
ਮਹਿਲਾ ਦੇ ਅੰਦਰ ਜਾਂਦੇ ਹੀ ਸ਼ੇਰ ਮਹਿਲਾ ਦੇ ਸਾਹਮਣੇ ਆ ਖੜ੍ਹੋਤਾ। ਜਿਸ ਨੂੰ ਦੇਖ ਕੇ ਮਹਿਲਾ ਆਪਣੇ ਹੱਥ ਹਿਲਾਉਣ ਲੱਗੀ
ਅਮਰੀਕਾ- ਅਮਰੀਕਾ ਦੇ ਨਿਊਯਾਰਕ ਦੇ ਚਿੜੀਆ ਘਰ ਵਿਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਕ ਮਹਿਲਾ ਮਸਤੀ ਮਸਤੀ ਵਿਚ ਸ਼ੇਰ ਦੀ ਵਾੜ ਵਿਚ ਕੁੱਦ ਗਈ ਅਤੇ ਜਦੋਂ ਸ਼ੇਰ ਸਾਹਮਣੇ ਆਇਆ ਤਾਂ ਮਹਿਲਾ ਉਸ ਨੂੰ ਚਿੜਾਉਣ ਲੱਗੀ ਪਰ ਕੁੱਝ ਸਮੇਂ ਬਾਅਦ ਮਹਿਲਾ ਸਹੀ ਸਲਾਮਤ ਵਾਪਸ ਆ ਗਈ। ਇਸ ਮਹਿਲਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਲੋਕ ਇਸ ਮਹਿਲਾ ਦੀ ਖੂਬ ਆਲੋਚਨਾ ਕਰ ਰਹੇ ਹਨ। ਸ਼ੇਰ ਨੂੰ ਸਭ ਤੋਂ ਖਤਰਨਾਕ ਜਨਵਰ ਮੰਨਿਆ ਜਾਂਦਾ ਹੈ। ਇਹ ਜਾਣਦੇ ਹੋਏ ਵੀ ਮਹਿਲਾ ਉਸ ਦੀ ਵਾੜ ਵਿਚ ਚਲੀ ਗਈ। ਇਹ ਵੀਡੀਓ ਚਿੜੀਆ ਘਰ ਵਿਚ ਘੁੰਮਣ ਆਏ ਇਕ ਵਿਅਕਤੀ ਨੇ ਬਣਾਈ ਜਿਸ ਦੀ ਇੰਸਟਾਗ੍ਰਾਮ ਆਈਡੀ ਰੀਅਲ ਸੋਬਰੀਨਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ ਕਿ ਇ ਵੀਡੀਓ ਨੂੰ ਆਖਰ ਤੱਕ ਦੇਖੋ ਯਕੀਨ ਨਹੀਂ ਹੋਵੇਗਾ ਕਿ ਅੱਗੇ ਕੀ ਹੋਇਆ।
new york bronx zoo woman climbs into zoo enclosure and taunts lion viral video
ਮਹਿਲਾ ਦੇ ਅੰਦਰ ਜਾਂਦੇ ਹੀ ਸ਼ੇਰ ਮਹਿਲਾ ਦੇ ਸਾਹਮਣੇ ਆ ਖੜ੍ਹੋਤਾ। ਜਿਸ ਨੂੰ ਦੇਖ ਕੇ ਮਹਿਲਾ ਆਪਣੇ ਹੱਥ ਹਿਲਾਉਣ ਲੱਗੀ। ਸ਼ੇਰ ਕਾਫ਼ੀ ਸਮੇਂ ਤੱਕ ਉਸ ਨੂੰ ਦੇਖਦਾ ਰਿਹਾ ਪਰ ਸ਼ੇਰ ਨੇ ਮਹਿਲਾ ਨੂੰ ਕੁੱਝ ਨਹੀਂ ਕਿਹਾ। ਕਈ ਯੂਜ਼ਰਸ ਨੇ ਇਸ ਮਹਿਲਾ ਨੂੰ ਪਾਗਲ ਦੱਸਿਆ ਹੈ ਅਤੇ ਇਕ ਯੂਜ਼ਰ ਨੇ ਕਿਹਾ ਕਿ ਜੇ ਸ਼ੇਰ ਇਸ ਮਹਿਲਾ ਤੇ ਹਮਲਾ ਕਰ ਦਿੰਦਾ ਤਾਂ ਚਿੜੀਆ ਘਰ ਵਾਲਿਆਂ ਨੇ ਤਾਂ ਸ਼ੇਰ ਨੂੰ ਹੀ ਸਜ਼ਾ ਦੇਣੀ ਸੀ। ਉਹਨਾਂ ਨੇ ਇਹ ਨਹੀਂ ਸੀ ਦੇਖਣਾ ਕਿ ਮਹਿਲਾ ਜਾਣ ਬੁੱਝ ਕੇ ਸ਼ੇਰ ਦੀ ਵਾੜ ਵਿਚ ਗਈ ਸੀ। ਚਿੜੀਆ ਘਰ ਨੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਮਹਿਲਾ ਨੇ ਚਿੜੀਆ ਘਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਹਰਕਤ ਨਾਲ ਉਸ ਦੀ ਜਾਣ ਵੀ ਜਾ ਸਕਦੀ ਸੀ।