀਓ ਬਣਾਇਆ ਅਤੇ ਅਪਮਾਨ ਕੀਤਾ। ਜਦੋਂ ਕਿ ਉਹ ਖ਼ੁਦ ਵਿਦੇਸ਼ੀ ਹੈ। ਲਗਭਗ 38 ਸਕਿੰਟ ਲੰਮੇ ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਿਕਾਰਡਿੰਗ ਕਰਨ ਵਾਲਾ ਵਿਅਕਤੀ ਸਾਹਮਣੇ ਮੌਜੂਦ ਕੁਝ ਲੋਕਾਂ ’ਤੇ ਸਵਾਲ ਚੁੱਕ ਰਿਹਾ ਹੈ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵੀਡੀਓ ’ਚ ਨਜ਼ਰ ਆ ਰਹੇ ਨੌਜਵਾਨ ਅਤੇ ਮਹਿਲਾ ਭਾਰਤੀ ਹਨ ਜਾਂ ਨਹੀਂ।
ਵੀਡੀਓ ’ਚ ਉਸ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਇਹ ਭਾਰਤ ਤੋਂ ਰਫ਼ਯੂਜੀ ਆਏ ਹਨ। ਇਹ ਜਸਟਿਨ ਟਰੂਡੋ ਦਾ ਰਾਜ ਹੈ। ਬਹੁਤ ਸਾਰੇ ਭਾਰਤੀ ਹਨ।’ ਇਸ ਦੇ ਬਾਅਦ ਉਹ ਗਰੁੱਪ ਵਲ ਜਾਂਦਾ ਹੈ ਅਤੇ ਕੈਮਰੇ ਨੂੰ ਜ਼ੂਮ ਕਰਦਾ ਹੈ ਅਤੇ ਕਹਿੰਦਾ ਹੈ, ‘ਇਨ੍ਹਾਂ ’ਚੋਂ ਜ਼ਿਆਦਾਤਰ ਭਾਰਤ ਤੋਂ ਹਨ। ਜਸਟਿਨ ਟਰੂਡੋ ਦਾ ਧਨਵਾਦ।’ ਇਸ ਦੌਰਾਨ ਨੌਜਵਾਨ ਮੁੰਡੇ ਅਤੇ ਕੁੜੀਆਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਨਜ਼ਰਅੰਦਾਜ਼ ਕਰਦੇ ਵੇਖੇ ਜਾ ਸਕਦੇ ਹਨ।
Man records Indians for immigrating to Canada & insults them, he’s a foreigner himself ? pic.twitter.com/RC2kJbUHpg
ਆਰਟੀਐਨ ਨੇ ਅਪਣਾ ਦਸੰਬਰ 2024 ਦਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿਚ ਇਕ ਆਦਮੀ ਰਾਤ ਦਾ ਖਾਣਾ ਖਾ ਰਹੇ ਇਕ ਜੋੜੇ ਨੂੰ ਤੰਗ ਕਰ ਰਿਹਾ ਹੈ। ਆਰਟੀਐਨ ਦਾ ਕਹਿਣਾ ਹੈ ਕਿ ਇਹ ਉਹੀ ਵਿਅਕਤੀ ਹੈ ਅਤੇ ਵੀਡੀਓ ਵਿਚ ਦਿਖਾਈ ਦੇਣ ਵਾਲਾ ਜੋੜਾ ਭਾਰਤੀ ਹੈ। ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਗੁੱਸੇ ’ਚ ਨਜ਼ਰ ਆਏ। ਇਕ ਯੂਜ਼ਰ ਨੇ ਲਿਖਿਆ ਕਿ 44 ਮਿਲੀਅਨ ਹੋਰ ਪ੍ਰਵਾਸੀ ਉਨ੍ਹਾਂ ਦੀ ਆਰਥਵਿਵਸਥਾ ਚਲਾ ਰਹੇ ਹਨ।