ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਹਜ਼ਾਰਾਂ ਲੋਕ ਬੇਘਰ
Published : Feb 4, 2019, 3:48 pm IST
Updated : Feb 4, 2019, 3:48 pm IST
SHARE ARTICLE
Flood in Australia
Flood in Australia

ਆਸਟ੍ਰੇਲੀਆ ਵਿਚ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਕਾਰਨ ਨਦੀਆਂ ਦਾ ਪਾਣੀ ਸੜਕਾਂ 'ਤੇ ਆ ਗਿਆ.....

ਸਿਡਨੀ : ਆਸਟ੍ਰੇਲੀਆ ਵਿਚ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਕਾਰਨ ਨਦੀਆਂ ਦਾ ਪਾਣੀ ਸੜਕਾਂ 'ਤੇ ਆ ਗਿਆ। ਇਸ ਨਾਲ ਉੱਤਰੀ-ਪੂਰਬੀ ਹਿੱਸੇ ਵਿਚ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤੱਕ ਹੋਰ ਮੀਂਹ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਮਾਨਸੂਨ ਦੇ ਸਮੇਂ ਭਾਰੀ ਮੀਂਹ ਪੈਂਦਾ ਹੈ ਪਰ ਹਾਲ ਹੀ ਵਿਚ ਪਿਆ ਮੀਂਹ ਸਧਾਰਨ ਪੱਧਰ ਤੋਂ ਕਿਤੇ ਜ਼ਿਆਦਾ ਹੈ। ਉੱਤਰੀ-ਪੂਰਬੀ ਕੁਈਨਜ਼ਲੈਂਡ ਦੇ ਟਾਊਨਸਵਿਲੇ ਸ਼ਹਿਰ ਵਿਚ ਹਜ਼ਾਰਾਂ ਵਸਨੀਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ ਅਤੇ ਜੇਕਰ ਮੀਂਹ ਜਾਰੀ ਰਿਹਾ

ਤਾਂ 20,000 ਤੋਂ ਵਧ ਘਰਾਂ ਦੇ ਪਾਣੀ ਵਿਚ ਡੁੱਬ ਜਾਣ ਦਾ ਖਤਰਾ ਹੈ। ਮਿਲਟਰੀ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਮਦਦ ਲਈ ਮਿੱਟੀ ਨਾਲ ਭਰੀਆਂ ਹਜ਼ਾਰਾਂ ਥੈਲੀਆਂ ਦੇ ਰਹੇ ਹਨ। ਕੁਈਨਜ਼ਲੈਂਡ ਦੀ ਪ੍ਰਮੁੱਖ ਨੇ ਸਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਇਹ ਮੂਲ ਰੂਪ ਨਾਲ 20 ਸਾਲ ਵਿਚ ਇਕ ਵਾਰ ਨਹੀਂ ਸਗੋਂ 100 ਸਾਲ ਵਿਚ ਇਕ ਵਾਰ ਹੋਣ ਵਾਲੀ ਘਟਨਾ ਹੈ।'' ਮੌਸਮ ਵਿਗਿਆਨ ਬਿਊਰੋ ਨੇ ਦਸਿਆ ਕਿ ਉੱਤਰੀ ਕੁਈਨਜ਼ਲੈਂਡ ਰਾਜ ਦੇ ਉੱਪਰ ਹੌਲੀ ਗਤੀ ਨਾਲ ਅੱਗੇ ਵੱਧ ਰਹੇ ਮਾਨਸੂਨ ਦਾ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ।

ਜਿਸ ਨਾਲ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿੰਨਾ ਇਕ ਸਾਲ ਵਿਚ ਨਹੀਂ ਪਿਆ। ਟਾਊਨਸਵਿਲੇ ਦੇ ਨਿਵਾਸੀ ਕ੍ਰਿਸ ਬਰੂਕਹਾਊਸ ਨੇ ਕਿਹਾ,''ਮੈਂ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ।'' (ਪੀਟੀਆਈ)

SHARE ARTICLE

ਏਜੰਸੀ

Advertisement

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM

Amritpal Singh ਵਾਂਗ Jail 'ਚ ਬੈਠ ਕੇ ਚੋਣਾਂ ਲੜਨ ਵਾਲਿਆਂ ਬਾਰੇ ਸੁਣੋ ਕੀ ਹੈ ਕਾਨੂੰਨ, ਵਾਂਗ ਜੇਲ੍ਹ 'ਚ ਬੈਠ ਕੇ ਚੋਣ

11 May 2024 4:40 PM

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM
Advertisement