
18 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਹਵਾਵਾਂ ਚੱਲੀਆਂ
ਬੀਜਿੰਗ : ਚੀਨ ਦੇ ਦਖਣੀ ਸੂਬੇ ਹੇਨਾਨ ਵਿਚ ਬੁਧਵਾਰ ਨੰ ਭਿਆਨਕ ਚੱਕਰਵਾਤੀ ਤੂਫਾਨ 'ਮੂਨ' ਨੇ ਦਸਤਕ ਦਿਤੀ। ਇਸ ਕਾਰਨ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਰੱਦ ਕਰ ਦਿਤੀ ਗਈ। ਮੂਨ ਇਸ ਸਾਲ ਚੀਨ ਵਿਚ ਦਸਤਕ ਦੇਣ ਵਾਲਾ ਪਹਿਲਾ ਤੂਫਾਨ ਹੈ। ਸੂਬਾਈ ਮੌਸਮ ਵਿਭਾਗ ਨੇ ਦਸਿਆ ਕਿ ਉੂਸ਼ਣ ਕਟੀਬੰਧੀ ਤੂਫਾਨ ਦੇਰ ਰਾਤ 12:45 'ਤੇ ਚੀਨ ਪਹੁੰਚਿਆ। ਇਸ ਕਾਰਨ 18 ਮੀਟਰ ਪ੍ਰਤੀ ਸੈਕੰਡ ਦੀ ਗਤੀ ਨਾਲ ਹਵਾਵਾਂ ਚੱਲੀਆਂ।
Tropical storm moon fell on the Chinese island of Hainan
ਮੌਮਸ ਵਿਭਾਗ ਦੇ ਅਨੁਮਾਨ ਜ਼ਾਹਰ ਕੀਤਾ ਹੈ ਕਿ ਮੂਨ ਦਖਣੀ ਟਾਪੂ ਤੋਂ ਲੰਘਦਾ ਹੋਇਆ ਦੁਪਹਿਰ ਬਾਅਦ ਚੱਕਰਵਾਤ ਦੇ ਰੂਪ ਵਿਚ ਬੀਬੂ ਬੇਅ ਵਿਚ ਦਾਖ਼ਲ ਹੋਵੇਗਾ। ਇਸ ਮਗਰੋਂ ਉਹ ਉੱਤਰੀ ਵੀਅਤਨਾਮ ਵੱਲ ਵੱਧ ਜਾਵੇਗਾ। ਵਿਭਾਗ ਨੇ ਇਹ ਚਿਤਾਵਨੀ ਵੀ ਦਿਤੀ ਕਿ ਟਾਪੂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ।
Tropical storm moon fell on the Chinese island of Hainan
ਤੂਫਾਨ ਦੀ ਸੰਭਾਵਨਾ ਕਾਰਨ ਕਿਆਂਗਝੋਊ ਜਲਡਮਰੂਮੱਧ ਵਿਚ ਮੰਗਲਵਾਰ ਦੁਪਹਿਰ ਤੋਂ ਹੀ ਸਮੁੰਦਰੀ ਜਹਾਜ਼ਾਂ ਦੀ ਓਪਰੇਟਿੰਗ ਬੰਦ ਕਰ ਦਿਤੀ ਗਈ। ਇਸ ਦੇ ਇਲਾਵਾ ਮੰਗਲਵਾਰ ਰਾਤ 9 ਵਜੇ ਤੋਂ 30 ਤੋਂ ਵੱਧ ਉਡਾਣਾਂ ਨੂੰ ਜਾਂ ਤਾਂ ਰੱਦ ਕਰ ਦਿਤਾ ਗਿਆ ਜਾਂ ਦੇਰੀ ਨਾਲ ਚਲਾਇਆ ਗਿਆ। ਤੂਫਾਨ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਤੂਫਾਨ ਦੇ ਮੱਦੇਨਜ਼ਰ ਤਿਆਰੀ ਕੀਤੀ ਹੋਈ ਹੈ ਜਿਸ ਕਾਰਨ ਜਾਨ-ਮਾਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।