
ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰਫ ਦੇ ਮੁਲਕ ਨਾ ਵਾਪਿਸ ਆਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ
ਪਾਕਿਸਤਾਨ : ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰਫ ਦੇ ਮੁਲਕ ਨਾ ਵਾਪਿਸ ਆਉਣ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੇਸ਼ਧ੍ਰੋਹ ਦੇ ਮਾਮਲੇ ਦਾ ਸਾਹਮਣਾ ਕਰਨ ਵਿਚ ਨਾਕਾਮਯਾਬਰ ਰਹਿਣ 'ਤੇ ਦੇ ਚੀਫ ਜਸਟਿਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੁਸ਼ਰਫ ਨੂੰ ਘਸੀਟ ਕੇ ਮੁਲਕ ਲਿਆਂਦਾ ਜਾ ਸਕਦਾ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਦਾਲਤ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਮੁਸ਼ਰਫ ਦੇ ਵਕੀਲ ਨੇ ਤਿੰਨ ਮੈਂਬਰੀ ਬੈਂਚ ਨੂੰ ਕਿਹਾ ਕਿ ਉਨਾਂ ਦਾ ਕਲਾਈਂਟ ਅਦਾਲਤ ਦਾ ਸਨਮਾਨ ਕਰਦੇ ਹਨ ।
Pervez Musharraf
ਪਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਉਹ ਸਤੁੰਸ਼ਟ ਨਹੀਂ ਹਨ ਅਤੇ ਅਪਣੀ ਸਿਹਤ ਠੀਕ ਨਾ ਹੋਣ ਕਾਰਣ ਵਾਪਿਸ ਆਉਣ ਵਿਚ ਸਮਰਥ ਨਹੀਂ ਹਨ। ਮੁਸ਼ਰਫ 2016 ਤੋਂ ਦੁਬਈ ਵਿਚ ਰਹਿ ਰਹੇ ਹਨ। 2007 ਵਿਚ ਸੰਵਿਧਾਨ ਨੂੰ ਮੁਲਤਵੀ ਕਰਨ ਕਾਰਨ ਉਨਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਚਲ ਰਿਹਾ ਹੈ। ਸਾਬਕਾ ਸੈਨਿਕ ਸ਼ਾਸਕ ਇਲਾਜ ਦੇ ਲਈ ਮਾਰਚ 2016 ਵਿਚ ਦੁਬਈ ਗਏ ਸਨ ਤੇ ਹੁਣ ਤਕ ਵਾਪਿਸ ਨਹੀਂ ਆਏ। ਉਨਾਂ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਲਾਲ ਮਸਜਿਦ ਕਾਰਵਾਈ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਵਿਰੁਧ ਕੋਈ ਦੋਸ਼ ਨਹੀਂ ਹੈ। ਵਕੀਨ ਨੇ ਇਹ ਵੀ ਜਾਨਣਾ ਚਾਹਿਆ ਕਿ ਉਨਾਂ ਦਾ ਕਲਾਈਂਟ ਵਿਰੁਧ ਮਾਮਲਾ ਹੈ ਕੀ?
ਚੀਫ ਜਸਟਿਸ ਨੇ ਕਿਹਾ ਕਿ ਲਾਲ ਮਸਜਿਦ ਮਾਮਲੇ ਵਿਚ ਭਾਵੇਂ ਉਨਾਂ ਵਿਰੁਧ ਕੋਈ ਦੋਸ਼ ਨਾ ਹੋਣ, ਪਰ ਉਹ ਦੇਸ਼ਧੋਹ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸਦੇ ਲਈ ਉਨਾਂ ਨੂੰ ਅਦਾਲਤ ਵਿਚ ਪੇਸ਼ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁਸ਼ਰਫ ਅਪਣੀ ਮਰਜ਼ੀ ਮੁਤਾਬਕ ਸਨਮਾਨਜਨਕ ਤਰੀਕੇ ਨਾਲ ਵਾਪਿਸ ਆ ਸਕਦੇ ਹਨ। ਇਸ ਲਈ ਉਨਾਂ ਨੂੰ ਅਦਾਲਤ ਵਿਚ ਪੇਸ਼ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨਾਂ ਨੂੰ ਅਜਿਹੇ ਹਾਲਤਾਂ ਵਿਚ ਵਾਪਸ ਆਉਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ ਜੋ ਕਿ ਗ਼ੈਰ ਵਾਜਿਬ ਤਰੀਕਾ ਹੋ ਸਕਦਾ ਹੈ।