ਚੀਨ ਦੇ ਵਿਅਕਤੀ ਦੀ ਬਦਲੀ ਕਿਸਮਤ, ਲੱਗੀ ਲਾਟਰੀ, ਜਿੱਤੇ 219 ਮਿਲੀਅਨ ਯੂਆਨ
Published : Nov 4, 2022, 1:27 pm IST
Updated : Nov 4, 2022, 1:27 pm IST
SHARE ARTICLE
Changed fate of a Chinese person, entered the lottery, won 219 million yuan
Changed fate of a Chinese person, entered the lottery, won 219 million yuan

ਇਸ ਵਾਰ ਉਸ ਨੇ 40 ਲਾਟਰੀ ਟਿਕਟਾਂ ਖਰੀਦੀਆਂ ਸਨ। ਹਰੇਕ ਟਿਕਟ, ਜਿਸ ਦੀ ਕੀਮਤ ਲਗਭਗ $11 ਸੀ

 

ਬੀਜਿੰਗ: ਚੀਨ ‘ਚ ਇਕ ਵਿਅਕਤੀ ਨੇ ਲਾਟਰੀ ‘ਚ 219 ਮਿਲੀਅਨ ਯੂਆਨ ਜਿੱਤੇ ਅਤੇ ਇਸ ਤੋਂ ਬਾਅਦ ਉਸ ਨੇ ਜੋ ਕੀਤਾ ਹੈਰਾਨ ਕਰਨ ਵਾਲਾ ਹੈ। ਆਦਮੀ ਨੇ ਆਪਣੀ ਪਤਨੀ ਅਤੇ ਬੱਚਿਆਂ ਤੋਂ ਇਨਾਮੀ ਰਕਮ ਛੁਪਾਉਣ ਲਈ ਇੱਕ ਕਾਰਟੂਨ ਪਾਤਰ ਦਾ ਰੂਪ ਧਾਰਿਆ। ‘ਲੀ’ ਨਹੀਂ ਚਾਹੁੰਦਾ ਸੀ ਕਿ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਉਸ ਵੱਲੋਂ ਜਿੱਤੇ ਗਏ ਇਨਾਮ ਬਾਰੇ ਪਤਾ ਲੱਗੇ, ਇਸ ਲਈ ਉਸ ਨੇ ਕਾਰਟੂਨ ਦੀ ਪੋਸ਼ਾਕ ਪਹਿਨ ਕੇ ਆਪਣਾ ਭੇਸ ਬਦਲਣ ਦਾ ਫੈਸਲਾ ਕੀਤਾ। ਲੀ ਨੇ 219 ਮਿਲੀਅਨ ਯੂਆਨ ਦੀ ਇਨਾਮੀ ਲਾਟਰੀ ਜਿੱਤੀ ਹੈ।

ਗੁਆਂਗਸੀ ਵੈਲਫੇਅਰ ਲਾਟਰੀ ਨੇ ਦੱਸਿਆ ਕਿ ਲੀ ਨੇ ਪਿਛਲੇ 10 ਸਾਲਾਂ ਤੋਂ ਇੱਕੋ ਨੰਬਰ ਦੀ ਲਾਟਰੀ ਖੇਡੀ ਸੀ ਅਤੇ ਇਸ ਵਾਰ ਉਸ ਦੀ ਕਿਸਮਤ ਚਮਕੀ। ਲੀ ਪਿਛਲੇ ਕਰੀਬ 10 ਸਾਲਾਂ ਤੋਂ 02-15-19-26-27-29-02 ਨੰਬਰ ‘ਤੇ ਸੱਟਾ ਲਗਾ ਰਿਹਾ ਸੀ। ਇਸ ਵਾਰ ਉਸ ਨੇ 40 ਲਾਟਰੀ ਟਿਕਟਾਂ ਖਰੀਦੀਆਂ ਸਨ। ਹਰੇਕ ਟਿਕਟ, ਜਿਸ ਦੀ ਕੀਮਤ ਲਗਭਗ $11 ਸੀ। ਲੀ ਨੇ ਇਹ ਟਿਕਟ ਲਿਤਾਂਗ ਦੀ ਇੱਕ ਦੁਕਾਨ ਤੋਂ ਖਰੀਦੀ ਸੀ।

ਲੀ ਜੇਤੂ ਰਕਮ ਇਕੱਠੀ ਕਰਨ ਲਈ ਪੀਲੇ ਰੰਗ ਦੇ ਕਾਰਟੂਨ ਚਰਿੱਤਰ ਦੀ ਪੁਸ਼ਾਕ ਪਹਿਨ ਕੇ ਗਿਆ। ਉਸ ਨੇ ਕਿਹਾ ਕਿ ਉਹ ਇਸ ਰਕਮ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਣਾ ਚਾਹੁੰਦਾ। ਲੀ ਨੇ ਕਿਹਾ ਕਿ ਇੰਨੇ ਪੈਸੇ ਜਿੱਤਣ ਬਾਰੇ ਸੁਣ ਕੇ ਸ਼ਾਇਦ ਮੇਰੀ ਪਤਨੀ ਅਤੇ ਬੱਚੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਸਮਝਣ ਲੱਗ ਪੈਣ ਅਤੇ ਭਵਿੱਖ ਵਿੱਚ ਪੜ੍ਹਾਈ ਅਤੇ ਮਿਹਨਤ ਕਰਨ ਤੋਂ ਬਚਣ। ਲੀ ਨੇ ਜਿੱਤਣ ਵਾਲੀ ਰਕਮ ਵਿੱਚੋਂ ਲਗਭਗ 5 ਕਰੋੜ ਰੁਪਏ ਇੱਕ ਫੰਡ ਵਿੱਚ ਦਾਨ ਕੀਤੇ ਜੋ ਚੀਨ ਦੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੀ ਮਦਦ ਕਰਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਅਜੇ ਇਹ ਨਹੀਂ ਪਤਾ ਕਿ ਉਹ ਬਾਕੀ ਦੇ ਪੈਸਿਆਂ ਦਾ ਕੀ ਕਰੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement