ਜਲਵਾਯੂ ਤਬਦੀਲੀ : ਬਸੰਤ ਛੇਤੀ ਆਉਣ ਨਾਲ ਘਟਦੀ ਜਾ ਰਹੀ ਹੈ ਪੰਛੀਆਂ ਦੀ ਆਬਾਦੀ : ਅਧਿਐਨ

By : KOMALJEET

Published : Jul 4, 2023, 9:08 pm IST
Updated : Jul 4, 2023, 9:08 pm IST
SHARE ARTICLE
representational Image
representational Image

ਚਿੜੀਆਂ ਦੀ ਪ੍ਰਜਣਨ ਸ਼ਕਤੀ ਵਿਚ 12 ਫੀ ਸਦੀ ਦੀ ਕਮੀ ਦਰਜ

ਲਾਸ ਏਂਜਲਸ: ਗਰਮ ਜਲਵਾਯੂ ਕਾਰਨ ਬਸੰਤ ਵਰਗਾ ਮੌਸਮ ਸਮੇਂ ਤੋਂ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਿਆ ਹੈ ਜਦੋਂ ਪੰਛੀ ਅਸਲ ਵਿਚ ਅੰਡੇ ਦੇਣ ਲਈ ਤਿਆਰ ਨਹੀਂ ਹੁੰਦੇ ਹਨ, ਜਿਸ ਨਾਲ ਪੰਛੀਆਂ ਦੀ ਆਬਾਦੀ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ।

ਖੋਜ ਵਿਚ ਕਿਹਾ ਗਿਆ ਹੈ ਕਿ ਔਸਤਨ ਚਿੜੀਆਂ ਦੀ ਪ੍ਰਜਣਨ ਸ਼ਕਤੀ ਵਿਚ 12 ਫੀ ਸਦੀ ਦੀ ਕਮੀ ਦਰਜ ਕੀਤੀ ਜਾ ਸਕਦੀ ਹੈ। ਖੋਜ ਅਨੁਸਾਰ ਬਸੰਤ ਵਰਗੀ ਰੁੱਤ ਛੇਤੀ ਸ਼ੁਰੂ ਹੋਣ ਅਤੇ ਇਨ੍ਹਾਂ ਪੰਛੀਆਂ ਵਲੋਂ ਅੰਡੇ ਦੇਣ ਲਈ ਤਿਆਰ ਹੋਣ ਦੇ ਸਮੇਂ ਵਿਚ ਫ਼ਰਕ ਕਾਰਨ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ, ਕਿਉਂਕਿ ਧਰਤੀ ਦਾ ਤਾਪਮਾਨ ਵਧ ਰਿਹਾ ਹੈ।

ਲਾਸ ਏਂਜਲਸ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ (ਯੂ.ਸੀ.ਐਲ.ਏ.) ਅਤੇ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਪੰਛੀ ਸਮੇਂ ਤੋਂ ਪਹਿਲਾਂ ਜਾਂ ਮੌਸਮ ਦੇ ਆਖਰੀ ਸਮੇਂ ਵਿਚ ਅੰਡੇ ਦੇਣਾ ਸ਼ੁਰੂ ਕਰ ਦਿੰਦੇ ਹਨ, ਤਾਂ ਇਹ ਗਿਣਤੀ ਮੁਕਾਬਲਤਨ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ:  ਨਾਜਾਇਜ਼ ਹਥਿਆਰਾਂ ਲੈ ਕੇ ਜਾ ਰਹੇ ਦੋ ਪੰਜਾਬੀ ਦਿੱਲੀ ’ਚ ਗ੍ਰਿਫ਼ਤਾਰ

ਖੋਜਕਰਤਾਵਾਂ ਨੇ ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ (ਪੀ.ਐਨ.ਏ.ਐਸ.) ਨਾਂ ਦੇ ਰਸਾਲੇ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਬਸੰਤ ਵਰਗਾ ਮੌਸਮ ਸਮੇਂ ਤੋਂ ਪਹਿਲਾਂ ਆ ਰਿਹਾ ਹੈ, ਪਰ ਇਹ ਪੰਛੀ ਅਪਣੇ ਆਪ ਨੂੰ ਇਸ ਦੇ ਅਨੁਕੂਲ ਨਹੀਂ ਬਣਾ ਸਕੇ ਹਨ।

ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਪੋਸਟ-ਡਾਕਟਰੇਟ ਫੈਲੋ ਅਤੇ ਇਸ ਦੇ ਮੁੱਖ ਲੇਖਕ ਕੈਸੀ ਯੰਗਫਲੇਸ਼ ਨੇ ਕਿਹਾ, ‘‘ਇਹ ਸੰਭਾਵਨਾ ਹੈ ਕਿ 21ਵੀਂ ਸਦੀ ਦੇ ਅੰਤ ਤਕ ਬਸੰਤ 25 ਦਿਨ ਪਹਿਲਾਂ ਸ਼ੁਰੂ ਹੋ ਸਕਦੀ ਹੈ, ਜਦਕਿ ਪੰਛੀਆਂ ਵਿਚ ਅੰਡੇ ਦੇਣ ਦੇ ਸਮੇਂ ਵਿਚ ਇਸ ਫ਼ਰਕ ਸਿਰਫ਼ 6.75 ਦਿਨ ਹੀ ਘੱਟ ਹੋ ਸਕੇਗਾ।’’ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਆਂਡੇ ਦੇਣ ਨਾਲ ਕਾਰਨ ਅੰਡੇ ਜਾਂ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।

ਭੋਜਨ ਸਰੋਤਾਂ ਦੇ ਸਬੰਧ ਵਿਚ ਵੀ ਸਮਾਂ ਮਹੱਤਵਪੂਰਨ ਹੁੰਦਾ ਹੈ - ਕੁਦਰਤੀ ਤੌਰ ’ਤੇ ਉਪਲਬਧ ਹੋਣ ਤੋਂ ਪਹਿਲਾਂ ਜਾਂ ਬਾਅਦ ਵਿਚ ਭੋਜਨ ਦੀ ਭਾਲ ਕਰਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਪੰਛੀਆਂ ਕੋਲ ਅਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਲਈ ਸਰੋਤ ਨਹੀਂ ਹਨ।

ਇਸ ਅਧਿਐਨ ਵਿਚ, ਖੋਜਕਰਤਾਵਾਂ ਨੇ 2001 ਅਤੇ 2018 ਦੇ ਵਿਚਕਾਰ ਉੱਤਰੀ ਅਮਰੀਕਾ ਵਿਚ ਜੰਗਲੀ ਇਲਾਕਿਆਂ ਕੋਲ 179 ਥਾਵਾਂ ’ਤੇ 41 ਪ੍ਰਵਾਸੀ ਅਤੇ ਸਥਾਨਕ ਪੰਛੀਆਂ ਦੀਆਂ ਨਸਲਾਂ ਦੇ ਪ੍ਰਜਣਨ ਦੇ ਸਮੇਂ ਅਤੇ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਕੀਤੀ।

ਯੂ.ਸੀ.ਐਲ.ਏ. ਵਿਚ ਵਾਤਾਵਰਣ ਅਤੇ ਵਿਕਾਸਵਾਦੀ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਅਤੇ ਅਧਿਐਨ ਦੇ ਸੀਨੀਅਰ ਲੇਖਕ ਨੇ ਕਿਹਾ, ‘‘ਉੱਤਰੀ ਅਮਰੀਕਾ ਨੇ 1970 ਦੇ ਦਹਾਕੇ ਤੋਂ ਪੰਛੀਆਂ ਦੀ ਅਪਣੀ ਆਬਾਦੀ ਦਾ ਇਕ ਤਿਹਾਈ ਹਿੱਸਾ ਗੁਆ ਦਿਤਾ ਹੈ।’’

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement