
80 ਸਾਲ ਦੇ ਬਹਿਲ ਨੂੰ ਹੈ ਹਿੰਮਤੀ ਖੇਡਾਂ ਦਾ ਸ਼ੌਕ, 196 ਦੇਸ਼ਾਂ ਦੀ ਕੀਤੀ ਹੋਈ ਹੈ ਯਾਤਰਾ
ਮੈਸਾਚੁਸੈਟਰ : 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਐਤਵਾਰ ਨੂੰ ਉਨ੍ਹਾਂ ਨੇ ਬਲੂ ਓਰੀਜਨ ਦੇ NS-34 ਮਿਸ਼ਨ ਵਿਚ ਪੁਲਾੜ ਦੀ ਪਹਿਲੀ ਉਡਾਨ ਭਰੀ। 11 ਕੁ ਮਿੰਟਾਂ ਦੀ ਇਸ ਉਡਾਨ ਨੂੰ ਉਨ੍ਹਾਂ ਨੇ ਜ਼ਿੰਦਗੀ ’ਚ ਯਾਦਗਾਰ ਪਲ ਦਸਿਆ।
ਬਹਿਲ ਦਾ ਜਨਮ 1945 ਵਿਚ ਆਗਰਾ ’ਚ ਹੋਇਆ ਸੀ। ਉਹ 1977 ਵਿਚ ਅਮਰੀਕਾ ਚਲੇ ਗਏ ਸਨ। ਉਨ੍ਹਾਂ ਦੀ ਮੈਸਾਚੁਸੈਟਸ ਵਿਚ ਰੀਅਲ ਅਸਟੇਟ ਕੰਪਨੀ ਹੈ। ਬਹਿਲ ਨੂੰ ਹਿੰਮਤੀ ਖੇਡਾਂ ਬਹੁਤ ਪਸੰਦ ਹਨ, ਭਾਵੇਂ ਉਹ ਐਵਰੈਸਟ ਅਤੇ ਵੀਜ਼ਾ ਦੇ ਪਿਰਾਮਿਡ ਤੋਂ ਸਕਾਈ ਡਾਈਵਿੰਗ ਹੋਵੇ ਜਾਂ ਦੋਹਾਂ ਧਰੁਵਾਂ ’ਤੇ ਖੜ੍ਹਨ ਦਾ ਤਜਰਬਾ। ਛੇ ਭਾਸ਼ਾਵਾਂ ਵਿਚ ਮਾਹਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ।