
Pakistan News: ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਕਹਿ ਕੇ ਬੇਨਤੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ
Pakistan News: ਪਾਕਿਸਤਾਨ ਦੀ ਇਕ ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਵੀਰਵਾਰ ਨੂੰ ਇਕ ਗ਼ੈਰ-ਲਾਭਕਾਰੀ ਸੰਗਠਨ ਦੁਆਰਾ ਸੁਤੰਤਰਤਾ ਸੰਗਰਾਮ ਦੇ ਨਾਇਕ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਸਬੰਧਤ ਨਿਆਇਕ ਰੀਕਾਰਡ ਦੀ ਮੰਗ ਨੂੰ ਰੱਦ ਕਰ ਦਿਤਾ ਸੀ।
ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਵਿਚ ਅਰਜ਼ੀ ਦਾਇਰ ਕਰ ਕੇ ਲਾਹੌਰ ਹਾਈ ਕੋਰਟ ਦੇ ਤਿੰਨ ਮੈਂਬਰੀ ਵਿਸ਼ੇਸ਼ ਟਿ੍ਰਬਿਊਨਲ ਤੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਨਿਆਂਇਕ ਰੀਕਾਰਡ ਦੀ ਮੰਗ ਕੀਤੀ ਹੈ। ਇਹ ਰੀਕਾਰਡ 7 ਅਕਤੂਬਰ 1930 ਦਾ ਹੈ। ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਨੇ ਇਹ ਕਹਿ ਕੇ ਬੇਨਤੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਕਿ ਉਹ ਫ਼ਾਊਂਡੇਸ਼ਨ ਨੂੰ ਰਿਕਾਰਡ ਮੁਹੱਈਆ ਨਹੀਂ ਕਰਵਾ ਸਕਦਾ।
ਕੁਰੈਸ਼ੀ ਨੇ ਕਿਹਾ, “ਲਾਹੌਰ ਹਾਈ ਕੋਰਟ ਦੇ ਡਿਪਟੀ ਰਜਿਸਟਰਾਰ ਤਾਹਿਰ ਹੁਸੈਨ ਨੇ ਕਿਹਾ ਕਿ ਜਦੋਂ ਤਕ ਹਾਈ ਕੋਰਟ ਭਗਤ ਸਿੰਘ ਅਤੇ ਹੋਰਾਂ ਦੇ ਨਿਆਂਇਕ ਰੀਕਾਰਡ ਨੂੰ ਫ਼ਾਊਂਡੇਸ਼ਨ ਨੂੰ ਉਪਲਬਧ ਕਰਾਉਣ ਦਾ ਹੁਕਮ ਨਹੀਂ ਦਿੰਦਾ, ਉਦੋਂ ਤੱਕ ਉਨ੍ਹਾਂ ਦਾ ਦਫ਼ਤਰ ਅਜਿਹਾ ਨਹੀਂ ਕਰ ਸਕਦਾ।’’