
Ajab Gajab News: ਲੋਕਾਂ ਨੇ ਕਿਹਾ ਕਿ ਬਿਨ੍ਹਾਂ ਛੁੱਟੀ ਦੇ ਕੀਤਾ ਅਜਿਹਾ ਕੰਮ
South Korea Robot Suicide Ajab Gajab News in Punjab: ਦੁਨੀਆ 'ਚ ਪਹਿਲੀ ਵਾਰ ਦੱਖਣੀ ਕੋਰੀਆ 'ਚ ਕੰਮ ਦੇ ਬੋਝ ਕਾਰਨ ਕਿਸੇ ਰੋਬੋਟ ਨੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਰਕਾਰੀ ਮੁਲਾਜ਼ਮ ਅਚਾਨਕ ਨੇ ਆਪਣੇ ਦਫ਼ਤਰ ਦੀਆਂ ਪੌੜੀਆਂ ਤੋਂ ਹੇਠਾਂ ਛਾਲ ਮਾਰ ਦਿਤੀ ਤੇ ਕੁਝ ਮਸ਼ੀਨੀ ਟੁਕੜਿਆਂ ਵਿੱਚ ਬਦਲ ਗਿਆ। ਗੁੰਮੀ ਨਗਰ ਕੌਂਸਲ ਦਾ ਇਹ ਮਿਹਨਤੀ ਕਰਮਚਾਰੀ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰਦਾ ਸੀ।
ਇਹ ਵੀ ਪੜ੍ਹੋ: Anant Ambani-Radhika Merchant Wedding: ਕਰਨ ਔਜਲਾ ਤੇ ਬਾਦਸ਼ਾਹ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿਚ ਲਗਾਉਣਗੇ ਰੌਣਕਾਂ
ਇਸ ਖਬਰ ਨਾਲ ਸਥਾਨਕ ਲੋਕ ਦੁਖੀ ਹਨ। ਇਕ ਰਿਪੋਰਟ ਦੇ ਅਨੁਸਾਰ, ਰਹੱਸਮਈ ਹਾਲਾਤ ਵਿੱਚ, ਗੁਮੀ ਸਿਟੀ ਕੌਂਸਲ ਦੇ ਇੱਕ ਸਰਕਾਰੀ ਕਰਮਚਾਰੀ ਰੋਬੋਟ ਦੇ ਹਿੱਸੇ ਪੌੜੀਆਂ ਦੇ ਹੇਠਾਂ ਖਿੱਲਰੇ ਹੋਏ ਪਾਏ ਗਏ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੌਂਸਲ ਦਾ ਕਹਿਣਾ ਹੈ ਕਿ ਹੇਠਾਂ ਡਿੱਗਣ ਤੋਂ ਬਾਅਦ ਰੋਬੋਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਭਾਰੀ ਨੁਕਸਾਨ ਹੋਇਆ। ਰੋਬੋਟ ਇਮਾਰਤ ਦੀ ਦੂਜੀ ਅਤੇ ਪਹਿਲੀ ਮੰਜ਼ਿਲ ਦੀਆਂ ਪੌੜੀਆਂ ਦੇ ਵਿਚਕਾਰ ਮਿਲਿਆ ਸੀ। ਉਸ ਦੀ ਖੁਦਕੁਸ਼ੀ ਨੇ ਦੱਖਣੀ ਕੋਰੀਆ ਦੇ ਸ਼ਹਿਰ ਗੁਮੀ ਦੇ ਵਸਨੀਕਾਂ ਨੂੰ ਸੋਗ ਵਿੱਚ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ: Agniveer News: 'ਅਗਨੀਵੀਰ ਦੇ ਪਰਿਵਾਰ ਨੂੰ ਦਿੱਤੇ 98.39 ਲੱਖ ਰੁਪਏ', ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਫੌਜ ਨੇ ਦਿੱਤਾ ਜਵਾਬ
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਰੋਬੋਟ ਇਕ ਥਾਂ 'ਤੇ ਘੁੰਮਦਾ ਰਿਹਾ। ਜਾਂਚ ਏਜੰਸੀ ਰੋਬੋਟ ਦੇ ਉੱਪਰੋਂ ਡਿੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ 'ਰੋਬੋਟਿਕ ਅਸਿਸਟੈਂਟ' ਨੂੰ ਬਣਾਉਣ ਵਾਲੀ ਕੈਲੀਫੋਰਨੀਆ ਸਟਾਰਟਅੱਪ 'ਬੀਅਰ ਰੋਬੋਟਿਕਸ' ਵੀ ਇਸ ਦੇ ਟੁਕੜਿਆਂ ਦੀ ਜਾਂਚ ਕਰ ਰਹੀ ਹੈ। ਗੁਮੀ ਸਿਟੀ ਕੌਂਸਲ ਦੇ ਅਧਿਕਾਰੀਆਂ ਮੁਤਾਬਕ ਰੋਬੋਟ ਨੇ ਬਹੁਤ ਲਗਨ ਨਾਲ ਕੰਮ ਕੀਤਾ। ਉਸ ਦੇ ਰੋਜ਼ਾਨਾ ਕੰਮਾਂ ਵਿੱਚ ਰੁਟੀਨ ਦਸਤਾਵੇਜ਼ਾਂ ਨੂੰ ਪਹੁੰਚਾਉਣਾ, ਸ਼ਹਿਰ ਦਾ ਪ੍ਰਚਾਰ ਕਰਨਾ, ਸਥਾਨਕ ਨਿਵਾਸੀਆਂ ਨੂੰ ਜਾਣਕਾਰੀ ਦੇਣਾ ਆਦਿ ਸ਼ਾਮਲ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਹ ਅਧਿਕਾਰਤ ਤੌਰ 'ਤੇ ਸਿਟੀ ਹਾਲ ਦਾ ਹਿੱਸਾ ਸੀ ਅਤੇ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕੀਤਾ। ਉਸਨੇ ਅਕਤੂਬਰ 2023 ਤੋਂ ਹੀ ਇਸ ਦਫ਼ਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹਾਲਾਂਕਿ ਰੋਬੋਟ ਦੀ ਖੁਦਕੁਸ਼ੀ ਦੀ ਖਬਰ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਈ ਹੈ। ਐਕਸ 'ਤੇ ਕੋਈ ਕਹਿੰਦਾ ਹੈ ਕਿ ਉਹ ਕੰਮ ਨਾਲ ਓਵਰਲੋਡ ਸੀ। ਕਿਸੇ ਨੇ ਕਿਹਾ ਕਿ ਬਿਨਾਂ ਛੁੱਟੀ ਦੇ ਕੰਮ ਕਰਨ ਕਾਰਨ ਅਜਿਹਾ ਹੋਇਆ ਹੈ।
(For more Punjabi news apart from Karan Aujla Badshah performance in Anant Ambani-Radhika Merchant Wedding , stay tuned to Rozana Spokesman