ਦੋਵਾਂ ਬੱਸਾਂ 'ਚ ਸਵਾਰ ਸਵਾਰੀਆਂ ਬਾਰੇ ਨਹੀਂ ਮਿਲੀ ਕੋਈ ਜਾਣਕਾਰੀ
ਹਿਊਸਟਨ— ਅਮਰੀਕਾ ਦੇ ਟੈਕਸਾਸ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ 'ਚ ਦੋ ਮੈਟਰੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ 'ਚ 11 ਲੋਕ ਜ਼ਖਮੀ ਹੋ ਗਏ ਹਨ। ਇਕ ਸਮਾਚਾਰ ਏਜੰਸੀ ਨੇ ਸਥਾਨਕ ਮੀਡੀਆ ਕੇਟੀਆਰਕੇ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਵਿਚ ਇਕ ਬੱਸ ਦੀ ਅੱਗੇ ਵਾਲੀ ਵਿੰਡਸ਼ੀਲਡ ਚਕਨਾਚੂਰ ਹੋ ਗਈ। ਦੋਵਾਂ ਬੱਸਾਂ 'ਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।