
ਹੁਣ ਮਨਜ਼ੂਰੀ ਲਈ ਵਿਧਾਨ ਸਭਾ ਵਿਚ ਕੀਤਾ ਜਾਵੇਗਾ ਬਿੱਲ ਪੇਸ਼
ਕੈਲੀਫ਼ੋਰਨੀਆ 'ਚ ਵਸਦੇ ਹਨ ਕਰੀਬ 2 ਲੱਖ 11 ਹਜ਼ਾਰ ਸਿੱਖ : ਸਰਵੇ
ਨਿਊਯਾਰਕ: ਕੈਲੀਫ਼ੋਰਨੀਆ ਦੇ ਸੈਨੇਟਰਾਂ ਨੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਸੁਰੱਖਿਆ ਹੈਲਮੇਟ ਪਹਿਨਣ ਤੋਂ ਛੋਟ ਦੇਣ ਵਾਲੇ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ। ਸੈਨੇਟ ਬਿੱਲ, ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖਿਆ ਗਿਆ ਸੀ ਜਿਸ ਨੂੰ ਇਸ ਹਫ਼ਤੇ ਸੂਬੇ ਦੀ ਸੈਨੇਟ ਦੁਆਰਾ 21-8 ਵੋਟਾਂ ਨਾਲ ਮਨਜ਼ੂਰੀ ਦਿਤੀ ਗਈ ਹੈ ਅਤੇ ਹੁਣ ਇਹ ਵਿਧਾਨ ਸਭਾ ਵਿਚ ਜਾਵੇਗਾ। ਡੈਹਲੇ ਨੇ ਸੈਨੇਟ ਵਿਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇਕ ਬਿਆਨ ਵਿਚ ਕਿਹਾ, “ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇਕ ਮੁੱਖ ਨੀਂਹ ਹੈ।
ਇਹ ਵੀ ਪੜ੍ਹੋ: ਰੇਲ ਹਾਦਸਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਨ੍ਹਾਂ ਦੇਸ਼ਾਂ ਤੋਂ ਸਿੱਖ ਸਕਦਾ ਹੈ ਭਾਰਤ
ਉਨ੍ਹਾਂ ਨੇ ਕਿਹਾ, 'ਅਮਰੀਕੀ ਹੋਣ ਦੇ ਨਾਤੇ ਸਾਡੇ ਕੋਲ ਅਪਣੇ ਧਰਮ ਨੂੰ ਸੁਤੰਤਰ ਤੌਰ 'ਤੇ ਪ੍ਰਗਟਾਉਣ ਦਾ ਅਧਿਕਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੈ।' ਉਨ੍ਹਾਂ ਕਿਹਾ, "ਪਗੜੀ ਜਾਂ ਪਟਕਾ ਪਹਿਨਣ ਵਾਲਿਆਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇਕ ਆਸਾਨ ਤਰੀਕਾ ਹੈ ਕਿ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ।''
2021 ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਦਾਜ਼ੇ ਅਨੁਸਾਰ, ਕੈਲੀਫ਼ੋਰਨੀਆ ਵਿਚ 2 ਲੱਖ 11 ਹਜ਼ਾਰ ਸਿੱਖ ਰਹਿੰਦੇ ਹਨ, ਜੋ ਕਿ ਅਮਰੀਕਾ ਵਿਚ ਰਹਿੰਦੇ ਸਿੱਖਾਂ ਦਾ ਲਗਭਗ ਅੱਧਾ ਹੈ। ਹੈਸਟੇਟ ਸੈਨੇਟ ਨੂੰ ਦਸਿਆ ਗਿਆ ਕਿ ਹੁਣ ਤਕ ਬਜ਼ਾਰ ਵਿਚ ਅਜਿਹਾ ਕੋਈ ਵੀ ਹੈਲਮੇਟ ਨਹੀਂ ਹੈ ਜਿਸ ਨੂੰ ਪੱਗ ਜਾਂ ਪਟਕੇ ਦੇ ਉਪਰੋਂ ਪਾਇਆ ਜਾ ਸਕਦਾ ਹੈ। ਕੈਨੇਡਾ ਵਿਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਉਂਟਾਰੀਓ ਸਮੇਤ ਕਈ ਸੂਬਿਆਂ ਵਿਚ ਮੋਟਰਸਾਈਕਲ ਹੈਲਮੇਟ ਕਾਨੂੰਨਾਂ ਤੋਂ ਛੋਟ ਹੈ।