ਯੂਰਪੀਅਨ ਯੂਨੀਅਨ ਨੇ ਮੈਂਬਰ ਦੇਸ਼ਾਂ ਦੀ ਸੁਰੱਖਿਆ ਵਧਾਉਣ ਲਈ ਬਣਾਈ 800 ਅਰਬ ਯੂਰੋ ਦੀ ਰੱਖਿਆ ਯੋਜਨਾ
Published : Mar 4, 2025, 6:16 pm IST
Updated : Mar 4, 2025, 6:16 pm IST
SHARE ARTICLE
The European Union has created an 800 billion euro defense plan to enhance the security of member countries.
The European Union has created an 800 billion euro defense plan to enhance the security of member countries.

ਅਮਰੀਕਾ ਦੇ ਸੰਭਾਵਤ ਅਲੱਗ ਹੋਣ ਨਾਲ ਨਜਿੱਠਣ ਲਈ ਪੇਸ਼ ਕੀਤਾ ਮਤਾ

ਬ੍ਰਸੇਲਜ਼ : ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਦੇ ਮੁਖੀ ਨੇ ਮੰਗਲਵਾਰ ਨੂੰ ਮੈਂਬਰ ਦੇਸ਼ਾਂ ਦੀ ਸੁਰੱਖਿਆ ਵਧਾਉਣ ਲਈ 800 ਅਰਬ ਯੂਰੋ (841 ਅਰਬ ਡਾਲਰ) ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੈ। ਇਸ ਕਦਮ ਦਾ ਉਦੇਸ਼ ਅਮਰੀਕਾ ਦੇ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਸੰਭਾਵਤ ਕਦਮ ਦਾ ਮੁਕਾਬਲਾ ਕਰਨਾ ਹੈ ਅਤੇ ਜੰਗ ਗ੍ਰਸਤ ਯੂਕਰੇਨ ਨੂੰ ਰੂਸ ਨਾਲ ਗੱਲਬਾਤ ਕਰਨ ਲਈ ਫੌਜੀ ਤਾਕਤ ਪ੍ਰਦਾਨ ਕਰਨਾ ਹੈ।

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਕਿਹਾ ਕਿ ਯੂਰਪ ਨੂੰ ‘ਮੁੜ ਹਥਿਆਰਬੰਦ ਕਰਨ’ ਦਾ ਪੈਕੇਜ ਯੂਰਪੀ ਸੰਘ ਦੇ 27 ਨੇਤਾਵਾਂ ਸਾਹਮਣੇ ਰਖਿਆ ਜਾਵੇਗਾ, ਜੋ ਅਮਰੀਕਾ ’ਚ ਵਧਦੀ ਸਿਆਸੀ ਅਨਿਸ਼ਚਿਤਤਾ ਦੇ ਇਕ ਹਫ਼ਤੇ ਮਗਰੋਂ ਵੀਰਵਾਰ ਨੂੰ ਬ੍ਰਸੇਲਜ਼ ਵਿਚ ਇਕ ਹੰਗਾਮੀ ਬੈਠਕ ਵਿਚ ਮਿਲਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਂਦੀਪ ਲਈ ਉਨ੍ਹਾਂ ਦੇ ਗਠਜੋੜ ਅਤੇ ਯੂਕਰੇਨ ਦੀ ਰੱਖਿਆ ਦੋਹਾਂ ’ਤੇ ਸਵਾਲ ਚੁਕੇ ਸਨ।

ਵੌਨ ਡੇਰ ਲੇਯੇਨ ਨੇ ਕਿਹਾ, ‘‘ਮੈਨੂੰ ਉਨ੍ਹਾਂ ਖਤਰਿਆਂ ਦੀ ਗੰਭੀਰ ਕਿਸਮ ਦਾ ਵਰਣਨ ਕਰਨ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।’’ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਦੁਬਿਧਾ ਦਾ ਮੁੱਖ ਕਾਰਨ ਪਿਛਲੇ ਦਹਾਕਿਆਂ ’ਚ ਰੱਖਿਆ ’ਤੇ ਵਧੇਰੇ ਖਰਚ ਕਰਨ ਦੀ ਝਿਜਕ ਰਹੀ ਹੈ, ਕਿਉਂਕਿ ਉਹ ਅਮਰੀਕੀ ਸੁਰੱਖਿਆ ਗਰੰਟੀਆਂ ਦੀ ਛੱਤਰੀ ਹੇਠ ਸਨ ਅਤੇ ਉਨ੍ਹਾਂ ਦੀ ਆਰਥਕਤਾ ਸੁਸਤ ਸੀ। ਇਸ ਲਈ ਉਨ੍ਹਾਂ ਨੂੰ ਅਜਿਹੇ ਖਰਚਿਆਂ ਨੂੰ ਤੇਜ਼ੀ ਨਾਲ ਵਧਾਉਣ ’ਚ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੌਨ ਡੇਰ ਲੇਯੇਨ ਨੇ ਕਿਹਾ ਕਿ ਪਹਿਲਾ ਕੰਮ ਯੂਰਪੀਅਨ ਯੂਨੀਅਨ ਵਲੋਂ ਬਜਟ ਖਰਚਿਆਂ ’ਤੇ ਲਗਾਏ ਗਏ ਵਿੱਤੀ ਅਨੁਸ਼ਾਸਨ ’ਚ ਢਿੱਲ ਦੇਣਾ ਹੈ ਤਾਂ ਜੋ ਮੈਂਬਰ ਦੇਸ਼ਾਂ ਨੂੰ ਦੰਡਕਾਰੀ ਕਾਰਵਾਈ ਤੋਂ ਬਿਨਾਂ ਅਪਣੇ ਰੱਖਿਆ ਖਰਚਿਆਂ ’ਚ ਮਹੱਤਵਪੂਰਣ ਵਾਧਾ ਕਰਨ ਦੀ ਇਜਾਜ਼ਤ ਦਿਤੀ ਜਾ ਸਕੇ।

ਉਨ੍ਹਾਂ ਕਿਹਾ, ‘‘ਜੇਕਰ ਮੈਂਬਰ ਦੇਸ਼ ਅਪਣੇ ਰੱਖਿਆ ਖਰਚ ’ਚ ਜੀ.ਡੀ.ਪੀ. ਦਾ ਔਸਤਨ 1.5 ਫੀ ਸਦੀ ਵਾਧਾ ਕਰਦੇ ਹਨ ਤਾਂ ਇਸ ਨਾਲ ਚਾਰ ਸਾਲ ਦੀ ਮਿਆਦ ’ਚ 650 ਅਰਬ ਯੂਰੋ (683 ਅਰਬ ਡਾਲਰ) ਦਾ ਵਿੱਤੀ ਪ੍ਰਬੰਧ ਹੋ ਸਕਦਾ ਹੈ।’’ ਇਸ ਤੋਂ ਇਲਾਵਾ, 150 ਅਰਬ ਯੂਰੋ (157 ਬਿਲੀਅਨ ਅਮਰੀਕੀ ਡਾਲਰ) ਦਾ ਕਰਜ਼ਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਮੈਂਬਰ ਦੇਸ਼ਾਂ ਨੂੰ ਰੱਖਿਆ ’ਚ ਨਿਵੇਸ਼ ਕਰਨ ਦੀ ਇਜਾਜ਼ਤ ਮਿਲੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement