ਨਿਊਜ਼ੀਲੈਂਡ : ਓਵਰਸਪੀਡ ਡਰਾਈਵਿੰਗ ਕਾਰਨ ਪੀਆਰ ਦੀ ਫ਼ਾਈਲ ਹੋਈ ਰੱਦ
Published : Oct 4, 2021, 12:05 pm IST
Updated : Oct 4, 2021, 12:05 pm IST
SHARE ARTICLE
New Zealand: PR file rejected due to overspeeding
New Zealand: PR file rejected due to overspeeding

ਕਾਜਲ ਚੌਹਾਨ ’ਤੇ ਛੋਟੀ ਜਿਹੀ ਗ਼ਲਤੀ ਕਾਰਨ ਲਟਕੀ ਡਿਪੋਰਟੇਸ਼ਨ ਦੀ ਤਲਵਾਰ

 

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਦਸਤਾਵੇਜ਼ਾਂ ’ਚ ਬੱਸ ਇਕ ਛੋਟੀ ਜਿਹੀ ਗ਼ਲਤੀ ਹੋਈ ਸੀ ਤੇ ਹੁਣ ਉਸ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ੀਲੈਂਡ ਵਿਚ ਇਸ ਵੇਲੇ ( New Zealand: PR file rejected due to overspeeding) ਜਿਥੇ 1 ਲੱਖ 65 ਹਜ਼ਾਰ ਪ੍ਰਵਾਸੀ ਪੱਕੇ ਹੋਣ ਦੀ ਤਿਆਰੀ ’ਚ ਜੁਟੇ ਹਨ ਉਥੇ ਹੀ ਕਾਜਲ ਚੌਹਾਨ ਨੂੰ ਅਪਣੀ ਛੋਟੀ ਜਿਹੀ ਗਲਤੀ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਵੀ ਪੜ੍ਹੋ:  UP ਸਰਕਾਰ ਦੀ ਪੰਜਾਬ ਦੇ CS ਨੂੰ ਚਿੱਠੀ, ਕਿਸੇ ਵੀ ਵਿਅਕਤੀ ਨੂੰ ਲਖੀਮਪੁਰ ਖੀਰੀ ਨਾ ਜਾਣ ਦਿੱਤਾ ਜਾਵੇ

New Zealand: PR file rejected due to overspeedingNew Zealand: PR file rejected due to overspeeding

 

28 ਸਾਲਾ ਕਾਜਲ ਚੌਹਾਨ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਛੋਟੀ ਜਿਹੀ ਗ਼ਲਤੀ ਉਸ ਦੀ ਡਿਪੋਰਟੇਸ਼ਨ ਦਾ ਕਾਰਨ ਬਣ ਸਕਦੀ ਹੈ। ਨਿਊਜ਼ੀਲੈਂਡ ਦੇ ਰੈਜ਼ੀਡੈਂਸ ਸ਼ਿਵ ਕਪੂਰ ਨਾਲ ਵਿਆਹੀ ਕਾਜਲ ਵਲੋਂ ਸੰਤਬਰ 2019 ਵਿਚ ਆਕਲੈਂਡ ਤੋਂ ਹੰਟਲੀ ਜਾਂਦਿਆਂ ਓਵਰ ਸਪੀਡਿੰਗ ਦਾ ਗੁਨਾਹ ਹੋਇਆ ਸੀ, ਜਿਸ ਲਈ 6 ਮਹੀਨਿਆਂ ਵਾਸਤੇ ਉਸਦਾ ਲਾਇਸੈਂਸ ਰੱਦ ਕਰ ਦਿਤਾ ਗਿਆ ਸੀ, ਹਾਲਾਂਕਿ ਕਾਜਲ ਨੇ ਇਸ ਦੋਸ਼ ਨੂੰ ਕਬੂਲਦਿਆਂ ( New Zealand: PR file rejected due to overspeeding) ਲੈਟਰ ਆਫ਼ ਅਪੌਲਜਾਈ ਵੀ ਦੇ ਦਿਤਾ ਸੀ ਤੇ ਅਪਣਾ ਪਛਤਾਵਾ ਜਾਹਰ ਕੀਤਾ ਸੀ, ਪਰ ਹੁਣ ਜਦੋਂ ਉਸਨੇ ਪੱਕਿਆਂ ਹੋਣ ਲਈ ਫ਼ਾਈਲ ਲਾਈ ਤਾਂ ਉਸ ਫ਼ਾਈਲ ਵਿਚ ਇਸ ਗੁਨਾਹ ਬਾਰੇ ਨਹੀਂ ਲਿਖਿਆ।

 

  ਹੋਰ ਵੀ ਪੜ੍ਹੋ:  ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 24 IAS ਤੇ 12 PCS ਅਧਿਕਾਰੀਆਂ ਦਾ ਹੋਇਆ ਤਬਾਦਲਾ  

New Zealand: PR file rejected due to overspeedingNew Zealand: PR file rejected due to overspeeding

 

ਇੰਮੀਗ੍ਰੇਸ਼ਨ ਨੂੰ ਕੇਸ ਦੀ ਛਾਣਬੀਣ ਦੌਰਾਨ ਇਸ ਗੁਨਾਹ ਬਾਰੇ ਪਤਾ ਲੱਗ ਗਿਆ ਤੇ ਕਾਜਲ ਨੂੰ ਚੰਗੇ ਆਚਾਰ-ਵਿਵਹਾਰ ਦੀ ਸ਼ਰਤ ਨੂੰ ਨਾ ਮੰਨਣ ਦਾ ਕਾਰਨ ਦਸਦਿਆਂ ਉਸ ਦੀ ਫ਼ਾਈਲ ਰੱਦ ਕਰ ਦਿਤੀ ਤੇ ਉਸ ਨੂੰ ਡਿਪੋਰਟੇਸ਼ਨ ਦੇ ਹੁਕਮ ਸੁਣਾ ਦਿਤੇ। ਹੁਣ ਕਾਜਲ ਦਾ ਕਹਿਣਾ ਹੈ ਕਿ ਇਹ ਉਸਦੇ ਵਕੀਲ ਦੀ ਗ਼ਲਤੀ ਹੈ, ਜਿਸ ਨੇ ਇਸ ਬਾਰੇ ਉਸਦੀ ਫ਼ਾਈਲ ਵਿਚ ( New Zealand: PR file rejected due to overspeeding) ਨਹੀਂ ਲਿਖਿਆ। ਕਾਜਲ ਨੇ ਇੰਮੀਗ੍ਰੇਸ਼ਨ ਦੇ ਇਸ ਫ਼ੈਸਲੇ ਨੂੰ ਬਹੁਤ ਹੀ ਕਠੋਰ ਦਸਿਆ ਹੈ, ਕਿਉਂਕਿ ਇਸ ਨਾਲ ਉਸਦਾ ਭਵਿੱਖ ਤਬਾਹ ਹੋ ਜਾਏਗਾ।

ਹੋਰ ਵੀ ਪੜ੍ਹੋ:  UP ਪ੍ਰਸ਼ਾਸਨ ਦਾ ਆਦੇਸ਼, ਸੁਖਜਿੰਦਰ ਰੰਧਾਵਾ ਤੇ ਭੁਪੇਸ਼ ਬਘੇਲ ਨੂੰ ਲਖੀਮਪੁਰ ਨਾ ਆਉਣ ਦਿੱਤਾ ਜਾਵੇ

New Zealand FlagNew Zealand Flag

 

ਕਾਜਲ ਦੀ ਫ਼ਾਈਲ ਸੈਕਸ਼ਨ 61 ਤਹਿਤ ਲਾਈ ਗਈ ਸੀ ਤੇ ਇੰਮੀਗ੍ਰੇਸ਼ਨ ਨਿਊਜੀਲੈਂਡ ਦੀ ਮੈਨੇਜਰ ਨਿਕੋਲਾ ਹੋਗ ਅਨੁਸਾਰ ਉਹ ਸੈਕਸ਼ਨ 61 ਤਹਿਤ ਦੁਬਾਰਾ ਅਪੀਲ ਕਰ ਸਕਦੀ ਹੈ, ਬਸ਼ਰਤੇ ਉਸ ਕੋਲ ਅਪਣਾ ਪੱਖ ਤਾਕਤਵਰ ਬਨਾਉਣ ਦੇ ਕੋਈ ਪੁੱਖਤਾ ਸਬੂਤ ਹੋਣ ਜੋ ਇੰਮੀਗ੍ਰੇਸ਼ਨ ਨੂੰ ਸੰਤੁਸ਼ਟ ਕਰ ਸਕਣ। ਕਾਜਲ ਸਾਲ 2016 ’ਚ ਵਿਦਿਆਰਥੀ ਵੀਜੇ ’ਤੇ ਨਿਊਜੀਲੈਂਡ ( New Zealand: PR file rejected due to overspeeding) ਆਈ ਸੀ ਤੇ 2017-2018 ਵਿੱਚ ਉਸ ਨੂੰ ਵਰਕ ਵੀਜਾ ਜਾਰੀ ਕੀਤਾ ਗਿਆ ਸੀ।

 

New Zealand FlagNew Zealand Flag

 

6 ਜੁਲਾਈ 2020 ਨੂੰ ਉਸ ਨੇ ਅਸੈਂਸ਼ਲ ਵਰਕ ਵੀਜ਼ਾ ਦੀ ਫਾਈਲ ਲਾਈ ਸੀ, ਪਰ ਆਪਣੇ ਗੁਨਾਹ ਬਾਰੇ ਉਸ ਵਿੱਚ ਨਹੀਂ ਦੱਸਿਆ ਸੀ। ਹਾਲਾਂਕਿ ਉਸ ਵੇਲੇ ਉਸਦੇ ਵੀਜ਼ਾ ਰੱਦ ਕੀਤੇ ਜਾਣ ਦਾ ਕਾਰਨ ਇਹ ਗੁਨਾਹ ਨਹੀਂ ਸੀ ਤੇ ਇੰਮੀਗ੍ਰੇਸ਼ਨ ( New Zealand: PR file rejected due to overspeeding) ਨਿਊਜ਼ੀਲੈਂਡ ਨੇ ਉਸ ਨੂੰ ਕੋਰੋਨਾ ਮਹਾਂਮਾਰੀ ਦੇ ਹਲਾਤਾਂ ਕਾਰਨ ਵੀਜੀਟਰ ਵੀਜ਼ਾ ਜਾਰੀ ਕਰ ਦਿੱਤਾ ਸੀ।

 

ਹੋਰ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ: ਕਿਸਾਨਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਪਰ ਨਵੰਬਰ 2020 ਵਿੱਚ ਲਾਈ ਪਾਰਟਨਰਸ਼ਿਪ ਵੀਜ਼ਾ ਦੀ ਫਾਈਲ ਵਿੱਚ ਵੀ ਉਸ ਨੇ ਫਿਰ ਇਸ ਗੁਨਾਹ ਬਾਰੇ ਨਹੀਂ ਦਸਿਆ ਤੇ ਇਸ ਵਾਰ ਛਾਣਬੀਣ ਦੌਰਾਨ ਇੰਮੀਗ੍ਰੇਸ਼ਨ ਨੂੰ ਉਸਦੇ ਇਸ ਗੁਨਾਹ ਬਾਰੇ ਪਤਾ ਲੱਗ ਗਿਆ। 2 ਵਾਰ ਲਗਾਈ ਫਾਈਲ ਤੇ ਸੈਕਸ਼ਨ 61 ਤਹਿਤ ਕੀਤੀ ਅਪੀਲ ਵਿੱਚ ਬੋਲੇ ਗਏ ਇਸ ਝੂਠ ਨੂੰ ਹੀ ਇਸ ਵਾਰ ਵੀਜ਼ਾ ਰੱਦ ਕਰਨ ਦਾ ਆਧਾਰ ( New Zealand: PR file rejected due to overspeeding)  ਦਸਿਆ  ਗਿਆ ਹੈ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement