ਪਾਕਿਸਤਾਨ : ਮੌਲਵੀਆਂ ਨੇ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
Published : May 4, 2025, 5:18 pm IST
Updated : May 4, 2025, 5:18 pm IST
SHARE ARTICLE
Pakistan: Clerics refuse to lead funeral prayers for terrorist
Pakistan: Clerics refuse to lead funeral prayers for terrorist

ਉੱਤਰ-ਪੱਛਮ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰਿਆ ਗਿਆ ਸੀ ਟੀ.ਟੀ.ਪੀ. ਕਮਾਂਡਰ ਮਿਨਹਾਜ

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਉੱਤਰ-ਪਛਮੀ ਇਲਾਕੇ ’ਚ ਮੌਲਵੀਆਂ ਨੇ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰੇ ਗਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅਤਿਵਾਦੀ ਕਮਾਂਡਰ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਇਨਕਾਰ ਕਰ ਦਿਤਾ ਹੈ।

ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਹਫਤੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸ਼ਾਵਲ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਟੀ.ਟੀ.ਪੀ. ਕਮਾਂਡਰ ਮਿਨਹਾਜ ਮਾਰਿਆ ਗਿਆ ਸੀ। ਦਖਣੀ ਵਜ਼ੀਰਿਸਤਾਨ ਦੇ ਮੌਲਵੀਆਂ ਨੇ ਸਨਿਚਰਵਾਰ ਨੂੰ ਉਸ ਦੇ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਬੇਕਸੂਰ ਲੋਕਾਂ ਦੀ ਹੱਤਿਆ ਅਤੇ ਦੇਸ਼ ਵਿਰੁਧ ਲੜ ਰਹੇ ਵਿਅਕਤੀ ਲਈ ਪ੍ਰਾਰਥਨਾ ਨਹੀਂ ਕਰਨਗੇ।

ਅਤਿਵਾਦੀ ਨੂੰ ਸਥਾਨਕ ਲੋਕਾਂ ਨੇ ਚੁੱਪਚਾਪ ਦਖਣੀ ਵਜ਼ੀਰਿਸਤਾਨ ਦੇ ਆਜ਼ਮ ਵਾਰਸਾਕ ਦੇ ਨਰਗਿਸਾਈ ਕਬਰਸਤਾਨ ਵਿਚ ਦਫਨਾਇਆ ਅਤੇ ਸਿਰਫ 10 ਤੋਂ 20 ਲੋਕਾਂ ਦਾ ਇਕ ਛੋਟਾ ਜਿਹਾ ਸਮੂਹ ਮੌਜੂਦ ਸੀ। ਇਕ ਕਬਾਇਲੀ ਬਜ਼ੁਰਗ ਨੇ ਕਿਹਾ ਕਿ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਇਹ ਘਟਨਾ ਅਸਧਾਰਨ ਸੀ ਜਦੋਂ ਉਲੇਮਾ ਨੇ ਇਕ ਅਤਿਵਾਦੀ ਦੇ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਕਿਸਮਤ ਹੈ ਜਿਨ੍ਹਾਂ ਨੇ ਰਾਜ ਦਾ ਵਿਰੋਧ ਕੀਤਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement