American Airlines: ਚੱਲਦੇ ਜਹਾਜ਼ ਵਿਚ ਲੜਕੇ ਨੇ ਉਤਾਰ ਦਿਤੇ ਆਪਣੇ ਕੱਪੜੇ, ਫਿਰ ਫਲਾਈਟ ਵਿਚ ਕੀਤੀਆਂ ਗਲਤ ਹਰਕਤਾਂ
Published : Aug 3, 2024, 12:20 pm IST
Updated : Aug 3, 2024, 12:48 pm IST
SHARE ARTICLE
New Jersey Man Asks American Airlines Flight Attendant For love
New Jersey Man Asks American Airlines Flight Attendant For love

American Airlines: ਮੁਲਜ਼ਮ ਨੇ ਬਾਹਰੀ ਦਰਵਾਜ਼ੇ ਖੋਲ੍ਹਣ ਦੀ ਕੀਤੀ ਕੋਸ਼ਿਸ਼

American Airlines: ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਵਿਅਕਤੀ ਨੇ ਫਲਾਈਟ ਵਿੱਚ ਆਪਣੇ ਕੱਪੜੇ ਉਤਾਰ ਦਿਤੇ। ਉਸ ਨੇ ਫਲਾਈਟ ਅਟੈਂਡੈਂਟ ਨਾਲ ਦੁਰਵਿਵਹਾਰ ਕੀਤਾ ਅਤੇ ਯਾਤਰੀਆਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ। ਜਿਸ ਤਰ੍ਹਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ, ਉਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: Chandigarh News: NRI ਤੋਂ ਪੈਸੇ ਵਸੂਲਣ ਵਾਲਾ ਚੰਡੀਗੜ੍ਹ ਪੁਲਿਸ ਦਾ ਕਾਂਸਟੇਬਲ ਗ੍ਰਿਫਤਾਰ  

ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜਰਸੀ ਦਾ ਰਹਿਣ ਵਾਲਾ ਐਰਿਕ ਨਿਕੋਲਸ ਗੈਪਕੋ ਨਾਂ ਦਾ 26 ਸਾਲਾ ਵਿਅਕਤੀ 18 ਜੁਲਾਈ ਨੂੰ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਨੰਬਰ 2101 ਵਿੱਚ ਸਿਆਟਲ ਤੋਂ ਡਲਾਸ ਜਾ ਰਿਹਾ ਸੀ। ਇਸ ਦੌਰਾਨ ਉਹ ਫਲਾਈਟ ਅਟੈਂਡੈਂਟ ਨਾਲ ਸੈਕਸ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇੰਨਾ ਹੀ ਨਹੀਂ ਉਸ ਨੇ ਫਲਾਈਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ।

 ਇਹ ਵੀ ਪੜ੍ਹੋ: Speaker Kultar Sandhawan News: ਕੇਂਦਰ ਨੇ CM ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੂੰ ਵੀ ਨਹੀਂ ਦਿੱਤੀ ਅਮਰੀਕਾ ਜਾਣ ਦੀ ਮਨਜ਼ੂਰੀ 

ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਪਹਿਲਾਂ ਆਪਣੇ ਕੱਪੜੇ ਉਤਾਰ ਕੇ ਫਲਾਈਟ ਅਟੈਂਡੈਂਟ ਨੂੰ ਪ੍ਰਪੋਜ਼ ਕੀਤਾ ਅਤੇ ਸੈਕਸ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੋਰ ਸਟਾਫ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੰਗਾਮਾ ਕਰਦਾ ਰਿਹਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਭੰਗ ਦਾ ਸੇਵਨ ਕੀਤਾ ਸੀ। ਕੁਝ ਲੋਕ ਉਸ ਵਿਅਕਤੀ ਨੂੰ ਕਾਬੂ ਕਰਨ ਲਈ ਉਸ ਨੂੰ ਫੜਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਚਾਲਕ ਦਲ ਦੇ ਹੋਰ ਮੈਂਬਰ ਉਸ ਨੂੰ ਜਹਾਜ਼ ਦੇ ਟਾਇਲਟ ਨੇੜੇ ਲੈ ਗਏ ਅਤੇ ਉਸ ਨੂੰ ਕਾਬੂ ਕਰ ਲਿਆ। ਯਾਤਰੀਆਂ ਨੇ ਵੀ ਉਸ ਨੂੰ ਫੜਨ ਵਿਚ ਮਦਦ ਕੀਤੀ ਅਤੇ ਫਿਰ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਗੈਪਕੋ ਨੂੰ ਕਰੀਬ 11 ਵਜੇ ਸਾਲਟ ਲੇਕ ਸਿਟੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਵਿਅਕਤੀ ਨੇ ਆਪਣੇ ਆਪ ਨੂੰ ਟਾਇਲਟ ਵਿੱਚ ਬੰਦ ਕਰ ਲਿਆ ਸੀ ਅਤੇ ਚੀਕ ਰਿਹਾ ਸੀ। ਆਦਮੀ ਨੇ ਜਹਾਜ਼ ਦੇ ਬਾਹਰੀ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਵਿਸ਼ੇਸ਼ ਏਅਰਕ੍ਰਾਫਟ ਅਧਿਕਾਰ ਖੇਤਰ ਦੇ ਤਹਿਤ ਕੰਮ 'ਚ ਦਖਲ ਦੇਣ ਅਤੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

​(For more Punjabi news apart from New Jersey Man Asks American Airlines Flight Attendant For love, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement