
ਸੀ. ਐਨ. ਰੇਲ ਦੇ ਸਰੀ ਯਾਰਡ ਵਿਖੇ ਕਲ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਰੇਲ ਕਰਮਚਾਰੀ ਦੀ ਮੌਤ ਹੋ ਗਈ ਸੀ ਪਰ ਰੇਲਵੇ ਅਧਿਕਾਰੀਆਂ ਨੇ ਮਾਰੇ ਗਏ
ਸਰੀ, 3 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਸੀ. ਐਨ. ਰੇਲ ਦੇ ਸਰੀ ਯਾਰਡ ਵਿਖੇ ਕਲ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਰੇਲ ਕਰਮਚਾਰੀ ਦੀ ਮੌਤ ਹੋ ਗਈ ਸੀ ਪਰ ਰੇਲਵੇ ਅਧਿਕਾਰੀਆਂ ਨੇ ਮਾਰੇ ਗਏ ਕਰਮਚਾਰੀ ਬਾਰੇ ਕੋਈ ਵੇਰਵਾ ਨਹੀਂ ਸੀ ਦਿਤਾ। ਅੱਜ ਉਸ ਮ੍ਰਿਤਕ ਦੇ ਪਰਵਾਰ ਦੀ ਸਹਾਇਤਾ ਲਈ ਫ਼ੰਡ ਇਕੱਠਾ ਕਰਨ ਵਾਸਤੇ ਜਾਰੀ ਕੀਤੇ ਗਏ ਆਨਲਾਈਨ ਫੰਡ ਰੇਜ਼ਿੰਗ ਪ੍ਰੋਗਰਾਮ ਤੋਂ ਪਤਾ ਲੱਗਿਆ ਹੈ ਕਿ ਇਸ ਦੁਰਘਟਨਾ ਵਿਚ ਮਰਨ ਵਾਲਾ 31 ਸਾਲਾ ਪੰਜਾਬੀ ਨੌਜਵਾਨ ਜਸਵਿੰਦਰ ਰਿਆੜ ਸੀ। ਉਸ ਦੇ ਪਰਵਾਰ ਵਿਚ ਪਤਨੀ ਅਤੇ ਇਕ 9 ਮਹੀਨੇ ਦੇ ਛੋਟਾ ਬੇਟਾ ਹੈ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਅਨੁਸਾਰ ਇਹ ਹਾਦਸਾ ਲਾਈਨਾਂ ਬਦਲਣ ਦੇ ਓਪਰੇਸ਼ਨ ਸਮੇਂ ਹੋਇਆ। ਰੇਲਵੇ ਅਧਿਕਾਰੀ, ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ, ਆਰਸੀਐਮਪੀ, ਕੋਰੋਨਰ ਅਤੇ ਵਰਕਸੇਫ ਬੀ.ਸੀ. ਵਲੋਂ ਇਸ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।