
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਹੀ ਰਹੇਗੀ।
ਵਾਸ਼ਿੰਗਟਨ, 2 ਮਈ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਹੀ ਰਹੇਗੀ। ਹਾਲਾਂਕਿ ਸ਼ੁਕਰਵਾਰ ਨੂੰ ਉਨ੍ਹਾਂ ਨੇ ਇਹ ਮੰਨਿਆ ਕਿ ਇਹ ਅੰਕੜਾ ਬਹੁਤ ਹੀ ਭਿਆਨਕ ਹੈ ਅਤੇ ਡਰਾਉਣ ਵਾਲਾ ਹੈ। ਅਮਰੀਕਾ ਵਿਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਉਤੇ ਟਰੰਪ ਦਾ ਵਿਸ਼ਲੇਸ਼ਣ ਸਮੇਂ-ਸਮੇਂ ਉਤੇ ਬਦਲਦਾ ਰਹਿੰਦਾ ਹੈ।
ਉਨ੍ਹਾਂ ਨੇ ਜ਼ਿਆਦਾ ਗਿਣਤੀ ਦਾ ਅੰਦਾਜ਼ਾ ਇਸ ਲਈ ਲਗਾਇਆ ਹੈ ਤਾਂ ਜੋ ਉਹ ਚੀਨ ਉਤੇ ਯਾਤਰਾ ਪਾਬੰਦੀ ਲਗਾ ਕੇ ਲੋਕਾਂ ਦੀ ਜੀਵਨ ਰੱਖਿਆ ਕਰਨ ਦੇ ਅਪਣੇ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਸਹੀ ਦੱਸ ਸਕਣ। ਹਾਲਾਂਕਿ ਸੂਬਿਆਂ, ਸਥਾਨਕ ਅਤੇ ਜਨਤਕ ਖੇਤਰਾਂ ਦੇ ਸਿਹਤ ਅਧਿਕਾਰੀਆਂ ਵਲੋਂ ਜਾਂਚ ਕਿੱਟਾਂ ਅਤੇ ਡਾਕਟਰਾਂ ਤੇ ਨਰਸਾਂ ਲਈ ਸੁਰੱਖਿਆ ਯੰਤਰਾਂ ਦੀ ਕਮੀ ਦਾ ਦਾਅਵਾ ਟਰੰਪ ਦੀਆਂ ਕਾਰਵਾਈਆਂ ਦੀ ਪੋਲ ਖੋਲ੍ਹਦਾ ਹੈ।
File photo
ਵਾਈਟ ਹਾਊਸ ਵਿਚ ਕੋਰੋਨਾ ਵਾ ਇਰਸ ਕਰਮਚਾਰੀ ਦੀ ਕੋਆਰਡੀਨੇਟਰ ਡਾਕਟਰ ਡੇਬੋਰਾ ਬਿਕਰਸ ਨੇ 29 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਇਕ ਲੱਖ ਤੋਂ ਤਕਰੀਬਨ ਦੋ 2,40,000 ਅਮਰੀਕੀ ਨਾਗਰਿਕਾਂ ਦੀ ਮੌਤ ਹੋਣ ਦਾ ਖਦਸ਼ਾ ਲਗਾਇਆ ਸੀ ਪਰ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਅਜਿਹਾ ਉਦੋਂ ਹੋਵੇਗਾ, ਜਦੋਂ ਲੋਕ ਸਮਾਜਕ ਦੂਰੀ ਦੇ ਨਿਯਮ ਦਾ ਪਾਲਨ ਕਰਦੇ ਰਹਿਣਗੇ। ਉਸੇ ਵੇਲੇ ਉਨ੍ਹਾਂ ਨੇ ਦਸਿਆ ਕਿ ਮਹਾਂਮਾਰੀ ਮਾਡਲ ਨੇ ਸ਼ੁਰੂਆਤ ‘ਚ ਵਿਸ਼ਲੇਸ਼ਣ ਕੀਤਾ ਸੀ ਕਿ ਜੇਕਰ ਸਖ਼ਤੀ ਨਹੀਂ ਕੀਤੀ ਗਈ, ਯਾਨੀ ਸਮਾਜਕ ਦੂਰੀ, ਵਾਰ-ਵਾਰ ਹੱਥ ਧੋਣਾ ਅਤੇ ਲਾਕ ਡਾਊਨ ਵਰਗੇ ਕਦਮਾਂ ਦਾ ਪਾਲਨ ਨਾ ਕੀਤਾ ਗਿਆ ਤਾਂ ਕੋਵਿਡ-19 ਨਾਲ ਦੇਸ਼ ਵਿਚ 15 ਤੋਂ 22 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। (ਏਜੰਸੀ)