Farmers Protest: ਆਸਟਰੇਲੀਆ ’ਚ ਹਜ਼ਾਰਾਂ ਕਿਸਾਨ ਸਰਕਾਰ ਵਿਰੁੱਧ ਸੜਕਾਂ ’ਤੇ ਉਤਰੇ
Published : Jun 3, 2024, 7:52 am IST
Updated : Jun 3, 2024, 7:52 am IST
SHARE ARTICLE
Farmers Protest
Farmers Protest

ਉਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, ‘ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।’

Farmers Protest: ਪਰਥ : ਆਸਟਰੇਲੀਆ ਵਿਖੇ ਹਜ਼ਾਰਾਂ ਕਿਸਾਨ ਅਲਬਾਨੀਜ਼ ਸਰਕਾਰ ਦੇ ਇਕ ਫ਼ੈਸਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਥੇ ਪਰਥ ਵਿਚ 3000 ਤੋਂ ਵੱਧ ਕਿਸਾਨ, ਟਰੱਕ ਡਰਾਈਵਰ, ਸ਼ੀਅਰਰ (ਉਨ ਕੱਟਣ ਵਾਲੇ) ਅਤੇ ਉਨ੍ਹਾਂ ਦੇ ਪ੍ਰਵਾਰ ਲਾਈਵ ਭੇਡਾਂ ਦੀ ਬਰਾਮਦ ’ਤੇ ਰੋਕ ਦੇ ਵਿਰੋਧ ਲਈ ਇਕੱਠੇ ਹੋਏ ਹਨ। ਇਹ ਪਾਬੰਦੀ 2028 ਵਿਚ ਲਾਗੂ ਹੋਵੇਗੀ, ਜਿਸ ਨਾਲ ਇਹ ਚਿੰਤਾ ਵੱਧ ਗਈ ਹੈ ਕਿ ਇਸ ਉਦਯੋਗ ’ਤੇ ਬਹੁਤ ਜ਼ਿਆਦਾ ਨਿਰਭਰ ਖੇਤਰੀ ਭਾਈਚਾਰਿਆਂ ਲਈ ਵਿਨਾਸ਼ਕਾਰੀ ਨਤੀਜੇ ਹੋਣਗੇ।

1500 ਤੋਂ ਵੱਧ ਯੂ.ਟੀ.ਈ, ਟਰੱਕਾਂ ਅਤੇ ਟਰੈਕਟਰਾਂ ਵਿਚ ਕਿਸਾਨਾਂ ਨੇ ਅਪਣੀ ਨਿਰਾਸ਼ਾ ਅਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਅਲਬਾਨੀਜ਼ ਸਰਕਾਰ ਤੋਂ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤਰੀ ਲੋਕਾਂ ਨੂੰ ਡਰ ਹੈ ਕਿ ਪਾਬੰਦੀ ਦੇਸ਼ ਦੇ ਸ਼ਹਿਰਾਂ ਨੂੰ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਤਬਾਹ ਕਰ ਦੇਵੇਗੀ। ਕਿਸਾਨ ਵੇਸ ਹੈਗਬੂਮ ਨੇ ਅਪਣੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਫ਼ੈਡਰਲ ਸਰਕਾਰ ਪਿਛੇ ਨਹੀਂ ਹਟ ਰਹੀ ਹੈ।

ਉਧਰ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ, ‘ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਇਸ ਨੀਤੀ ਨੂੰ ਪੱਛਮੀ ਆਸਟਰੇਲੀਅਨਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ।’ ਉਸ ਨੇ ਅੱਗੇ ਕਿਹਾ,“ਇਸ ਲਈ ਹੁਣ ਅਸੀਂ ਜੋ ਕਰ ਰਹੇ ਹਾਂ ਉਹ ਹੈ ਅੱਗੇ ਵਧਣਾ ਤੇ ਚੋਣ ਵਚਨਬੱਧਤਾ ਨੂੰ ਪੂਰਾ ਕਰਨਾ।” ਦੂਜੇ ਪਾਸੇ ਇਸ ਉਦਯੋਗ ਨਾਲ ਸਬੰਧਤ ਅਧਿਕਾਰੀਆਂ ਨੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਇਸ ਵਿਚ ਜਾਨਵਰਾਂ ਦੀ ਭਲਾਈ ਨੂੰ ਧਿਆਨ ਵਿਚ ਨਹੀਂ ਰਖਿਆ ਗਿਆ ਹੈ ਅਤੇ ਕਿਹਾ ਹੈ ਕਿ ਆਸਟਰੇਲੀਆ ਵਿਸ਼ਵ ਵਿਚ ਕੁੱਝ ਉਚੇ ਮਿਆਰਾਂ ਦੀ ਪਾਲਣਾ ਕਰਦਾ ਹੈ। ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਪਾਬੰਦੀ ਵਿਰੁਧ ਉਦੋਂ ਤਕ ਲੜਾਈ ਜਾਰੀ ਰਖਣਗੇ ਜਦੋਂ ਤਕ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ।        

 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement