
1 ਫਰਵਰੀ ਨੂੰ 'ਬੌਬੀ' ਨੇ ਪੂਰੇ ਕੀਤੇ ਉਮਰ ਦੇ 30 ਸਾਲ 266 ਦਿਨ
ਪੂਰੀ ਤਰ੍ਹਾਂ ਸਿਹਤਮੰਦ ਹੈ ਸ਼ੁੱਧ ਨਸਲ Rafeiro do Alentejo ਦਾ 'ਬੌਬੀ'
ਪੁਰਤਗਾਲ : ਪੁਰਤਗਾਲ ਵਿਚ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ ਮਿਲਿਆ ਹੈ ਜਿਸ ਨੇ ਹਾਲ ਹੀ ਵਿਚ ਆਪਣੀ ਉਮਰ ਦੇ 30 ਸਾਲ ਪੂਰੇ ਕਰ ਲਏ ਹਨ। ਇਸ ਪ੍ਰਾਪਤੀ ਨਾਲ ਉਸ ਨੇ ਆਪਣਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਵੀ ਦਰਜ ਕਰਵਾ ਲਿਆ ਹੈ।
ਦੱਸ ਦੇਈਏ ਕਿ 'ਬੌਬੀ' ਨਾਮ ਦਾ ਕੁੱਤਾ ਪੁਰਤਗਾਲ ਵਿਚ ਰਹਿੰਦਾ ਹੈ ਅਤੇ ਸਭ ਤੋਂ ਵਡੇਰੀ ਉਮਰ ਦਾ ਕੁੱਤਾ ਹੈ। ਆਮ ਤੌਰ 'ਤੇ ਕੁੱਤਿਆਂ ਦੀ ਉਮਰ ਮਹਿਜ਼ 15 ਜਾਂ 16 ਸਾਲ ਹੁੰਦੀ ਹੈ। ਜ਼ਿਆਦਾਤਰ ਕੁੱਤੇ ਸਿਰਫ ਇਸ ਉਮਰ ਤੱਕ ਜ਼ਿੰਦਾ ਰਹਿੰਦੇ ਹਨ, ਪਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮੁਤਾਬਕ ਬੌਬੀ (bobi) ਨੇ 1 ਫਰਵਰੀ 2023 ਨੂੰ ਉਮਰ ਦੇ 30 ਸਾਲ 266 ਦਿਨ ਪੂਰੇ ਕਰ ਲਏ ਹੈ।
ਇਹ ਵੀ ਪੜ੍ਹੋ: ਇਸ ਸਾਲ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਜਾਣਕਾਰੀ ਅਨੁਸਾਰ ਬੌਬੀ ਪੁਰਤਗਾਲ ਦੇ ਲੇਰੀਆ ਦੇ ਪੇਂਡੂ ਖੇਤਰ ਵਿੱਚ ਕੋਸਟਾ ਪਰਿਵਾਰ ਦਾ ਹਿੱਸਾ ਹੈ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਅਨੁਸਾਰ ਬੌਬੀ ਇੱਕ ਸ਼ੁੱਧ ਨਸਲ Rafeiro do Alentejo ਦਾ ਕੁੱਤਾ ਹੈ। ਇਸ ਨਸਲ ਦੇ ਕੁੱਤੇ ਵੀ ਔਸਤਨ 12 ਤੋਂ 14 ਸਾਲ ਤੱਕ ਜਿਉਂਦੇ ਹਨ ਪਰ ਇੰਨੀ ਵਡੇਰੀ ਉਮਰ ਦੇ ਹੋਣ ਦੇ ਬਾਵਜੂਦ ਬੌਬੀ ਪੂਰੀ ਤਰ੍ਹਾਂ ਸਿਹਤਮੰਦ ਹੈ।
ਗਿਨੀਜ਼ ਵਰਲਡ ਰਿਕਾਰਡਜ਼ ਨੇ ਬੌਬੀ ਦੀ ਇੱਕ ਵੀਡੀਓ ਸ਼ੇਅਰ ਕਰ ਕੇ ਨਵੇਂ ਰਿਕਾਰਡ ਦਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ, ਨਵਾਂ ਰਿਕਾਰਡ: ਹੁਣ ਤੱਕ ਦਾ ਸਭ ਤੋਂ ਵਡੇਰੀ ਉਮਰ ਦਾ ਕੁੱਤਾ, ਬੌਬੀ 30 ਸਾਲ 266 ਦਿਨ ਦਾ ਹੋ ਗਿਆ ਹੈ। ਮਾਨਵ ਲਿਓਨੇਲ ਕੋਸਟਾ ਦੇ ਅਨੁਸਾਰ ਲੰਬੀ ਉਮਰ ਦਾ ਰਾਜ਼ ਘੁੰਮਣਾ, ਮਨੁੱਖੀ ਭੋਜਨ ਅਤੇ ਦੂਜੇ ਜਾਨਵਰਾਂ ਨਾਲ ਮੇਲ-ਮਿਲਾਪ ਹੈ।
ਇਹ ਵੀ ਪੜ੍ਹੋ:ਪਿਛਲੇ ਸਾਲ 546 ਉਡਾਣਾਂ 'ਚ ਆਈ ਤਕਨੀਕੀ ਖਰਾਬੀ: ਇੰਡੀਗੋ, ਸਪਾਈਸਜੈੱਟ ਅਤੇ ਵਿਸਤਾਰਾ ਦੇ ਮਾਮਲੇ ਸਭ ਤੋਂ ਵੱਧ
ਰਿਪੋਰਟ ਦੇ ਅਨੁਸਾਰ, ਬੌਬੀ ਨੂੰ ਕਦੇ ਜ਼ੰਜੀਰਾਂ ਵਿੱਚ ਨਹੀਂ ਬੰਨ੍ਹਿਆ ਗਿਆ। ਉਹ ਹਮੇਸ਼ਾ ਘਰ ਦੇ ਆਲੇ-ਦੁਆਲੇ ਜੰਗਲਾਂ ਅਤੇ ਖੇਤਾਂ ਵਿਚ ਘੁੰਮਦਾ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੌਬੀ ਦਾ ਜਨਮ 11 ਮਈ 1992 ਨੂੰ ਹੋਇਆ ਸੀ। ਕੋਸਟਾ ਪਰਿਵਾਰ ਦੇ ਮੈਂਬਰ ਲਿਓਨੇਲ ਕੋਸਟਾ ਨੇ ਦੱਸਿਆ ਹੈ ਕਿ ਜਦੋਂ ਮੈਂ ਅੱਠ ਸਾਲ ਦਾ ਸੀ ਤਾਂ ਉਸ ਕੋਲ ਕਈ ਕੁੱਤੇ ਸਨ, ਪਰ ਹੁਣ ਸਿਰਫ ਬੌਬੀ ਹੀ ਜ਼ਿੰਦਾ ਹੈ ਅਤੇ ਬੌਬੀ ਉਹੀ ਖਾਂਦਾ ਹੈ ਜੋ ਅਸੀਂ ਖਾਂਦੇ ਹਾਂ।
ਪ੍ਰਾਪਤ ਵੇਰਵਿਆਂ ਅਨੁਸਾਰ ਬੌਬੀ ਹੋਰ ਜਾਨਵਰਾਂ ਨਾਲ ਵੀ ਸਮਾਂ ਬਿਤਾਉਂਦਾ ਹੈ ਜਿਵੇਂ ਕਿ ਬਿੱਲੀਆਂ। ਇਸ ਤੋਂ ਇਲਾਵਾ ਉਹ ਕਾਫੀ ਪਾਣੀ ਪੀਂਦਾ ਹੈ। ਇੱਕ ਦਿਨ ਵਿਚ ਤਕਰੀਬਨ ਇੱਕ ਲੀਟਰ ਪਾਣੀ ਪੀਂਦਾ ਹੈ। ਇਸ ਤੋਂ ਪਹਿਲਾਂ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਕੁੱਤਾ ਆਸਟ੍ਰੇਲੀਅਨ ਦਾ Bluey ਸੀ, ਜਿਸ ਦੀ 1939 ਵਿੱਚ 29 ਸਾਲ ਅਤੇ ਪੰਜ ਮਹੀਨਿਆਂ ਦੀ ਉਮਰ ਵਿੱਚ ਮੌਤ ਹੋ ਗਈ ਸੀ।