
ਅੱਗ ਕਾਰਨ 15 ਲੋਕ ਜ਼ਖ਼ਮੀ ਹੋ ਗਏ।
ਬੀਜਿੰਗ: ਉੱਤਰੀ ਚੀਨ ਦੇ ਇਕ ਬਾਜ਼ਾਰ ’ਚ ਸਨਿਚਰਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿਤੀ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਕਿਆਓਸ਼ੀ ਜ਼ਿਲ੍ਹੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦਸਿਆ ਕਿ ਝਾਂਗਜੀਆਕੂ ਸ਼ਹਿਰ ਦੇ ਲਿਗੁਆਂਗ ਬਾਜ਼ਾਰ ਵਿਚ ਸਨਿਚਰਵਾਰ ਦੁਪਹਿਰ ਨੂੰ ਅੱਗ ਲੱਗ ਗਈ ਅਤੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਤਕ ਇਸ ’ਤੇ ਕਾਬੂ ਪਾ ਲਿਆ ਗਿਆ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕ ਮੁੱਖ ਤੌਰ ’ਤੇ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਲਈ ਇਸ ਬਾਜ਼ਾਰ ’ਚ ਆਉਂਦੇ ਹਨ। ਬੀਜਿੰਗ ਦੀ ਸਰਹੱਦ ਨਾਲ ਲਗਦੇ ਹੇਬੇਈ ਸੂਬੇ ਵਿਚ ਸਥਿਤ ਝਾਂਗਜੀਆਕੂ ਨੇ 2022 ਵਿੰਟਰ ਓਲੰਪਿਕ ਖੇਡਾਂ ਦੌਰਾਨ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਸੀ।