
ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਦੇਸ਼ ਦੀ ਦੋ-ਤਿਹਾਈ ਆਬਾਦੀ ਅਸੰਤੁਸ਼ਟ ਹੈ।
ਵਾਸ਼ਿੰਗਟਨ, 2 ਅਗੱਸਤ : ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਦੇਸ਼ ਦੀ ਦੋ-ਤਿਹਾਈ ਆਬਾਦੀ ਅਸੰਤੁਸ਼ਟ ਹੈ। ਸਿਰਫ਼ 34 ਫ਼ੀ ਸਦੀ ਅਮਰੀਕੀ ਨਾਗਰਿਕ ਇਸ ਦੀ ਰੋਕਥਾਮ ਲਈ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹਨ। ਏਬੀਸੀ ਨਿਊਜ਼/ਆਈ.ਪੀ.ਐਸ.ਓ.ਐਸ. ਪੋਲ ਵਲੋਂ ਜ਼ਾਰੀ ਇਕ ਸਰਵੇਖਣ ਅਨੁਸਾਰ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਰਾਸ਼ਟਰ ਵਿਆਪੀ ਪ੍ਰਦਰਸ਼ਨਾਂ ਸਮੇਤ ਹਾਲੀਆ ਸੰਕਟਾਂ ਨਾਲ ਨਠਿਜੱਣ ਨੂੰ ਲੈ ਕੇ ਟਰੰਪ ਵਲੋਂ ਚੁੱਕੇ ਗਏ ਕਦਮਾਂ ਤੋਂ ਬਹੁਤ ਅਸੰਤੁਸ਼ਟ ਹੈ।
ਸਰਵੇ ਵਿਚ ਸਿਰਫ਼ 36 ਫ਼ੀ ਸਦੀ ਲੋਕ ਦੇਸ਼ਵਿਆਪੀ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ ਟਰੰਪ ਵਲੋਂ ਚੁੱਕੇ ਗਏ ਕਦਮ ਤੋਂ ਸੰਤੁਸ਼ਟ ਵਿਖੇ। ਸਰਵੇ ਵਿਚ ਦਸਿਆ ਗਿਆ ਕਿ 52 ਫ਼ੀ ਸਦੀ ਅਮਰੀਕੀ ਨਾਗਰਿਕਾਂ ਦਾ ਮੰਨਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਪ੍ਰਦਰਸ਼ਨ ਵਾਲੇ ਸ਼ਹਿਰਾਂ 'ਤੇ ਸੁਰੱਖਿਆ ਬਲਾਂ ਦੀ ਨਿਯੁਕਤੀ ਨਾਲ ਹਾਲਤ ਹੋਰ ਖ਼ਰਾਬ ਹੋਏ। ਏਬੀਸੀ ਨਿਊਜ਼/ਆਈ.ਪੀ.ਐਸ.ਓ.ਐਸ. ਨੇ 730 ਲੋਕਾਂ 'ਤੇ ਇਹ ਸਰਵੇਖਣ ਕੀਤਾ ਹੈ। (ਏਜੰਸੀ)