ਪਛਮੀ ਜਰਮਨੀ ’ਚ ਭੀੜ ਨੂੰ ਕਾਰ ਨੇ ਦਰੜਿਆ, 2 ਦੀ ਮੌਤ, ਕਈ ਜ਼ਖਮੀ 
Published : Mar 3, 2025, 9:33 pm IST
Updated : Mar 3, 2025, 10:28 pm IST
SHARE ARTICLE
Police work at the site after a car drove into a crowd, in Mannheim, Germany.
Police work at the site after a car drove into a crowd, in Mannheim, Germany.

ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇਕ ਡਰਾਈਵਰ ਨੇ ਲੋਕਾਂ ਦੇ ਇਕ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿਤੀ

ਬਰਲਿਨ : ਪਛਮੀ ਜਰਮਨੀ ’ਚ ਸੋਮਵਾਰ ਨੂੰ ਇਕ ਕਾਰ ਡਰਾਈਵਰ ਨੇ ਭੀੜ ’ਤੇ ਹਮਲਾ ਕਰ ਦਿਤਾ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੈਨਹੈਮ ਸ਼ਹਿਰ ਦੀ ਪੁਲਿਸ ਨੇ ਲੋਕਾਂ ਨੂੰ ਸ਼ਹਿਰ ਦੇ ਮੁੱਖ ਖੇਤਰ ਤੋਂ ਦੂਰ ਰਹਿਣ ਅਤੇ ਅਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਉਨ੍ਹਾਂ ਦਸਿਆ ਕਿ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। 

ਪੁਲਿਸ ਬੁਲਾਰੇ ਸਟੀਫਨ ਵਿਲਹੈਲਮ ਨੇ ਦਸਿਆ ਕਿ ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇਕ ਡਰਾਈਵਰ ਨੇ ਲੋਕਾਂ ਦੇ ਇਕ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਜ਼ਖਮੀਆਂ ਦੀ ਗਿਣਤੀ ਨਹੀਂ ਦੱਸੀ। 

ਪੁਲਿਸ ਦੇ ਇਕ ਬੁਲਾਰੇ ਨੇ ਕਿਹਾ, ‘‘ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਇਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੇ ਹੋਰ ਦੋਸ਼ੀ ਸਨ ਤਾਂ ਅਸੀਂ ਹੁਣ ਜਾਣਕਾਰੀ ਨਹੀਂ ਦੇ ਸਕਦੇ।’’ ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ’ਚ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਹੈਲੀਕਾਪਟਰਾਂ ਨਾਲ ਭਾਰੀ ਪੁਲਿਸ ਤਾਇਨਾਤ ਹੈ। ਪੁਲਿਸ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਲੀ ਕਾਰ ਨੂੰ ਘੇਰ ਲਿਆ ਜਦਕਿ ਐਂਬੂਲੈਂਸਾਂ ਘੇਰਾਬੰਦੀ ਦੇ ਬਾਹਰ ਖੜੀਆਂ ਹਨ। ਵਿਲਹੈਲਮ ਨੇ ਇਸ ਤੋਂ ਪਹਿਲਾਂ ਇਸ ਘਟਨਾ ਨੂੰ ਜਾਨਲੇਵਾ ਸਥਿਤੀ ਦਸਿਆ ਸੀ। 

ਪੈਰਾਡਪਲਾਟਜ਼ ਸ਼ਹਿਰ ਦੇ ਕੇਂਦਰ ’ਚ ਇਕ ਮੁੱਖ ਚੌਰਾਹਾ ਹੈ। ਫ੍ਰੈਂਕਫਰਟ ਤੋਂ ਕਰੀਬ 85 ਕਿਲੋਮੀਟਰ ਦੱਖਣ ’ਚ ਸਥਿਤ ਮੈਨਹੈਮ ਦੀ ਆਬਾਦੀ ਕਰੀਬ 3.26 ਲੱਖ ਹੈ। ਜਰਮਨ ਸਮਾਚਾਰ ਏਜੰਸੀ ਡੀ.ਪੀ.ਏ. ਨੇ ਦਸਿਆ ਕਿ ਮੈਨਹੈਮ ਯੂਨੀਵਰਸਿਟੀ ਹਸਪਤਾਲ ਨੇ ਸੰਭਾਵਤ ਜਾਨੀ ਨੁਕਸਾਨ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਹਸਪਤਾਲ ਨੇ ਜ਼ਖਮੀਆਂ ਦੀ ਦੇਖਭਾਲ ਲਈ ਆਫ਼ਤ ਅਤੇ ਐਮਰਜੈਂਸੀ ਯੋਜਨਾ ਲਾਗੂ ਕੀਤੀ ਹੈ। ਜਰਮਨੀ ਦੀ ਗ੍ਰਹਿ ਮੰਤਰੀ ਨੈਨਸੀ ਫੇਸਰ ਨੇ ਮੈਨਹੈਮ ਦੀ ਘਟਨਾ ਦੇ ਮੱਦੇਨਜ਼ਰ ਕੋਲੋਨ ਵਿਚ ਕਾਰਨਿਵਲ ਸਟ੍ਰੀਟ ਪਰੇਡ ਵਿਚ ਸ਼ਾਮਲ ਹੋਣ ਦਾ ਅਪਣਾ ਪ੍ਰੋਗਰਾਮ ਰੱਦ ਕਰ ਦਿਤਾ ਹੈ।

Tags: germany

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement