
ਨਵਾਰੋ ਵੱਲੋਂ ‘ਬ੍ਰਾਹਮਣਾਂ ਦੇ ਮੁਨਾਫ਼ਾ ਕਮਾਉਣ’ ਸਬੰਧੀ ਕੀਤੀ ਗਈ ਸੀ ਟਿੱਪਣੀ
ਵਾਸ਼ਿੰਗਟਨ : ਅਮਰੀਕੀ ਹਿੰਦੂਆਂ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਨਵਾਰੋ ਵੱਲੋਂ ਬ੍ਰਾਹਮਣਾਂ ਖਿਲਾਫ਼ ਇਕ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ, ਜਿਸ ਨੂੰ ਹਿੰਦੂ ਸੰਗਠਨ ਵੱਲੋਂ ਅਨਉਚਿਤ ਕਰਾਰ ਦਿੱਤਾ ਗਿਆ ਹੈ। ਨਵਾਰੋ ਵੱਲੋਂ ‘ਬ੍ਰਾਹਮਣਾਂ ਦੇ ਮੁਨਾਫ਼ਾ ਕਮਾਉਣ’ ਵਾਲੀ ਟਿੱਪਣੀ ਕੀਤੀ ਗਈ ਸੀ, ਜਿਸ ਨਾਲ ਇਕ ਅਰਬ ਤੋਂ ਵੱਧ ਹਿੰਦੂਆਂ ਦੇ ਮਾਣ ਨੂੰ ਠੇਸ ਪਹੁੰਚੀ ਹੈ ਅਤੇ ਅਜਿਹੀ ਟਿੱਪਣੀ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਸਬੰਧਾਂ ਨੂੰ ਕਮਜ਼ੋਰ ਕਰਦੀ ਹੈ। ਹਿੰਦੂ ਸੰਗਠਨ ਨੇ ਕਿਹਾ ਕਿ ਨਵਾਰੋ ਵਰਗੇ ਲੋਕਾਂ ਲਈ ਅਮਰੀਕੀ ਰਾਜਨੀਤੀ ਵਿਚ ਕੋਈ ਜਗ੍ਹਾ ਨਹੀਂ ਹੈ।