
Britain Golden Ticket News: ਯੂ.ਕੇ ਆਉਣਾ ਹੈ ਤਾਂ ਸਾਡੇ ਸਮਾਜ ’ਚ ਯੋਗਦਾਨ ਪਾਉਣਾ ਪਵੇਗਾ : ਕੀਰ ਸਟਾਰਮਰ
Refugees will not get 'Golden Ticket' in Britain: ਬਰਤਾਨਵੀਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੇੇਸ਼ ਦੀ ਰਫ਼ਿਊਜੀ ਅਤੇ ਸੈਟਲਮੈਂਟ ਪ੍ਰਣਾਲੀ ਵਿਚ ਵੱਡੇ ਪੱਧਰ ’ਤੇ ਸੁਧਾਰਾਂ ਦਾ ਐਲਾਨ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਉਘੇ ਪ੍ਰਵਾਸੀਆਂ ਲਈ ਗੋਲਡਨ ਟਿਕਟ ਖ਼ਤਮ ਕਰਨ ਦੀ ਗੱਲ ਕੀਤੀ ਹੈ ਜੋ ਰਫ਼ਿਊਜੀ ਸਟੇਟਸ ਜਿੱਤ ਲੈਂਦੇ ਹਨ। ਉੱਚ ਫ਼ੀਸਾਂ ਅਤੇ ਅਸਥਾਈ ਸੁਰੱਖਿਆ ਕਾਰਨ ਯੂ. ਕੇ ਦੇ ਰਫ਼ਿਊਜੀ ਦਰਜਾ ਲੈਣ ਵਾਲਿਆਂ ਨੂੁੰ ਹੁਣ ਨਵੀਆਂ ਅੜਚਨਾਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਅਸਲੀ ਰਫ਼ਿਊਜੀਆਂ ਦੀ ਰਖਿਆ ਕਰੇਗੀ ਪਰ ਸਖ਼ਤ ਸ਼ਰਤਾਂ ਤਹਿਤ ।
ਜੇ ਤੁਸੀਂ ਯੂ.ਕੇ ਆਉਣਾ ਹੈ ਤਾਂ ਤੁਹਾਨੂੰ ਸਾਡੇ ਸਮਾਜ ਵਿਚ ਯੋਗਦਾਨ ਪਾਉਣਾ ਪਵੇਗਾ। ਅਮਰੀਕਾ ਅਤੇ ਕੈਨੇਡਾ ਤੋਂ ਬਾਅਦ ਬਰਤਾਨੀਆ ਪ੍ਰਵਾਸੀਆਂ ਲਈ ਪਸੰਦੀਦਾ ਮੁਲਕ ਹੈ, ਜਿਸ ਕਾਰਨ ਇਹ ਸੁਧਾਰ ਦਖਣੀ ਏਸ਼ੀਆ ਵਿਚ ਵਿਸ਼ੇਸ਼ ਰੁਚੀ ਦਾ ਵਿਸ਼ਾ ਬਣੇ ਹੋਏ ਹਨ। ਸਿੱਖ ਭਾਈਚਾਰਾ ਅਤੇ ਤਾਮਿਲ ਰਫ਼ਿਊਜੀ ਦਰਜਾ ਲੈਣ ਵਾਲੇ ਲਮੇ ਸਮੇਂ ਤੋਂ ਬਰਤਾਨੀਆ ਨੂੰ ਬੇਰਹਿਮ ਵਜੋਂ ਦੇਖਦੇ ਰਹੇ ਹਨ।
ਭਵਿੱਖ ਵਿਚ ਲੋੜ ਨੂੰ ਸਥਾਈ ਸੈਟਲਮੈਂਟ ਹਾਸਲ ਕਰਨਾ ਜਾਂ ਪ੍ਰਵਾਰਕ ਮੈਂਬਰਾਂ ਨੂੰ ਅਪਣੇ ਨਾਲ ਲਿਆਉਣਾ ਵਧੇਰੇ ਮੁਸ਼ਕਲ ਹੋਵੇਗਾ। ਇਸ ਸਮੇਂ ਬਰਤਾਨਵੀਂ ਯੂਨੀਵਰਸਿਟੀ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ’ਤੇ ਇਸ ਦਾ ਅਸਰ ਨਹੀਂ ਪਵੇਗਾ ਪਰ ਜਿਹੜੇ ਅਪਣਾ ਸਟੇਟਸ ਬਦਲਦੇ ਹਨ ਜਾਂ ਰਿਸ਼ਤੇਦਾਰਾਰਾਂ ਕੋਲ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਰੁਕਾਵਟਾਂ ਆ ਸਕਦੀਆਂ ਹਨ।