
Japan New Currency : ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ
Japan New Currency :ਜਾਪਾਨ ਨੇ ਬੁਧਵਾਰ ਨੂੰ ਦੋ ਦਹਾਕਿਆਂ ’ਚ ਪਹਿਲੀ ਵਾਰ ਨਵੇਂ ਬੈਂਕ ਨੋਟ ਜਾਰੀ ਕੀਤੇ। ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਨਵੇਂ 10,000 ਯੇਨ, 5,000 ਯੇਨ ਅਤੇ 1,000 ਯੇਨ ਦੇ ਨੋਟਾਂ ਦੀਆਂ ਅਤਿ ਆਧੁਨਿਕ ਨਕਲੀ ਕਰੰਸੀ ਵਿਰੋਧੀ ਵਿਸ਼ੇਸ਼ਤਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ‘ਇਤਿਹਾਸਕ’ ਦਸਿਆ। ਉਨ੍ਹਾਂ ਨੇ ਬੈਂਕ ਆਫ ਜਾਪਾਨ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਨਵੇਂ ਨੋਟ ਪਸੰਦ ਆਉਣਗੇ ਅਤੇ ਇਹ ਜਾਪਾਨੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਦਦ ਕਰਨਗੇ।’’
ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ, ਨਵੇਂ ਨੋਟ ਪਹਿਲਾਂ ਤੋਂ ਚੱਲ ਰਹੀ ਕਰੰਸੀ ਦੇ ਨਾਲ ਕਾਨੂੰਨੀ ਟੈਂਡਰ ਬਣੇ ਰਹਿਣਗੇ।
ਬੈਂਕ ਆਫ ਜਾਪਾਨ ਦੇ ਗਵਰਨਰ ਕਾਜ਼ੂਓ ਉਏਡਾ ਨੇ ਕਿਹਾ, ‘‘ਹਾਲਾਂਕਿ ਦੁਨੀਆਂ ਨਕਦੀ ਰਹਿਤ ਲੈਣ-ਦੇਣ ਵਲ ਵਧ ਰਹੀ ਹੈ ਪਰ ਸਾਡਾ ਮੰਨਣਾ ਹੈ ਕਿ ਕਿਤੇ ਵੀ, ਕਿਸੇ ਵੀ ਸਮੇਂ ਸੁਰੱਖਿਅਤ ਭੁਗਤਾਨ ਲਈ ਨਕਦੀ ਅਜੇ ਵੀ ਮਹੱਤਵਪੂਰਨ ਹੈ।’’ (ਪੀਟੀਆਈ)
(For more news apart from Japan issued new bank notes for the first time in two decades News in Punjabi, stay tuned to Rozana Spokesman)