Australia News : ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫ਼ਾਸ਼,ਸਿਡਨੀ ’ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਜਣੇ ਗ੍ਰਿਫ਼ਤਾਰ

By : BALJINDERK

Published : Jun 4, 2025, 8:59 pm IST
Updated : Jun 4, 2025, 8:59 pm IST
SHARE ARTICLE
ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫ਼ਾਸ਼,ਸਿਡਨੀ ’ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਜਣੇ ਗ੍ਰਿਫ਼ਤਾਰ
ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਵੱਡੇ ਗਰੋਹ ਦਾ ਪਰਦਾਫ਼ਾਸ਼,ਸਿਡਨੀ ’ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਜਣੇ ਗ੍ਰਿਫ਼ਤਾਰ

Australia News : 2 ਕਰੋੜ ਗ਼ੈਰਕਾਨੂੰਨੀ ਸਿਗਰਟਾਂ, 50 ਕਿੱਲੋ ਕੋਕੀਨ, 280 ਕਿੱਲੋ ਤਰਲ ਮੈਥਾਮਫ਼ੇਟਾਮਾਈਨ ਬਰਾਮਦ

Sydney News in Punjabi : ਆਸਟਰੇਲੀਆ ਦੇ ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਮਾਮਲੇ ’ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੂੰ ਆਸਟ੍ਰੇਲੀਆ ਦਾ ਸੱਭ ਤੋਂ ਵੱਡਾ ਨਸ਼ਾ ਤਸਕਰੀ ਦਾ ਪਰਦਾਫਾਸ਼ ਦਸਿਆ ਜਾ ਰਿਹਾ ਹੈ, ਜਿਸ ’ਚ 42 ਸਾਲ ਦੇ ਸਿਡਨੀ ਵਾਸੀ ਗੁਰਵਿੰਦਰ ਸਿੰਘ, ਕੈਨੇਡਾ ਵਾਸੀ ਅਮਨ ਕੰਗ ਅਤੇ ਮਨੀ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

1

ਕਈ ਏਜੰਸੀਆਂ ਵਲੋਂ ਦੋ ਸਾਲਾਂ ਤੋਂ ਕੀਤੀ ਜਾ ਰਹੀ ਜਾਂਚ ਵਿਚ ਸਿਡਨੀ ਅੰਦਰ 2 ਕਰੋੜ ਗੈਰ-ਕਾਨੂੰਨੀ ਸਿਗਰਟਾਂ ਅਤੇ ਲਗਭਗ ਅੱਧਾ ਟਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜ਼ਿੰਮੇਵਾਰ ਇਕ ਵਿਸ਼ਾਲ ਅਪਰਾਧਕ ਸਿੰਡੀਕੇਟ ਦਾ ਪਰਦਾਫਾਸ਼ ਹੋਇਆ। ਅਧਿਕਾਰੀਆਂ ਦਾ ਦੋਸ਼ ਹੈ ਕਿ ਗੁਰਵਿੰਦਰ ਸਿੰਘ ਨੇ ਤਸਕਰੀ ਲਈ ਬੰਦਰਗਾਹ ਸਹੂਲਤਾਂ ’ਤੇ ਮਾਲ ਕੰਪਨੀਆਂ ਅਤੇ ‘ਭਰੋਸੇਮੰਦ ਅੰਦਰੂਨੀ ਲੋਕਾਂ’ ਦੀ ਵਰਤੋਂ ਕਰਦਿਆਂ ਗਰੋਹ ਦੀ ਅਗਵਾਈ ਕੀਤੀ।

ਪੁਲਿਸ ਨੂੰ ਪਹਿਲੀ ਸਫਲਤਾ ਅਗੱਸਤ 2024 ’ਚ ਮਿਲੀ ਸੀ ਜਦੋਂ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਵੈਨਕੂਵਰ, ਕੈਨੇਡਾ ਤੋਂ 280 ਕਿਲੋਗ੍ਰਾਮ ਤਰਲ ਮੈਥਾਮਫੇਟਾਮਾਈਨ ਦੀ ਖੇਪ ਨੂੰ ਰੋਕਿਆ। ਬਾਅਦ ਦੀ ਜਾਂਚ ਵਿਚ ਗੁਰਵਿੰਦਰ ਸਿੰਘ ਸਾਹਮਣੇ ਆਇਆ, ਜਿਸ ਦੀ ਪਛਾਣ ਸਰਗਨੇ ਵਜੋਂ ਹੋਈ। ਉਸ ਦੇ ਨੈੱਟਵਰਕ ਨੇ ਯੂ.ਏ.ਈ. ਤੋਂ ਸਿਗਰਟ ਦੀਆਂ ਤਿੰਨ ਵੱਖ-ਵੱਖ ਖੇਪਾਂ ਦਾ ਪ੍ਰਬੰਧ ਵੀ ਕੀਤਾ, ਜਦਕਿ ਮਈ 2025 ਦੇ ਛਾਪੇ ’ਚ ਪਨਾਮਾ ਤੋਂ ਸੀਮੈਂਟ ਬੈਗਾਂ ’ਚ ਲੁਕਾਈ ਗਈ 50 ਕਿਲੋਗ੍ਰਾਮ ਕੋਕੀਨ ਦਾ ਪਤਾ ਲੱਗਾ।

1

ਪਿਛਲੇ ਸ਼ੁਕਰਵਾਰ ਨੂੰ ਪੁਲਿਸ ਨੇ ਦੱਖਣ-ਪਛਮੀ ਸਿਡਨੀ ’ਚ ਤਾਲਮੇਲ ਨਾਲ ਛਾਪੇਮਾਰੀ ਕੀਤੀ ਅਤੇ ਗੁਰਵਿੰਦਰ ਸਿੰਘ ਨੂੰ ਉਸ ਦੇ ਕੰਗ ਤੇ ਧਾਲੀਵਾਲ ਸਮੇਤ ਛੇ ਸਾਥੀਆਂ ਨਾਲ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀਆਂ ਦੇ ਨਤੀਜੇ ਵਜੋਂ ਲੱਖਾਂ ਗੈਰ-ਕਾਨੂੰਨੀ ਸਿਗਰਟਾਂ, ਵੱਡੀ ਮਾਤਰਾ ’ਚ ਕੋਕੀਨ ਅਤੇ ਤਰਲ ਮੈਥਾਮਫੇਟਾਮਾਈਨ ਦੇ ਨਾਲ-ਨਾਲ ਡਿਜੀਟਲ ਉਪਕਰਣ ਅਤੇ ਤਸਕਰੀ ਗਿਰੋਹ ਨਾਲ ਜੁੜੀ ਨਕਦੀ ਜ਼ਬਤ ਕੀਤੀ ਗਈ।

ਗੁਰਵਿੰਦਰ ਸਿੰਘ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਪਰਾਧ ਦੀ ਆਮਦਨ ਨਾਲ ਨਜਿੱਠਣ ਅਤੇ ਅਪਰਾਧਕ ਸੰਗਠਨ ਦੀ ਅਗਵਾਈ ਕਰਨ ਸਮੇਤ ਕਈ ਦੋਸ਼ ਹਨ, ਜਿਸ ’ਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਮੈਜਿਸਟ੍ਰੇਟ ਨੇ ਉਸ ਦੇ ਭੱਜਣ ਦੇ ਖਤਰੇ ਅਤੇ ਦੋਸ਼ਾਂ ਦੀ ਗੰਭੀਰਤਾ ਦਾ ਹਵਾਲਾ ਦਿੰਦਿਆਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਸੀ। ਇਸ ਮਾਮਲੇ ’ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਜੁਲਾਈ ’ਚ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। 

(For more news apart from Large drug trafficking ring busted in Australia News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement