Italy: ਪੰਜਾਬੀ ਖੇਤ ਮਜ਼ਦੂਰ ਦੀ ਮੌਤ ਦੇ ਮਾਮਲੇ ’ਚ ਖੇਤੀ ਕੰਪਨੀ ਦਾ ਮਾਲਕ ਗ੍ਰਿਫਤਾਰ 

By : RAJANNATH

Published : Jul 3, 2024, 5:30 pm IST
Updated : Jul 3, 2024, 5:30 pm IST
SHARE ARTICLE
Italy: The owner of the agricultural company was arrested in the case of the death of a Punjabi farm worker
Italy: The owner of the agricultural company was arrested in the case of the death of a Punjabi farm worker

ਮ੍ਰਿਤਕ ਦੀ ਪਤਨੀ ਨੂੰ ਇਟਲੀ ’ਚ ਰਹਿਣ ਦੀ ਮਿਲੀ ਵਿਸ਼ੇਸ਼ ਇਜਾਜ਼ਤ

 

The owner of the agricultural company was arrested in the case of the death of a Punjabi farm worker: ਇਟਲੀ ਦੀ ਪੁਲਿਸ ਨੇ ਮੰਗਲਵਾਰ ਨੂੰ ਇਕ ਭਾਰਤੀ ਮਜ਼ਦੂਰ ਦੀ ਮੌਤ ਦੇ ਮਾਮਲੇ ’ਚ ਇਕ ਖੇਤੀਬਾੜੀ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਇਕ ਭਾਰੀ ਮਸ਼ੀਨ ’ਚ ਖੇਤੀ ਮਜ਼ਦੂਰ ਦਾ ਹੱਥ ਵੱਢੇ ਜਾਣ ਤੋਂ ਬਾਅਦ ਉਸ ਨੂੰ ਡਾਕਟਰੀ ਮਦਦ ਮੁਹਈਆ ਕਰਵਾਉਣ ਦੀ ਬਜਾਏ ਸੜਕ ’ਤੇ ਤੜਫ਼ਦਾ ਛੱਡ ਦਿਤਾ ਸੀ। 

ਇਸ ਪੰਜਾਬੀ ਖੇਤ ਮਜ਼ਦੂਰ ਦੀ ਮੌਤ ਦੀ ਖ਼ਬਰ ਫੈਲਣ ਤੋਂ ਬਾਅਦ ਪੂਰੇ ਇਟਲੀ ਵਿਚ ਰੋਸ ਹੈ ਅਤੇ ਦੇਸ਼ ਦੀ ਲੀਡਰਸ਼ਿਪ ਨੇ ਖੁਦ ਇਸ ’ਤੇ ਸੋਗ ਪ੍ਰਗਟਾਇਆ ਹੈ। 

‘ਏ.ਐਨ.ਐਸ.ਏ.’ ਨਿਊਜ਼ ਏਜੰਸੀ ਨੇ ਦਸਿਆ ਕਿ 31 ਸਾਲ ਦੇ ਪੰਜਾਬੀ ਖੇਤੀਬਾੜੀ ਮਜ਼ਦੂਰ ਸਤਨਾਮ ਸਿੰਘ ਦਾ ਹੱਥ ਪਿਛਲੇ ਮਹੀਨੇ ਰੋਮ ਨੇੜੇ ਲਾਜ਼ੀਓ ਇਲਾਕੇ ’ਚ ਸਟ੍ਰਾਬੇਰੀ ਪੈਕਿੰਗ ਮਸ਼ੀਨ ’ਚ ਆਉਣ ਕਾਰਨ ਕੱਟਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਮਾਲਕ ਨੇ ਉਸ ਨੂੰ ਸੜਕ ’ਤੇ ਛੱਡ ਦਿਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਤਨਾਮ ਸਿੰਘ ਦੀ ਹਾਲਤ ਦਾ ਪਤਾ ਲਗਣ ਤੋਂ ਬਾਅਦ ਆਖਰਕਾਰ ਉਸ ਨੂੰ ਹਵਾਈ ਜਹਾਜ਼ ਰਾਹੀਂ ਰੋਮ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਖ਼ਬਰ ’ਚ ਕਿਹਾ ਗਿਆ ਹੈ ਕਿ ਪੁਲਿਸ ਨੇ ਮੰਗਲਵਾਰ ਨੂੰ ਖੇਤੀਬਾੜੀ ਕੰਪਨੀ ਦੇ ਮਾਲਕ ਐਂਟੋਨੇਲੋ ਲੋਵਾਟੋ ਨੂੰ ਸਤਨਾਮ ਸਿੰਘ ਦੇ ਕਤਲ ਦੇ ਸ਼ੱਕ ’ਚ ਗ੍ਰਿਫਤਾਰ ਕੀਤਾ। 

ਸਰਕਾਰੀ ਵਕੀਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਪੰਜਾਬੀ ਖੇਤ ਮਜ਼ਦੂਰ ਦੀ ਮੌਤ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਹੋਈ ਹੈ ਅਤੇ ‘ਜੇਕਰ ਉਸ ਨੂੰ ਤੁਰਤ ਡਾਕਟਰੀ ਦੇਖਭਾਲ ਮਿਲ ਜਾਂਦੀ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ।’

ਲਾਜਿਓ-ਭਾਰਤੀ ਭਾਈਚਾਰੇ ਦੇ ਮੁਖੀ ਗੁਰਮੁਖ ਸਿੰਘ ਨੇ ਕਿਹਾ, ‘‘ਮੌਤ ਦੀ ਖ਼ਬਰ ਨਾਲ ਲੋਕਾਂ ’ਚ ਗੁੱਸਾ ਹੈ।’’ ਰੀਪੋਰਟ ਵਿਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਸੱਭ ਤੋਂ ਬੁਰੀ ਗੱਲ ਇਹ ਸੀ ਕਿ ਲੋਵਾਟੋ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੇ ਘਰ ਦੇ ਬਾਹਰ ਛੱਡ ਦਿਤਾ।’’ ਗੁਰਮੁਖ ਨੇ ਕਿਹਾ, ‘‘ਹਾਦਸੇ ਹੋ ਸਕਦੇ ਹਨ ਪਰ ਡਾਕਟਰੀ ਸਹਾਇਤਾ ਨਾ ਦੇਣਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’

ਸਤਨਾਮ ਸਿੰਘ ਦੀ ਮੌਤ ਨੇ ‘ਗੈਂਗਮਾਸਟਰਿੰਗ’ (ਖੇਤੀਬਾੜੀ ਦੇ ਕੰਮ ਲਈ ਅਸਥਾਈ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਏ ’ਤੇ ਲੈਣ ਵਾਲੇ) ਵਿਰੁਧ ਗੁੱਸਾ ਪੈਦਾ ਕਰ ਦਿਤਾ ਹੈ। 
ਇਸ ਤੋਂ ਪਹਿਲਾਂ ਰੀਪੋਰਟ ਵਿਚ ਕਿਹਾ ਗਿਆ ਸੀ ਕਿ ਲੋਵਾਟੋ ਨੇ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸੜਕ ਦੇ ਕਿਨਾਰੇ ਇਕ ਵੈਨ ਤੋਂ ਸੁੱਟ ਦਿਤਾ ਅਤੇ ਸਤਨਾਮ ਸਿੰਘ ਦੇ ਕੱਟੇ ਹੋਏ ਹੱਥ ਨੂੰ ਫਲਾਂ ਦੇ ਡੱਬੇ ਵਿਚ ਪਾ ਦਿਤਾ।

ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸੋਨੀ ਗੈਰ-ਕਾਨੂੰਨੀ ਪ੍ਰਵਾਸੀ ਹਨ ਪਰ ਇਸ ਘਟਨਾ ਤੋਂ ਬਾਅਦ ਸੋਨੀ ਨੂੰ ਇਟਲੀ ਵਿਚ ਰਹਿਣ ਦੀ ਵਿਸ਼ੇਸ਼ ਇਜਾਜ਼ਤ ਦਿਤੀ ਗਈ ਅਤੇ ਉਸ ਦਾ ਗੈਰ-ਕਾਨੂੰਨੀ ਪ੍ਰਵਾਸੀ ਦਾ ਦਰਜਾ ਰੱਦ ਕਰ ਦਿਤਾ ਗਿਆ। 

ਭਾਰਤ ਨੇ 26 ਜੂਨ ਨੂੰ ਇਟਲੀ ਨੂੰ ਅਪੀਲ ਕੀਤੀ ਸੀ ਕਿ ਉਹ ਸਤਨਾਮ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਤੁਰਤ ਕਾਰਵਾਈ ਕਰੇ। 

‘ਸੀ.ਪੀ.ਵੀ. ਐਂਡ ਓ.ਆਈ.ਏ.’ ਦੇ ਸਕੱਤਰ ਮੁਕਤੇਸ਼ ਪਰਦੇਸੀ ਨੇ ਵਿਦੇਸ਼ਾਂ ’ਚ ਇਟਲੀ ਦੇ ਨਾਗਰਿਕਾਂ ਅਤੇ ਪ੍ਰਵਾਸ ਨੀਤੀਆਂ ਦੇ ਡਾਇਰੈਕਟਰ ਜਨਰਲ ਲੁਈਗੀ ਮਾਰੀਆ ਵਿਗਨਾਲੀ ਨੂੰ ਸਤਨਾਮ ਸਿੰਘ ਦੀ ਮੌਤ ’ਤੇ ਭਾਰਤ ਦੀ ‘ਚਿੰਤਾ’ ਤੋਂ ਜਾਣੂ ਕਰਵਾਇਆ। ਇਟਲੀ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ‘‘ਉਨ੍ਹਾਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਤੁਰਤ ਕਾਰਵਾਈ ਦੀ ਬੇਨਤੀ ਕੀਤੀ ਹੈ। ਸਫ਼ਾਰਤਖ਼ਾਨਾ ਨੇ ਸਤਨਾਮ ਸਿੰਘ ਦੇ ਪਰਵਾਰ ਨਾਲ ਸੰਪਰਕ ’ਚ ਹੈ ਤਾਂ ਜੋ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ’ਚ ਸਹਾਇਤਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।’’

ਪਿਛਲੇ ਮਹੀਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਸੀ ਕਿ ਦੇਸ਼ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਵਿਚੋਂ ਇਕ ਸਤਨਾਮ ਸਿੰਘ ਇਕ ‘ਅਣਮਨੁੱਖੀ ਕਾਰੇ’ ਦਾ ਸ਼ਿਕਾਰ ਹੋਇਆ ਹੈ। 

ਕੈਬਨਿਟ ਦੀ ਬੈਠਕ ਤੋਂ ਬਾਅਦ ਉਨ੍ਹਾਂ ਕਿਹਾ, ‘‘ਇਹ ਅਣਮਨੁੱਖੀ ਕੰਮ ਹਨ ਅਤੇ ਇਹ ਇਟਲੀ ਦੇ ਲੋਕਾਂ ਦੇ ਸੁਭਾਅ ਦੇ ਵਿਰੁਧ ਹਨ। ਮੈਨੂੰ ਉਮੀਦ ਹੈ ਕਿ ਇਸ ਬਰਬਰਤਾ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇਗੀ।’’

ਇਟਲੀ ਦੀ ਕਿਰਤ ਮੰਤਰੀ ਮਰੀਨਾ ਕੈਲਡਰਨ ਨੇ ਕਿਹਾ ਕਿ ਸਤਨਾਮ ਸਿੰਘ ਦੀ ਮੌਤ ਬੇਰਹਿਮੀ ਦੀ ਉਦਾਹਰਣ ਹੈ। ਲਾਤੀਨਾ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦਾ ਘਰ ਹੈ, ਜਿਨ੍ਹਾਂ ’ਚ ਬਹੁਤ ਸਾਰੇ ਸਿੱਖ ਹਨ, ਜੋ ਸਥਾਨਕ ‘ਖੇਤਾਂ’ ਲਈ ਫਲ ਅਤੇ ਸਬਜ਼ੀਆਂ ਤੋੜਦੇ ਹਨ। 

(For more news apart from The owner of the agricultural company was arrested in the case of the death of a Punjabi farm worker, tuned to Rozana Spokesman)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement