
ਅਮਰੀਕਾ 'ਚ ਰੋਜ਼ਾਨਾ ਕੋਵਿਡ 19 ਦੇ ਰੀਕਾਰਡ ਗਿਣਤੀ 'ਚ ਨਵੇਂ ਮਾਮਲੇ ਸਾਹਮਦੇ ਆ ਰਹੇ ਹਨ। ਅ
ਵਾਸ਼ਿੰਗਟਨ , 2 ਜੁਲਾਈ : ਅਮਰੀਕਾ 'ਚ ਰੋਜ਼ਾਨਾ ਕੋਵਿਡ 19 ਦੇ ਰੀਕਾਰਡ ਗਿਣਤੀ 'ਚ ਨਵੇਂ ਮਾਮਲੇ ਸਾਹਮਦੇ ਆ ਰਹੇ ਹਨ। ਅਮਰੀਕਾ 'ਚ ਪਹਿਲੀ ਵਾਰ ਕਿਸੇ ਇਕ ਦਿਨ 'ਚ ਵਾਇਰਸ ਦੇ ਮਾਮਲੇ 50,000 ਦੀ ਗਿਣਤੀ ਨੂੰ ਪਾਰ ਕਰ ਗਏ, ਜੋ ਹੁਣ ਵੀ ਅੱਗੇ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਪ੍ਰਗਟਾਉਂਦਾ ਹੈ। ਅਮਰੀਕਾ ਸਥਿਤ ਜਾਨ ਹਾਮਕਿਨਸ ਯੂਨੀਵਰਸਿਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ 'ਚ 50,700 ਨਵੇਂ ਮਾਮਲੇ ਸਾਹਮਦੇ ਆਏ ਹਨ। ਉਥੇ ਹੀ ਕਈ ਸੂਬੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮੁੱਸ਼ਕਤ ਕਰ ਰਹੇ ਹਨ। ਸਥਾਨਕ ਪ੍ਰਸ਼ਾਸਨ ਇਸ ਦੇ ਲਈ ਲੋਕਾਂ ਨੂੰ ਮਾਸਕ ਨਾ ਪਾਉਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨੂੰ ਜ਼ਿੰਮੇਦਾਰ ਮੰਨ ਰਿਹਾ ਹੈ।
File Photo
ਕੈਲਿਫੋਰਨੀਆ 'ਚ ਕੋਵਿਡ 19 ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਗਵਰਨਰ ਗੋਵਿਨ ਨਊਸੋਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਦੇ ਜ਼ਿਆਦਾਤਰ ਸਥਾਨਾਂ 'ਤੇ ਬਾਰਾਂ, ਥਿਏਟਰ, ਇੰਡੋਰ ਰੈਸਟੋਰੈਂਟ ਬੰਦ ਕਰ ਰਹੇ ਹਨ। ਇਸ ਖੇਤਰ ਦੀ ਆਬਾਦੀ ਤਿੰਨ ਕਰੋੜ ਹੈ। ਕੈਲਿਫੋਰਨੀਆ 'ਚ ਕੋਵਿਡ 19 ਦੇ ਪਾਜ਼ੇਟਿਵ ਮਾਮਲਿਆਂ 'ਚ ਪਿਛਲੇ ਦੋ ਹਫ਼ਤਿਆਂ 'ਚ ਕਰੀਬ 50 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਬਿਮਾਰੀ ਕਾਰਨ ਹਸਪਤਾਲ 'ਚ ਦਾਖ਼ਲ ਹੋਣ ਦੀ ਦਰ ਵੱਧ ਕੇ 43 ਫ਼ੀ ਸਦੀ ਹੋ ਗਈ ਹੈ। ਕੈਲਿਫੋਰਨੀਆ 'ਚ ਪਿਛਲੇ 24 ਘੰਟੇ ਵਿਚ 5900 ਨਵੇਂ ਮਾਮਲੇ ਸਾਹਮਣੇ ਆਏ ਹਨ
ਅਤੇ 110 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਫਲੋਰਿਡਾ, ਏਰੀਜ਼ੋਨਾ ਅਤੇ ਟੈਕਸਾਸ ਸਮੇਤ ਕਈ ਹੋਰ ਸੂਬਿਆਂ 'ਚ ਵੀ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਫਲੋਰਿਡਾ 'ਚ 6500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆਂ 'ਚ ਹੁਣ ਤਕ ਕੋਵਿਡ 19 ਦੇ ਸੱਭ ਤੋਂ ਵੱਧ ਮਾਮਲੇ ਅਮਰੀਕਾ 'ਚ ਹੋਣ ਅਤੇ ਇਸ ਮਹਾਂਮਾਰੀ ਤੋਂ ਸੱਭ ਤੋਂ ਵੱਧ ਮੌਤਾਂ ਇਸੇ ਦੇਸ਼ 'ਚ ਹੋਣ ਦੇ ਤੱਥ ਦੇ ਬਾਵਜੂਦ, ਰਾਸ਼ਟਰਪਤੀ ਡੋਨਾਲਡ ਟਰੰਪ ਇਸ ਗੱਲ ਨੂੰ ਲੈ ਕੇ ਯਕੀਨੀ ਨਜ਼ਰ ਆ ਰਹੇ ਹਨ ਕਿ ਕੋਰੋਨਾ ਵਾਇਰਸ ਦਾ ਪ੍ਰਸਾਰ ਜਲਦ ਹੀ ਘੱਟ ਹੋਣ ਲੱਗੇ ਜਾਵੇਗਾ। ਉਨ੍ਹਾਂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਅਸੀਂ ਕੋਰੋਨਾ ਵਾਇਰਸ ਨਾਲ ਬਹੁਤ ਚੰਗੀ ਤਰ੍ਹਾਂ ਚੱਲ ਰਹੇ ਹਾਂ। ਮੈਨੂੰ ਲਗਦਾ ਹੈ ਕਿ ਅੱਗੇ ਚੱਲ ਕੇ ਇਹ ਲਾਪਤਾ ਹੋ ਜਾਵੇਗਾ। (ਪੀਟੀਆਈ)