ਵੈਨਕੂਵਰ 'ਚ 14ਵਾਂ ਸਿੱਖ ਐਵਾਰਡ ਸਮਾਰੋਹ ਆਯੋਜਿਤ
Published : Nov 4, 2025, 10:09 am IST
Updated : Nov 4, 2025, 10:09 am IST
SHARE ARTICLE
14th Sikh Awards Ceremony Held in Vancouver
14th Sikh Awards Ceremony Held in Vancouver

ਕਈ ਅਹਿਮ ਹਸਤੀਆਂ ਸਮੇਤ ਵੱਡੀ ਗਿਣਤੀ ਚ ਲੋਕਾਂ ਨੇ ਕੀਤੀ ਸ਼ਿਰਕਤ

ਵੈਨਕੂਵਰ: ਦਾ ਸਿੱਖ ਗਰੁੱਪ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਿੱਖ ਅਵਾਰਡ ਸਮਾਰੋਹ ਵੈਨਕੂਵਰ ਦੇ ਕਨੇਡਾ ਪਲੇਸ ਸਥਿਤ ਹੋਟਲ ਪੈਨ ਪੈਸਕ ਚ ਆਯੋਜਿਤ ਕੀਤਾ ਗਿਆ| ਜਿਸ ਵਿੱਚ ਨਾਮਵਾਰ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਉਭਰਦੇ ਨੌਜਵਾਨ ਗਾਇਕ ਹਰਮੀਤ ਸਿੰਘ ਵੱਲੋਂ ਧਾਰਮਿਕ ਸ਼ਬਦ ‘ਜੋ ਮਾਂਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ …!’ ਗਾ ਕੇ ਕੀਤੀ ਗਈ ਓਪਰੰਤ ਸਿੱਖ ਗਰੁੱਪ ਦੇ ਫਾਊਂਡਰ ਡਾ.ਨਵਦੀਪ ਸਿੰਘ ਬਾਸਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦਾ ਸਿੱਖ ਗਰੁੱਪ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ|

ਇਸ ਸਮਾਰੋਹ ਚ ਆਪਣੇ ਆਪਣੇ ਖੇਤਰਾਂ ਚ ਸਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਦਾ ਸਿੱਖ ਗਰੁੱਪ ਕੰਪਨੀ ਵੱਲੋਂ ਸਿਖ ਅਵਾਰਡ ਨਾਲ ਸਨਮਾਨਿਤ ਕਰਨ ਦੀ ਰਸਮ ਨਿਭਾਉਂਦਿਆਂ ਬੜੇ ਹੀ ਆਕਰਸ਼ਕ ਯਾਦਗਾਰੀ ਚਿਨਾਂ ਨਾਲ ਨਿਵਾਜਿਆ ਗਿਆ ਇਸ ਮੌਕੇ ਤੇ ਜੋਸ਼ ਚ ਆਏ ਮਹਿਮਾਨਾਂ ਵੱਲੋਂ ਹਾਲ ਚ ਤਾੜੀਆਂ ਦੀ ਗੜਗੜਾਹਟ ਦੇ ਨਾਲ ਨਾਲ ਖਾਲਸਾਈ ਜੈਕਾਰਿਆਂ ਦੀਆਂ ਗੂੰਜਾਂ ਨਾਲ ਸੱਚਮੁੱਚ ਸਮੁੱਚਾ ਮਾਹੌਲ ਖਾਲਸਾਈ ਰੰਗ ਚ ਰੰਗਿਆ ਨਜ਼ਰੀਂ ਆਇਆ| ਐਵਾਰਡ  ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਅਤੇ ਹਸਤੀਆਂ ਚ ਕਿਡਸ ਪਲੇਅ ਫਾਊਂਡੇਸ਼ਨ , ਰੈਡ .ਐਫ . ਐਮ. ,ਹਰਬਿੰਦਰ ਸਿੰਘ ਸੇਠੀ, ਅਦਾਕਾਰ ਰਾਣਾ ਰਣਬੀਰ, ਅਰਜਨ ਸਿੰਘ ਭੁੱਲਰ , ਹਰਗੁਰਦੀਪ ਸਿੰਘ ਸੈਣੀ ,ਗੁਰਪ੍ਰੀਤ ਸਿੰਘ ,ਕਰਨੈਲ ਸਿੰਘ ਸੰਧੂ ,ਬਲਜੀਤ ਕੌਰ ਦੇ ਨਾਂਮ ਜ਼ਿਕਰਯੋਗ ਹਨ| ਇਸ ਮੌਕੇ ਤੇ ਵਾਲੀ  ਤਾਰੋ ਉੱਪਲ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ| ਸਾਰੇ ਸਮਾਗਮ ਦੌਰਾਨ ਮੰਚਨ ਸੰਚਾਲਨ ਦੀ ਜਿੰਮੇਵਾਰੀ ਸੋਨੀਆ ਦਿਓਲ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ਸਮਾਰੋਹ ਦੀ ਸਮਾਪਤੀ ਤੋਂ ਪਹਿਲਾਂ ਨਾਨਕਸਰ ਗੁਰੂ ਘਰ ਦੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ|

ਅਖੀਰ ਚ ਡਾਕਟਰ ਨਵਦੀਪ ਸਿੰਘ  ਬਾਂਸਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਗਿਆ ਕਿ ਦਾ ਸਿੱਖ ਗਰੁੱਪ ਵੱਲੋਂ ਅਗਲੇ ਮਹੀਨੇ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਭੇਟ ਕੀਤਾ ਜਾਵੇਗਾ।|ਇਸ ਮੌਕੇ ਤੇ ਹਾਜ਼ਰ ਹੋਰਨਾ ਤੋ ਇਲਾਵਾ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਐਮ ਪੀ ਸੁੱਖ ਧਾਲੀਵਾਲ,ਜੈਜੀ ਬੈਂਸ,ਜਸਵਿੰਦਰ ਸਿੰਘ ਦਿਲਾਵਰੀ,ਹਰਪ੍ਰੀਤ ਸਿੰਘ ਮਨਕਟਾਲਾ,ਨਿਰੰਜਨ ਸਿੰਘ ਲੇਹਲ, ਦਮਨਜੀਤ ਸਿੰਘ ਬਾਸੀ,ਤਿਪਤ ਅਟਵਾਲ, ਸੀ ਜੇ ਸਿਧੂ, ਬਲਤੇਜ ਢਿਲੋ, ਬੈਨੀਪਾਲ, ਲਵੀ ਪੰਨੂ,ਅਤੇ ਸਪਾਲੀ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement