
ਭਾਰਤ ਵਿਚ ਚੀਨ ਨਾਲ ਸਬੰਧਤ 59 ਮੋਬਾਈਲ ਐਪ ’ਤੇ ਪਾਬੰਦੀ ਲਾਏ ਜਾਣ ਦੇ ਕੁਝ ਹੀ ਦਿਨਾਂ ਬਾਅਦ ਅਮਰੀਕਾ ਵਿਚ ਰੀਪਬਲਿਕਨ
ਵਾਸ਼ਿੰਗਟਨ, 2 ਜੁਲਾਈ : ਭਾਰਤ ਵਿਚ ਚੀਨ ਨਾਲ ਸਬੰਧਤ 59 ਮੋਬਾਈਲ ਐਪ ’ਤੇ ਪਾਬੰਦੀ ਲਾਏ ਜਾਣ ਦੇ ਕੁਝ ਹੀ ਦਿਨਾਂ ਬਾਅਦ ਅਮਰੀਕਾ ਵਿਚ ਰੀਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਲਗਾਤਾਰ ਦਿਖਾ ਰਿਹਾ ਹੈ ਕਿ ਉਹ ਚੀਨ ਦੇ ਹਮਲਾਵਰ ਰੁਖ਼ ਦੇ ਬਾਵਜੂਦ ਪਿੱਛੇ ਨਹੀਂ ਹਟੇਗਾ। ਹੇਲੀ ਨੇ ਬੁਧਵਾਰ ਨੂੰ ਟਵੀਟ ਕੀਤਾ, ਇਹ ਦੇਖ ਕੇ ਚੰਗਾ ਲੱਗਾ ਕਿ ਭਾਰਤ ਨੇ ਚੀਨੀ ਕੰਪਨੀਆਂ ਦੇ ਮਾਲਕਨਾ ਹੱਕ ਵਾਲੀਆਂ 59 ਲੋਕਪ੍ਰਿਯ ਐਪ ਬੈਨ ਕਰ ਦਿਤੀਆਂ ਹਨ। ਇਸ ਵਿਚ ਟਿਕ-ਟਾਕ ਵਰਗੇ ਐਪ ਵੀ ਸ਼ਾਮਲ ਹਨ, ਜਿਨ੍ਹਾਂ ਲਈ ਭਾਰਤ ਸਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਹੈ।
File Photo
ਚੀਨ ਨਾਲ ਸਬੰਧ ਰਖਣ ਵਾਲੇ ਐਪ ’ਤੇ ਪਾਬੰਦੀ ਲਗਾਏ ਜਾਣ ਦੇ ਭਾਰਤ ਦੇ ਫ਼ੈਸਲੇ ਦਾ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਸਵਾਗਤ ਕੀਤਾ। ਪੋਂਪੀਓ ਨੇ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਹੈ। ਇਸ ਦੇ ਨਾਲ ਹੀ ਵਾਈਟ ਹਾਊਸ ਦੀ ਪੈ੍ਰੱਸ ਸਕੱਤਰ ਕਾਇਲੇ ਮੈਕਨੇਨੀ ਨੇ ਕਿਹਾÇ ਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਭਾਰਤ ਅਤੇ ਖੇਤਰ ’ਚ ਹੋਰ ਦੇਸ਼ਾਂ ਦੇ ਵਿਰੁਧ ਬੀਜਿੰਗ ਦਾ ਹਮਲਾਵਰ ਰਵੱਈਆ ਚੀਨ ਦੀ ਕਮਿਯੂਨਿਸਟ ਪਾਰਟੀ ਦਾ ‘‘ਅਸਲੀ ਚਿਹਰਾ’’ ਹੈ। (ਪੀਟੀਆਈ)