
ਘਟਨਾ ਦੇਸ਼ ਦੇ ਅਸ਼ਾਂਤ ਇਟੂਰੀ ਸੂਬੇ ਦੀ ਹੈ ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੈ
ਕਾਂਗੋ: ਅਫਰੀਕੀ ਦੇਸ਼ ਕਾਂਗੋ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਇੱਥੇ ਵਿਸਥਾਪਿਤ ਲੋਕਾਂ ਦੇ ਕੈਂਪ 'ਤੇ ਹਮਲਾ ਕੀਤਾ ਹੈ। ਜਿਸ ਵਿੱਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ। ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ।
PHOTO
ਘਟਨਾ ਦੇਸ਼ ਦੇ ਅਸ਼ਾਂਤ ਇਟੂਰੀ ਸੂਬੇ ਦੀ ਹੈ ਜੋ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੈ। ਇੱਥੇ ਮਈ 2021 ਤੋਂ ਸਰਕਾਰ ਨੇ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਕੈਂਪ ਦੇ ਮੁਖੀ ਨਡਾਲੋ ਬੁਡਜ਼ ਨੇ ਕਿਹਾ ਕਿ ਕੋਡੇਕੋ ਨਾਮਕ ਸਮੂਹ ਦੇ ਲੜਾਕੇ ਜੁਗੂ ਵਿਚ ਬੇਘਰ ਲੋਕਾਂ ਦੇ ਕੈਂਪ ਵਿਚ ਪਹੁੰਚੇ ਅਤੇ ਹਥਿਆਰਾਂ ਨਾਲ ਦਰਜਨਾਂ ਲੋਕਾਂ ਦਾ ਕਤਲ ਕਰ ਦਿੱਤਾ।
PHOTO
ਕੈਂਪ ਦੇ 60 ਲੋਕਾਂ ਨੂੰ ਚਾਕੂਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਮਾਰਿਆ ਗਿਆ।’ ਇਸ ਗੱਲ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਕੀਤੀ