ਇਸ ਪੁਲਾੜ ਜਹਾਜ਼ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ‘ਲੈਂਡਰ’ ਐਤਵਾਰ ਨੂੰ ਚੰਨ ਦੀ ਇਕ ਦੂਰ-ਦੁਰਾਡੀ ਸਤ੍ਹਾ ’ਤੇ ਉਤਰਿਆ ਸੀ
ਬੀਜਿੰਗ: ਚੀਨ ਦਾ ਕਹਿਣਾ ਹੈ ਕਿ ਚੰਨ ਦੇ ਪਰਲੇ ਹਿੱਸੇ ਤੋਂ ਪੱਥਰ ਅਤੇ ਮਿੱਟੀ ਦੇ ਨਮੂਨੇ ਲੈ ਕੇ ਇਕ ਪੁਲਾੜ ਜਹਾਜ਼ ਚੰਨ ਦੀ ਸਤ੍ਹਾ ਤੋਂ ਵਾਪਸ ਪ੍ਰਿਥਵੀ ’ਤੇ ਆਉਣ ਲਈ ਰਵਾਨਾ ਹੋ ਗਿਆ ਹੈ। ਚੀਨ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਨੇ ਕਿਹਾ ਕਿ ਚਾਂਗ ਈ-6 ਪੁਲਾੜ ਜਹਾਜ਼ ਦੇ ‘ਅਸੈਂਡਰ’ ਨੇ ਬੀਜਿੰਗ ਦੇ ਸਮੇਂ ਅਨੁਸਾਰ ਮੰਗਲਵਾਰ ਨੂੰ ਸਵੇਰੇ ਉਡਾਨ ਭਰੀ ਅਤੇ ਉਹ ਚੰਨ ਦੇ ਕੋਲ ਪਹਿਲੇ ਤੋਂ ਨਿਰਧਾਰਤ ਆਰਬਿਟ ’ਚ ਦਾਖ਼ਲ ਹੋ ਗਿਆ।
ਇਸ ਪੁਲਾੜ ਜਹਾਜ਼ ਨੂੰ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ‘ਲੈਂਡਰ’ ਐਤਵਾਰ ਨੂੰ ਚੰਨ ਦੀ ਇਕ ਦੂਰ-ਦੁਰਾਡੀ ਸਤ੍ਹਾ ’ਤੇ ਉਤਰਿਆ। ਸ਼ਿਨਹੂਆ ਖ਼ਬਰ ਏਜੰਸੀ ਹੇਠ ਪੁਲਾੜ ਜਹਾਜ਼ ਦੇ ‘ਅਸੈਂਡਰ’ ਦੇ ਅੰਦਰ ਰੱਖੇ ਇਕ ਕੰਟੇਨਰ ’ਚ ਨਮੂਨੇ ਇਕੱਠੇ ਕੀਤੇ। ਇਸ ਕੰਟੇਨਰ ਨੂੰ ਇਕ ‘ਰੀ-ਐਂਟਰੀ ਕੈਪਸੂਲ’ ’ਚ ਰਖਿਆ ਜਾਵੇਗਾ ਜੋ 25 ਜੂਨ ਦੇ ਆਸਪਾਸ ਚੀਨ ਦੇ ਅੰਦਰੂਨੀ ਮੰਗੋਲੀਆ ਖੇਤਰ ਦੇ ਰੇਗਿਸਤਾਨ ’ਚ ਪ੍ਰਿਥਵੀ ’ਤੇ ਉਤਰੇਗਾ।