
ਪਾਕਿਸਤਾਨ ਨੇ ਭਾਰਤ ਵਿਚ ਸੋਹੇਲ ਮਹਿਮੂਦ ਨੂੰ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਅਬਦੁਲ ਬਾਸਿਤ ਦੀ ਥਾਂ ਲੈਣਗੇ। ਸੋਹੇਲ ਮਹਿਮੂਦ ਸੀਨੀਅਰ ਕੂਟਨੀਤਕ ਹਨ ਅਤੇ ਇਸ ਤੋਂ....
ਪਾਕਿਸਤਾਨ, 22 ਜੁਲਾਈ : ਪਾਕਿਸਤਾਨ ਨੇ ਭਾਰਤ ਵਿਚ ਸੋਹੇਲ ਮਹਿਮੂਦ ਨੂੰ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਅਬਦੁਲ ਬਾਸਿਤ ਦੀ ਥਾਂ ਲੈਣਗੇ। ਸੋਹੇਲ ਮਹਿਮੂਦ ਸੀਨੀਅਰ ਕੂਟਨੀਤਕ ਹਨ ਅਤੇ ਇਸ ਤੋਂ ਪਹਿਲਾਂ ਉਹ ਤੁਰਕੀ, ਥਾਈਲੈਂਡ ਤਰ੍ਹਾਂ ਦੇ ਦੇਸ਼ਾਂ ਵਿਚ ਪਾਕਿ ਹਾਈ ਕਮਿਸ਼ਨਰ ਦੇ ਤੌਰ ਉੱਤੇ ਸੇਵਾ ਦੇ ਚੁਕੇ ਹਨ। ਸੋਹੇਲ ਦੇ ਕੰਮ ਨੂੰ ਵੇਖਦੇ ਹੋਏ ਪਾਕਿਸਤਾਨ ਸਰਕਾਰ ਨੂੰ ਉਮੀਦ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਕਰ ਸਕਣਗੇ। ਅਬਦੁਲ ਬਾਸਿਤ ਸਾਲ 2014 ਤੋਂ ਅਹੁਦੇ 'ਤੇ ਬਣੇ ਹੋਏ ਹਨ ਅਤੇ ਹੁਣ ਸੋਹੇਲ ਮਹਿਮੂਦ ਉਨ੍ਹਾਂ ਦੀ ਥਾਂ ਲੈਣਗੇ।
ਜ਼ਿਕਰਯੋਗ ਹੈ ਕਿ ਸੋਹੇਲ ਮਹਿਮੂਦ ਸਾਲ 1985 ਵਿਚ ਵਿਦੇਸ਼ ਸੇਵਾ ਲਈ ਚੁਣੇ ਗਏ ਸਨ ਅਤੇ ਲਗਾਤਾਰ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਕੰਮ ਨੂੰ ਵੇਖਦੇ ਰਹੇ ਹਨ। ਉਹ 1991-94 ਤਕ ਤੁਰਕੀ ਵਿਚ ਪਾਕਿ ਹਾਈ ਕਮਿਸ਼ਨ ਦੀ ਜ਼ਿੰਮੇਦਾਰੀ ਸੰਭਾਲ ਚੁਕੇ ਹਨ। ਸੋਹੇਲ ਅਮਰੀਕਾ ਵਿਚ ਵੀ ਮਹੱਤਵਪੂਰਨ ਜ਼ਿੰਮੇਦਾਰੀਆਂ ਸੰਭਾਲ ਚੁਕੇ ਹਨ ਅਤੇ ਥਾਈਲੈਂਡ ਵਿਚ 2009-2013 ਤਕ ਪਾਕਿ ਕਮਿਸ਼ਨਰ ਵੀ ਰਹਿ ਚੁਕੇ ਹਨ।
ਸੋਹੇਲ ਨੇ ਭਾਰਤ ਵਿਚ ਪਾਕਿ ਹਾਈ ਕਮਿਸ਼ਨਰ ਬਨਣ ਦੀ ਦੌੜ ਵਿਚ ਕਈ ਵੱਡੇ ਨਾਮਾਂ ਨੂੰ ਪਿੱਛੇ ਛੱਡਿਆ ਹੈ, ਜਿਨ੍ਹਾਂ ਵਿਚ ਇਫ਼ਤਿਖਾਰ ਅਜੀਜ, ਤਸਨੀਮ ਅਸਲਮ (ਸੰਯੁਕਤ ਰਾਸ਼ਟਰ ਮਾਮਲਿਆਂ ਦੇ ਵਧੀਕ ਵਿਦੇਸ਼ ਸਕੱਤਰ) ਆਦਿ ਸ਼ਾਮਲ ਹਨ। (ਪੀਟੀਆਈ)