ਖ਼ਬਰਾਂ |

ਤਾਜ਼ਾ |

Haiti prison News: ਜੇਲ 'ਚੋਂ ਫਰਾਰ ਹੋਏ 4 ਹਜ਼ਾਰ ਕੈਦੀ, ਸਰਕਾਰ ਨੇ 72 ਘੰਟਿਆਂ ਦੀ ਲਗਾਈ ਐਮਰਜੈਂਸੀ
Published : Mar 4, 2024, 5:48 pm IST
Updated : Mar 4, 2024, 5:48 pm IST
SHARE ARTICLE
4 thousand prisoners escaped from Haiti prison News in punjabi
4 thousand prisoners escaped from Haiti prison News in punjabi

Haiti prison News: ਹਿੰਸਾ 'ਚ ਹੁਣ ਤੱਕ 12 ਲੋਕਾਂ ਦੀ ਹੋਈ ਮੌਤ

4 thousand prisoners escaped from Haiti prison News in punjabi: ਕੈਰੇਬੀਅਨ ਦੇਸ਼ ਹੈਤੀ ਦੀ ਸਰਕਾਰ ਨੇ ਦੇਸ਼ ਵਿਚ 72 ਘੰਟਿਆਂ ਦੀ ਐਮਰਜੈਂਸੀ ਦਾ ਐਲਾਨ ਕਰ ਦਿਤਾ ਹੈ। ਇਕ ਹਫ਼ਤੇ ਤੋਂ ਜਾਰੀ ਹਿੰਸਾ ਦੇ ਮੱਦੇਨਜ਼ਰ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ 29 ਫਰਵਰੀ ਨੂੰ ਦੇਸ਼ 'ਚ ਮੌਜੂਦ ਅਪਰਾਧਿਕ ਗਿਰੋਹ ਦੇ ਮੈਂਬਰਾਂ ਨੇ ਕਈ ਸਰਕਾਰੀ ਅਦਾਰਿਆਂ 'ਤੇ ਹਮਲੇ ਕੀਤੇ ਸਨ। ਉਨ੍ਹਾਂ ਨੇ ਜੇਲ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ 4 ਹਜ਼ਾਰ ਕੈਦੀ ਫਰਾਰ ਹੋ ਗਏ।

ਇਹ ਵੀ ਪੜ੍ਹੋ: Supreme Court: ਆਮ ਆਦਮੀ ਪਾਰਟੀ ਨੂੰ 15 ਜੂਨ ਤੱਕ ਰਾਊਜ਼ ਐਵੇਨਿਊ ਦਫ਼ਤਰ ਖਾਲੀ ਕਰਨਾ ਪਵੇਗਾ: ਸੁਪਰੀਮ ਕੋਰਟ  

ਇਹ ਹਥਿਆਰਬੰਦ ਲੋਕ ਦੇਸ਼ ਦੇ ਕਈ ਹਿੱਸਿਆਂ ਵਿਚ ਦੁਕਾਨਾਂ ਅਤੇ ਘਰਾਂ ਨੂੰ ਅੱਗ ਲਗਾ ਰਹੇ ਹਨ ਅਤੇ ਭੰਨ-ਤੋੜ ਕਰ ​​ਰਹੇ ਹਨ। ਹਿੰਸਾ 'ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿੰਸਾ ਦਾ ਕਾਰਨ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦਾ ਵਿਦੇਸ਼ ਦੌਰਾ ਦੱਸਿਆ ਜਾ ਰਿਹਾ ਹੈ। ਇਸ ਤੋਂ ਨਾਖੁਸ਼ ਅਪਰਾਧੀ ਗਿਰੋਹ ਦੇ ਲੋਕ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ 'ਚ ਘਰ ਵਿਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ, ਮਚਿਆ ਹੜਕੰਪ 

ਬ੍ਰਿਟਿਸ਼ ਮੀਡੀਆ ਬੀਬੀਸੀ ਮੁਤਾਬਕ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਦੇ ਕੀਨੀਆ ਦੌਰੇ ਤੋਂ ਬਾਅਦ ਹੈਤੀ ਵਿਚ ਹਿੰਸਾ ਸ਼ੁਰੂ ਹੋ ਗਈ। ਦਰਅਸਲ, ਪ੍ਰਧਾਨ ਮੰਤਰੀ ਹੈਤੀ ਵਿਚ ਕੀਨੀਆ ਦੀ ਅਗਵਾਈ ਵਾਲੀ ਬਹੁ-ਰਾਸ਼ਟਰੀ ਸੁਰੱਖਿਆ ਬਲ ਦੀ ਤਾਇਨਾਤੀ 'ਤੇ ਚਰਚਾ ਕਰਨ ਲਈ ਨੈਰੋਬੀ ਗਏ ਹਨ। ਇਸ ਤੋਂ ਬਾਅਦ ਹੈਤੀ ਦੇ ਸਾਰੇ ਅਪਰਾਧੀ ਗਰੋਹਾਂ ਨੇ ਇਕਜੁੱਟ ਹੋ ਕੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਲਈ ਹਿੰਸਾ ਸ਼ੁਰੂ ਕਰ ਦਿੱਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੈਤੀ ਪੁਲਿਸ ਨੇ ਅਪਰਾਧਿਕ ਗਰੋਹਾਂ ਨਾਲ ਜੁੜੇ ਅਪਰਾਧੀਆਂ ਨੂੰ ਫੜਨ ਲਈ ਫੌਜ ਤੋਂ ਮਦਦ ਮੰਗੀ ਹੈ। ਸਰਕਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ- 2 ਮਾਰਚ ਨੂੰ ਦੋ ਜੇਲਾਂ 'ਤੇ ਹਮਲਾ ਹੋਇਆ ਸੀ। ਇਥੋਂ 4 ਹਜ਼ਾਰ ਕੈਦੀ ਫਰਾਰ ਹੋ ਗਏ। ਕਈਆਂ ਨੂੰ ਪੁਲਿਸ ਨੇ ਮਾਰ ਦਿਤਾ। ਦੇਸ਼ 'ਚ ਹੋ ਰਹੀ ਹਿੰਸਾ 'ਚ ਹੁਣ ਤੱਕ 12 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਫਰਾਰ ਹੋਣ ਵਾਲੇ ਕੈਦੀਆਂ ਵਿੱਚ ਉਹ ਕੈਦੀ ਵੀ ਸ਼ਾਮਲ ਹੈ ਜਿਨ੍ਹਾਂ ਨੇ 2021 ਵਿੱਚ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸ ਦੀ ਹੱਤਿਆ ਕੀਤੀ ਸੀ।

(For more news apart from 4 Thousand prisoners escaped from Haiti prison News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement