Canada Elections 2025: ਪਹਿਲੀ ਵਾਰ ਰਿਕਾਰਡ ਪੱਧਰ ’ਤੇ ਭਾਰਤੀਆਂ ਨੇ ਦਾਖ਼ਲ ਕੀਤੀਆਂ ਨਾਮਜ਼ਦਗੀਆਂ

By : PARKASH

Published : Apr 3, 2025, 1:13 pm IST
Updated : Apr 3, 2025, 1:13 pm IST
SHARE ARTICLE
For the first time, Indians have filed nominations at a record level for elections in Canada
For the first time, Indians have filed nominations at a record level for elections in Canada

Canada Elections 2025: ਭਾਰਤੀ ਮੂਲ ਦੇ 75 ਤੋਂ ਵੱਧ ਉਮੀਦਵਾਰਾਂ ਨੇ ਭਰੇ ਕਾਗ਼ਜ਼, ਜਿਨ੍ਹਾਂ ’ਚ 50 ਤੋਂ ਵੱਧ ਪੰਜਾਬੀ 

28 ਅਪ੍ਰੈਲ ਨੂੰ ਹੋਣੀਆਂ ਹਨ ਕੈਨੇਡਾ ਦੀਆਂ ਆਮ ਚੋਣਾਂ

 Canada Elections 2025: ਕੈਨੇਡਾ ਵਿੱਚ 28 ਅਪ੍ਰੈਲ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਲਈ ਨਾਮਜ਼ਦਗੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਪਰ ਇਸ ਦੌਰਾਨ ਪੂਰੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਨਾਮ ਗੂੰਜਣ ਲੱਗ ਪਿਆ ਹੈ। ਇਸ ਵਾਰ ਸੰਘੀ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਹੁਣ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ, ਭਾਰਤੀ ਮੂਲ ਦੇ 75 ਤੋਂ ਵੱਧ ਉਮੀਦਵਾਰਾਂ ਨੇ ਹਾਊਸ ਆਫ਼ ਕਾਮਨਜ਼ ਵਿੱਚ ਦਾਖ਼ਲ ਹੋਣ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ, ਜੋ ਕਿ ਇੱਕ ਰਿਕਾਰਡ ਹੈ। ਆਉਣ ਵਾਲੇ ਦਿਨਾਂ ’ਚ ਇਹ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਪਹਿਲਾਂ ਹੀ ਐਲਾਨੇ ਗਏ ਉਮੀਦਵਾਰਾਂ ਦੇ ਵੇਰਵਿਆਂ ਅਨੁਸਾਰ, ਸੱਤਾਧਾਰੀ ਲਿਬਰਲ ਪਾਰਟੀ ਨੇ ਹੁਣ ਤੱਕ ਘੱਟੋ-ਘੱਟ 17 ਇੰਡੋ-ਕੈਨੇਡੀਅਨ ਉਮੀਦਵਾਰ ਖੜ੍ਹੇ ਕੀਤੇ ਹਨ, ਜਦੋਂ ਕਿ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ 28 ਜਾਂ ਵੱਧ ਭਾਰਤੀ ਮੂਲ ਦੇ ਉਮੀਦਵਾਰਾਂ ’ਤੇ ਭਰੋਸਾ ਕੀਤਾ ਹੈ। ਹੋਰ ਇੰਡੋ-ਕੈਨੇਡੀਅਨ ਉਮੀਦਵਾਰਾਂ ’ਚੋਂ 10 ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਨ। ਇਸ ਤੋਂ ਇਲਾਵਾ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਅੱਠ ਭਾਰਤੀ ਮੂਲ ਦੇ ਉਮੀਦਵਾਰ ਹਨ। ਗ੍ਰੀਨ ਪਾਰਟੀ ਨੇ ਚਾਰ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਨ ਦਾ ਵੀ ਐਲਾਨ ਕੀਤਾ ਹੈ। ਕੁਝ ਪ੍ਰਮੁੱਖ ਆਜ਼ਾਦ ਉਮੀਦਵਾਰ ਵੀ ਭਾਰਤੀ ਮੂਲ ਦੇ ਹਨ।
 

ਪੰਜਾਬੀ ਮੂਲ ਦੇ 50 ਤੋਂ ਵੱਧ ਉਮੀਦਵਾਰ
ਇਨ੍ਹਾਂ ’ਚੋਂ 50 ਤੋਂ ਵੱਧ ਉਮੀਦਵਾਰ, ਯਾਨੀ ਦੋ ਤਿਹਾਈ ਤੋਂ ਵੱਧ, ਪੰਜਾਬ ਨਾਲ ਸਬੰਧਤ ਹਨ। ਪੰਜਾਬੀ ਮੂਲ ਦੇ ਅਜਿਹੇ ਉਮੀਦਵਾਰਾਂ ਦੀ ਇੱਕ ਵੱਡੀ ਗਿਣਤੀ, ਲਗਭਗ 50, ਪਹਿਲੀ ਵਾਰ ਸੰਘੀ ਰਾਜਨੀਤੀ ਵਿੱਚ ਦਾਖ਼ਲ ਹੋ ਰਹੇ ਹਨ। ਦੱਸ ਦੇਈਏ ਕਿ 2021 ਦੀਆਂ ਸੰਘੀ ਚੋਣਾਂ ’ਚ 60 ਇੰਡੋ-ਕੈਨੇਡੀਅਨ ਉਮੀਦਵਾਰ ਸਨ। ਚੋਣਾਂ ਤੋਂ ਬਾਅਦ, ਇਨ੍ਹਾਂ ’ਚੋਂ 21 ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਵਜੋਂ ਸਦਨ ਪਹੁੰਚੇ। ਪਿਛਲੇ ਮਹੀਨੇ ਚੋਣਾਂ ਦੇ ਐਲਾਨ ਤੋਂ ਬਾਅਦ ਉਹ ਸੰਸਦ ਭੰਗ ਕਰ ਦਿੱਤੀ ਗਈ ਸੀ। ਹੁਣ 2025 ’ਚ ਇਹ ਗਿਣਤੀ 60 ਤੋਂ ਲਗਭਗ 1.25 ਗੁਣਾ ਵੱਧ ਹੋਣ ਦੀ ਸੰਭਾਵਨਾ ਹੈ।

ਦੋ ਮੌਜੂਦਾ ਭਾਰਤੀ ਮੂਲ ਦੇ ਮੰਤਰੀ ਵੀ ਲੜ ਰਹੇ ਨੇ ਚੋਣ 
ਸੱਤਾਧਾਰੀ ਲਿਬਰਲ ਪਾਰਟੀ ਦੇ ਦੋ ਇੰਡੋ-ਕੈਨੇਡੀਅਨ ਕੈਬਨਿਟ ਮੰਤਰੀ ਦੁਬਾਰਾ ਚੋਣ ਲੜ ਰਹੇ ਹਨ। ਇਨ੍ਹਾਂ ’ਚ ਓਕਵਿਲ ਈਸਟ ਤੋਂ ਅਨੀਤਾ ਆਨੰਦ ਅਤੇ ਬਰੈਂਪਟਨ ਵੈਸਟ ਤੋਂ ਕਮਲ ਖੇੜਾ ਸ਼ਾਮਲ ਹਨ। ਦੋਵੇਂ ਹਲਕੇ ਗ੍ਰੇਟਰ ਟੋਰਾਂਟੋ ਏਰੀਆ ਜਾਂ ਜੀਟੀਏ ਅਧੀਨ ਆਉਂਦੇ ਹਨ। ਸਾਬਕਾ ਕੈਬਨਿਟ ਮੰਤਰੀ ਆਰਿਫ਼ ਵਿਰਾਨੀ ਅਤੇ ਹਰਜੀਤ ਸੱਜਣ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 2025 ਦੀਆਂ ਚੋਣਾਂ ਤੋਂ ਬਾਹਰ ਹੋ ਰਹੇ ਹਨ। ਵਾਟਰਲੂ ਵਿੱਚ ਬਰਦੀਸ਼ ਚੈਗਰ ਅਤੇ ਬਰੈਂਪਟਨ ਨੌਰਥ-ਕੈਲੇਡਨ ਵਿੱਚ ਰੂਬੀ ਸਹੋਤਾ ਸਮੇਤ ਹੋਰ ਸਾਬਕਾ ਲਿਬਰਲ ਮੰਤਰੀ ਵੀ ਚੋਣ ਮੈਦਾਨ ਵਿੱਚ ਹਨ।

ਚੰਦਰ ਆਰੀਆ ਦੀ ਟਿਕਟ ਰੱਦ
ਇਨ੍ਹਾਂ ਤੋਂ ਇਲਾਵਾ, ਅਮਰਜੀਤ ਸੋਹੀ ਜੋ 2015 ਤੋਂ 2019 ਤੱਕ ਕੈਬਨਿਟ ਮੰਤਰੀ ਰਹੇ ਅਤੇ ਇਸ ਸਮੇਂ ਐਡਮੰਟਨ ਦੇ ਮੇਅਰ ਹਨ, ਸੰਘੀ ਰਾਜਨੀਤੀ ਵਿੱਚ ਵਾਪਸ ਆ ਰਹੇ ਹਨ ਅਤੇ ਅਲਬਰਟਾ ਦੇ ਐਡਮੰਟਨ ਦੱਖਣ-ਪੂਰਬ ਤੋਂ ਚੋਣ ਲੜ ਰਹੇ ਹਨ। ਹਾਲਾਂਕਿ, ਕੁਝ ਪ੍ਰਮੁੱਖ ਭਾਰਤੀ ਮੂਲ ਦੀਆਂ ਰਾਜਨੀਤਕ ਹਸਤੀਆਂ ਜਿਵੇਂ ਕਿ ਤਿੰਨ ਵਾਰ ਸੰਸਦ ਮੈਂਬਰ ਚੰਦਰ ਆਰੀਆ ਇਸ ਵਾਰ ਚੋਣ ਲੜਨ ਤੋਂ ਵਾਂਝੇ ਰਹਿ ਗਏ ਹਨ। ਚੰਦਰ ਆਰੀਆ ਨੂੰ ਪਿਛਲੇ ਮਹੀਨੇ ਲਿਬਰਲ ਪਾਰਟੀ ਨੇ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਸੀ। ਉਨ੍ਹਾਂ ਦੀ ਥਾਂ ਲੈਣ ਵਾਲੇ ਉਮੀਦਵਾਰ ਖੁਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਹਨ। ਐਨਡੀਪੀ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸੈਂਟਰਲ ਤੋਂ ਦੁਬਾਰਾ ਚੋਣ ਲੜ ਰਹੇ ਹਨ।

(For more news apart from Canada Elections Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement