
ਸਿੰਘਰਾਜ ਅਧਾਨਾ ਨੂੰ 4 ਕਰੋੜ ਤੇ ਹਰਵਿੰਦਰ ਸਿੰਘ ਨੂੰ 2.5 ਕਰੋੜ ਰੁਪਏ ਦੇਵੇਗੀ ਹਰਿਆਣਾ ਸਰਕਾਰ।
ਟੋਕੀਉ: ਹਰਿਆਣਾ ਸਰਕਾਰ (Haryana Government) ਨੇ ਟੋਕੀਉ ਪੈਰਾਲੰਪਿਕ ‘ਚ ਤਮਗਾ ਜੇਤੂ ਖਿਡਾਰੀਆਂ, ਮਨੀਸ਼ ਨਾਰਵਾਲ, ਸਿੰਘਰਾਜ ਅਧਾਨਾ ਅਤੇ ਹਰਵਿੰਦਰ ਸਿੰਘ ਨੂੰ ਇਨਾਮ (Reward) ਦੇਣ ਦਾ ਐਲਾਨ ਕੀਤਾ ਹੈ। ਟੋਕੀਉ ਪੈਰਾਲੰਪਿਕਸ ਦੇ ਸ਼ੂਟਿੰਗ ਪੀ 4 ਮਿਕਸਡ 50 ਮੀਟਰ ਪਿਸਟਲ ਐਸਐੱਚ-1 ਵਿਚ ਸੋਨ ਤਮਗਾ ਹਾਸਲ ਕਰਨ ਵਾਲੇ ਮਨੀਸ਼ ਨਾਰਵਾਲ ਨੂੰ 6 ਕਰੋੜ, ਚਾਂਦੀ ਤਮਗਾ ਜੇਤੂ ਸਿੰਘਰਾਜ ਅਧਾਨਾ ਨੂੰ 4 ਕਰੋੜ ਅਤੇ ਤੀਰਅੰਦਾਜ਼ੀ ਵਿਚ ਕਾਂਸੀ ਤਮਗਾ ਜੇਤੂ ਹਰਵਿੰਦਰ ਸਿੰਘ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ - ਇਸ ਮਹੀਨੇ ਅਮਰੀਕੀ ਦੌਰੇ ’ਤੇ ਜਾ ਸਕਦੇ ਹਨ PM ਮੋਦੀ, ਰਾਸ਼ਟਰਪਤੀ ਜੋ ਬਾਈਡਨ ਨਾਲ ਹੋਵੇਗੀ ਮੁਲਾਕਾਤ
Harvinder Singh
ਦੱਸ ਦੇਈਏ ਕਿ ਕੈਥਲ ਜ਼ਿਲ੍ਹੇ ਦੇ ਅਜੀਤ ਨਗਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ (Harvinder Singh) ਨੇ ਟੋਕੀਉ ਪੈਰਾਲੰਪਿਕਸ (Tokyo Paralympics) ਵਿਚ ਤੀਰਅੰਦਾਜ਼ੀ (ਰਿਕਰਵ) ਵਿਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੈਰਾਲਿੰਪਿਕਸ ਵਿਚ ਤੀਰਅੰਦਾਜ਼ੀ ’ਚ ਮੈਡਲ ਜਿੱਤਣ ਵਾਲਾ ਹਰਵਿੰਦਰ ਪਹਿਲਾ ਖਿਡਾਰੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM Manohar Lal Khattar) ਅਤੇ ਖੇਡ ਮੰਤਰੀ ਸੰਦੀਪ ਸਿੰਘ ਨੇ ਹਰਵਿੰਦਰ ਨੂੰ ਵਧਾਈ ਵੀ ਦਿੱਤੀ।
ਹੋਰ ਵੀ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ
Manish Narwal and Singhraj Adhana
ਹੋਰ ਵੀ ਪੜ੍ਹੋ: ਮਹਾਰਾਸ਼ਟਰ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਚਾਰ ਜ਼ਖਮੀ
ਇਸ ਦੇ ਨਾਲ ਹੀ ਟੋਕੀਉ ਪੈਰਾਲੰਪਿਕਸ ਦੇ ਸ਼ੂਟਿੰਗ ਮੁਕਾਬਲੇ ਵਿਚ ਅੱਜ ਭਾਰਤੀ ਪੈਰਾ ਸ਼ੂਟਰਸ ਮਨੀਸ਼ ਨਰਵਾਲ (Manish Narwal) ਨੇ ਸੋਨੇ ਦਾ ਤਮਗਾ ਜਿੱਤਿਆ ਅਤੇ ਸਿੰਘਰਾਜ (Singhraj Adhana) ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਵੀ ਦਿੱਤੀ। ਮੌਜੂਦਾ ਪੈਰਾਲੰਪਿਕਸ ਵਿਚ, ਭਾਰਤ ਨੇ ਹੁਣ ਤੱਕ 15 ਤਮਗੇ ਜਿੱਤੇ ਲਏ ਹਨ।