ਨਿਊਜ਼ੀਲੈਂਡ ਸਿਖਿਆ ਵਿਭਾਗ 2022 ਦੇ ਸਿਖਿਆ ਸੈਸ਼ਨ ਲਈ ਬਾਹਰੋਂ ਮੰਗਾਏਗਾ 300 ਅਧਿਆਪਕ

By : GAGANDEEP

Published : Jul 4, 2021, 10:24 am IST
Updated : Jul 4, 2021, 10:24 am IST
SHARE ARTICLE
Teacher
Teacher

ਸਤੰਬਰ ਮਹੀਨੇ ਖੁਲ੍ਹਣਗੀਆਂ ਅਰਜ਼ੀਆਂ - ਕੋਰੋਨਾ ਕਾਰਨ ਬਾਹਰ ਫਸੇ ਅਧਿਆਪਕ ਆ ਸਕਣਗੇ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਬਹੁਤ ਸਾਰੇ ਅਜਿਹੇ ਕਿੱਤਾ ਖੇਤਰ ਹਨ ਜਿਥੇ ਕਾਮਿਆਂ ਦੀ ਤੁਰਤ ਲੋੜ ਹੈ। ਇਹ ਭਰਪਾਈ ਪ੍ਰਵਾਸੀ ਕਰਦੇ ਰਹੇ ਹਨ, ਪਰ ਹੁਣ ਸਰੱਹਦਾਂ ਬੰਦ ਹੋਣ ਕਰ ਕੇ ਸਰਕਾਰ ਨੇ ਰੋਕਾਂ ਹੀ ਐਨੀਆਂ ਲਗਾਈਆਂ ਹੋਈਆਂ ਹਨ ਕਿ ਵੀਜ਼ਾ ਧਾਰਕ ਪ੍ਰਵਾਸੀ ਵੀ ਵਾਪਸ ਨਹੀਂ ਆ ਰਹੇ। 

 

Teachers Teacher

ਨਿਊਜ਼ੀਲੈਂਡ ਦਾ ਸਿਖਿਆ ਵਿਭਾਗ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਘਾਟ ਮਹਿਸੂਸ ਕਰਦਾ ਆ ਰਿਹਾ ਹੈ ਅਤੇ ਹੁਣ ਇਸ ਦੀ ਪੂਰਤੀ ਵਾਸਤੇ ਬਾਹਰੋਂ ਹੱਥ ਪੈਰ ਮਾਰਨ ਦੀ ਸਕੀਮ ਬਣਾਈ ਗਈ ਹੈ। ਦੂਜੇ ਦੇਸ਼ਾਂ ਤੋਂ ਕਾਬਲ ਪ੍ਰੀਸਕੂਲ ਅਤੇ ਸਕੂਲੀ ਅਧਿਆਪਕਾਂ ਨੂੰ ਵਿਸ਼ੇਸ਼ ਛੋਟ ਦੇ ਕੇ ਦੇਸ਼ ਅੰਦਰ ਬੁਲਾਇਆ ਜਾਵੇਗਾ, ਅਜਿਹਾ ਐਲਾਨ ਦੇਸ਼ ਦੇ ਸਿਖਿਆ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕੀਤਾ ਹੈ।

TeacherTeacher

ਪਹਿਲੇ ਗੇੜ ਵਿਚ 300 ਅਧਿਆਪਕ ਲਿਆਂਦੇ ਜਾਣਗੇ ਅਤੇ ਫਿਰ 300 ਹੋਰ ਆ ਸਕਦੇ ਹਨ। ਦੇਸ਼ ਦੇ ਕਈ ਹਿਸਿਆਂ ਵਿਚ ਸਕੂਲ ਅਧਿਆਪਕ ਲੱਭਿਆਂ ਵੀ ਨਹੀਂ ਲੱਭ ਰਹੇ। ਇਹ ਅਧਿਆਪਕ ਉਨ੍ਹਾਂ ਦੇਸ਼ਾਂ ਦੇ ਵਿਚੋਂ ਹੀ ਆ ਸਕਣਗੇ ਜਿਥੇ ਉਥੇ ਦੀਆਂ ਸਰਹੱਦਾਂ ਤੋਂ ਬਾਹਰ ਜਾਣ ਦੀ ਕਿਸੇ ਤਰ੍ਹਾਂ ਦੀ ਬੰਦਿਸ਼ ਨਾ ਲੱਗੀ ਹੋਵੇ। 
ਟੀਚਰਾਂ ਅਤੇ ਪ੍ਰਿੰਸੀਪਲਾਂ ਦੀ ਐਸੋਸੀਸ਼ੇਨ ਨੇ ਵੀ ਇਸ ਗੱਲ ਦਾ ਸਵਾਗਤ ਕੀਤਾ ਹੈ ਪਰ ਕਿਹਾ ਹੈ ਕਿ ਉਨ੍ਹਾਂ ਅਧਿਆਪਕਾਂ ਨੂੰ ਹੋ ਸਕਦਾ ਹੈ ਮੁੱਢਲੀ ਸਿਖਿਆ ਦੇਣੀ ਪਵੇ। ਸਤੰਬਰ ਮਹੀਨੇ ਸਰਕਾਰ ਅਧਿਆਪਕਾਂ ਦੀ ਲੋੜ ਵਾਸਤੇ ਅਰਜ਼ੀਆਂ ਦੀ ਮੰਗ ਕਰੇਗੀ।

ਜਿਹੜੇ ਅਧਿਆਪਕ ਪਹਿਲਾਂ ਇਥੇ ਸਨ, ਵਿਦੇਸ਼ ਗਏ ਹੋਏ ਸਨ ਅਤੇ ਸਰਹੱਦਾਂ ਬੰਦ ਹੋਣ ਕਰ ਕੇ ਵਾਪਸ ਨਹੀਂ ਆ ਸਕੇ ਉਹ ਵੀ ਇਸ ਸਕੀਮ ਦਾ ਫ਼ਾਇਦਾ ਉਠਾ ਸਕਣਗੇ। ਲਗਦਾ ਸਰਕਾਰ ਸੋਚਣ ਲੱਗ ਪਈ ਹੈ ਕਿ ‘‘ਕਰੋਨਾ ਕਰ ਕੇ ਬਾਰਡਰ ਤਾਂ ਬੰਦ ਹੀ ਰਹਿਣੇ ਆ ਕਿਸੀ ਤਰ੍ਹਾਂ ਨਿਆਣਿਆਂ ਦੇ ਪੜ੍ਹਾਉਣ ਦਾ ਪ੍ਰਬੰਧ ਤਾਂ ਕਰੀਏ!’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement