Pakistan ਦੀ ਕਰਾਚੀ ਜੇਲ 'ਚੋਂ 216 ਕੈਦੀ ਫ਼ਰਾਰ, ਭੂਚਾਲ ਦੇ ਝਟਕਿਆਂ ਤੋਂ ਬਾਅਦ ਕੈਦੀਆਂ ਨੂੰ ਬੈਰਕਾਂ ਤੋਂ ਕੱਢਿਆ ਗਿਆ ਸੀ ਬਾਹਰ
Published : Jun 3, 2025, 11:51 am IST
Updated : Jun 3, 2025, 11:51 am IST
SHARE ARTICLE
216 prisoners escape from Karachi jail in Pakistan News
216 prisoners escape from Karachi jail in Pakistan News

ਸਥਿਤੀ ਦਾ ਫ਼ਾਇਦਾ ਚੁੱਕਦੇ ਹੋਏ ਕੈਦੀ ਮੁੱਖ ਗੇਟ ਤੋਂ ਹੋਏ ਫ਼ਰਾਰ

ਪਾਕਿਸਤਾਨ ਦੇ ਕਰਾਚੀ ਸਥਿਤ ਮਲੀਰ ਜੇਲ ਤੋਂ ਸੋਮਵਾਰ ਰਾਤ ਨੂੰ 216 ਕੈਦੀ ਫ਼ਰਾਰ ਹੋ ਗਏ। ਜੇਲ ਪ੍ਰਸ਼ਾਸਨ ਦੇ ਅਨੁਸਾਰ, ਕਰਾਚੀ ਵਿੱਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ।

ਜਾਣਕਾਰੀ ਅਨੁਸਾਰ, ਇਸ ਸਮੇਂ ਦੌਰਾਨ, ਕੈਦੀ ਸਥਿਤੀ ਦਾ ਫ਼ਾਇਦਾ ਉਠਾਉਂਦੇ ਹੋਏ ਮੁੱਖ ਗੇਟ ਤੋਂ ਫ਼ਰਾਰ ਹੋ ਗਏ। ਇਨ੍ਹਾਂ ਵਿੱਚੋਂ ਲਗਭਗ 80 ਕੈਦੀਆਂ ਨੂੰ ਮੁੜ ਫੜ ਲਿਆ ਗਿਆ ਹੈ, ਜਦੋਂ ਕਿ 135 ਕੈਦੀ ਅਜੇ ਵੀ ਫ਼ਰਾਰ ਹਨ। ਜੇਲ ਸੁਪਰਡੈਂਟ ਅਰਸ਼ਦ ਸ਼ਾਹ ਨੇ ਮੰਗਲਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ।

ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਕਹਿ ਰਹੀਆਂ ਸਨ ਕਿ ਕੈਦੀ ਕੰਧ ਤੋੜ ਕੇ ਫ਼ਰਾਰ ਹੋ ਗਏ ਸਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਕੰਧ ਨਹੀਂ ਟੁੱਟੀ, ਭਗਦੜ ਦੌਰਾਨ ਸਾਰੇ ਕੈਦੀ ਮੁੱਖ ਗੇਟ ਤੋਂ ਫ਼ਰਾਰ ਹੋਏ ਹਨ। ਗ੍ਰਹਿ ਮੰਤਰੀ ਲੰਜਰ ਨੇ ਕਿਹਾ ਕਿ ਭੂਚਾਲ ਤੋਂ ਬਾਅਦ 700 ਤੋਂ 1000 ਕੈਦੀਆਂ ਨੂੰ ਬੈਰਕਾਂ ਵਿੱਚੋਂ ਬਾਹਰ ਲਿਆਂਦਾ ਗਿਆ ਸੀ। ਇਸ ਹਫੜਾ-ਦਫੜੀ ਵਿੱਚ, 100 ਤੋਂ ਵੱਧ ਕੈਦੀ ਮੁੱਖ ਗੇਟ ਰਾਹੀਂ ਭੱਜ ਗਏ। 
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement