ਪਾਕਿ ਤੋਂ ਸਿੱਖਾਂ ਲਈ ਆਈ ਮਾੜੀ ਖ਼ਬਰ, ਪਾਕਿ ਮੌਲਵੀ ਨੇ ਸਿੱਖ ਸ਼ਰਧਾਲੂਆਂ ਨੂੰ ਦਿੱਤੀ ਧਮਕੀ!
Published : Dec 4, 2019, 10:30 am IST
Updated : Dec 4, 2019, 10:31 am IST
SHARE ARTICLE
Pakistan cleric
Pakistan cleric

ਦੇਖੋ ਪੂਰੀ ਖ਼ਬਰ

ਇਸਲਾਮਾਬਾਦ: ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਲਈ ਬਹੁਤ ਮਾੜੀ ਖ਼ਬਰ ਆਈ ਹੈ। ਦਰਅਸਲ ਪਾਕਿਸਤਾਨ ਦੇ ਇਕ ਮੌਲਵੀ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਆਉਣ ਵਾਲੇ ਸਿੱਖਾਂ ਨੂੰ ਧਮਕੀ ਦਿੱਤੀ ਹੈ। ਇਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਵੀਡੀਓ ਵਾਇਰਲ ਹੋਇਆ ਹੈ।

SangatSangatਵੀਡੀਓ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਗਠਨ ਇਸ ਲਈ ਕੀਤਾ ਗਿਆ ਸੀ ਤਾਂ ਜੋ ਕੋਈ ਸਿੱਖ ਇੱਥੇ ਦਾਖਲ ਨਾ ਹੋ ਸਕੇ। ਮੌਲਵੀ ਖਾਦਮ ਹੁਸੈਨ ਰਿਜ਼ਵੀ ਨੇ ਕਿਹਾ,''ਪਾਕਿਸਤਾਨ ਸ਼ਬਦ ਪਾਕ ਮਤਲਬ ਪਵਿੱਤਰ ਤੋਂ ਬਣਿਆ ਹੈ। ਸਿੱਖਾਂ ਦੇ ਬੇਕਾਰ ਰੀਤੀ-ਰਿਵਾਜਾਂ ਨੂੰ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Kartarpur Sahib Kartarpur Sahibਸਿਰਫ ਮੱਕਾ ਅਤੇ ਪੈਗੰਬਰ ਨੂੰ ਸਾਡੀ ਧਰਤੀ 'ਤੇ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਲੋਕ ਤੀਰਥ ਯਾਤਰਾ ਦੇ ਲਈ ਅੰਮ੍ਰਿਤਸਰ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ।'' ਇੱਥੇ ਦੱਸ ਦਈਏ ਕਿ ਖਾਦਿਮ ਰਿਜ਼ਵੀ ਧਾਰਮਿਕ-ਰਾਜਨੀਤਕ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ ਦਾ ਸੰਸਥਾਪਕ ਹੈ।

Kartarpur Sahib Kartarpur Sahib ਖਾਦਿਮ ਨੂੰ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਵਿਰੋਧ ਲਈ ਜਾਣਿਆ ਜਾਂਦਾ ਹੈ। ਈਸ਼ਨਿੰਦਾ ਕਾਨੂੰਨ ਵਿਚ ਨਰਮੀ ਨਾਲ ਸਬੰਧਤ ਤਬਦੀਲੀ ਵਿਰੁੱਧ ਉਹ ਕਈ ਵਾਰੀ ਖੜ੍ਹਾ ਹੋਇਆ ਹੈ। ਕੈਨੇਡਾ ਦੇ ਟੈਗ ਟੀਵੀ 'ਤੇ ਇਕ ਸ਼ੋਅ ਦੌਰਾਨ ਇਸ ਵੀਡੀਓ 'ਤੇ ਚਰਚਾ ਹੋਈ।

Kartarpur SahibKartarpur Sahib ਚਰਚਾ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਮਰਾਨ ਦਾ ਉਦੇਸ਼ ਖਾਲਿਸਤਾਨ ਦੇ ਵੱਖਵਾਦੀ ਅੰਦੋਲਨ ਨੂੰ ਹਵਾ ਦੇਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement