USA News : ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਨੇ ਭਾਰਤ ਫੇਰੀ ਤੋਂ ਬਾਅਦ ਬੱਚਿਆਂ ਦੇ ਅਨੁਭਵ ਨੂੰ ਕੀਤਾ ਯਾਦ 
Published : Jun 3, 2025, 12:07 pm IST
Updated : Jun 3, 2025, 12:07 pm IST
SHARE ARTICLE
Vice President J.D. Vance's wife recalls children's experience after India visit Latest News in Punjabi
Vice President J.D. Vance's wife recalls children's experience after India visit Latest News in Punjabi

USA News : ਸਾਡੇ ਬੱਚਿਆਂ ਲਈ ਭਾਰਤ ਯਾਤਰਾ ਸੀ ਬਹੁਤ ਖ਼ਾਸ : ਊਸ਼ਾ ਵੈਂਸ

Vice President J.D. Vance's wife recalls children's experience after India visit Latest News in Punjabi : ਵਾਸ਼ਿੰਗਟਨ : ਭਾਰਤੀ ਮੂਲ ਦੀ ਤੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ, ਊਸ਼ਾ ਵੈਂਸ ਨੇ ਅਪਣੇ ਬੱਚਿਆਂ ਸਮੇਤ ਭਾਰਤ ਦੀ ਅਪਣੀ ਹਾਲੀਆ ਫੇਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਕਈ ਦਿਲਚਸਪ ਪਹਿਲੂ ਸਾਂਝੇ ਕੀਤੇ ਹਨ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਹ ਸ਼ਾਇਦ ਪ੍ਰਧਾਨ ਮੰਤਰੀ ਨਿਵਾਸ ਵਿਚ ਰਹਿ ਸਕਦੇ ਹਨ। ਅਮਰੀਕਾ ਦੀ ਦੂਜੀ ਮਹਿਲਾ ਊਸ਼ਾ ਵੈਂਸ ਨੇ ਭਾਰਤ ਫੇਰੀ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਪਣੇ ਬੱਚਿਆਂ ਦੇ ਅਨੁਭਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਪ੍ਰਧਾਨ ਮੰਤਰੀ ਨਿਵਾਸ ’ਤੇ ਸੀ, ਤਾਂ ਸਾਡਾ ਪੁੱਤਰ ਹਰ ਚੀਜ਼ ਤੋਂ ਬਹੁਤ ਪ੍ਰਭਾਵਤ ਹੋਇਆ। ਉਨ੍ਹਾਂ ਨੂੰ ਖਾਣ ਲਈ ਬਹੁਤ ਸਾਰੇ ਅੰਬ ਪੇਸ਼ ਕੀਤੇ ਗਏ। ਉਹ ਇੰਨੇ ਸਾਰੇ ਅੰਬ ਦੇਖ ਕੇ ਇੰਨਾ ਪ੍ਰਭਾਵਤ ਹੋਇਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸ਼ਾਇਦ ਇੱਥੇ ਰਹਿ ਸਕਦੇ ਹਨ। 

ਊਸ਼ਾ ਵੈਂਸ ਨੇ ਕਿਹਾ ਕਿ ਭਾਰਤ ਤੋਂ ਵਾਪਸ ਆਉਣ ਤੋਂ ਬਾਅਦ ਵੀ, ਸਾਡੇ ਬੱਚੇ ਹਮੇਸ਼ਾ ਇਸ ਬਾਰੇ ਗੱਲ ਕਰਦੇ ਹਨ। ਉਹ ਹਰ ਥਾਂ ਗਏ ਹਨ ਅਤੇ ਉਨ੍ਹਾਂ ਨੂੰ ਦੁਨੀਆਂ ਦੇਖਣ ਦੇ ਸ਼ਾਨਦਾਰ ਮੌਕੇ ਮਿਲੇ ਹਨ, ਪਰ ਭਾਰਤ ਉਨ੍ਹਾਂ ਲਈ ਸੱਚਮੁੱਚ ਖ਼ਾਸ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement