ਬਾਜ ਅਤੇ ਉੱਲੂ ਕਰਦੇ ਹਨ ਇਸ ਦੇਸ਼ ਵਿਚ ਰਾਸ਼ਟਰਪਤੀ ਭਵਨ ਦੀ ਸੁਰੱਖਿਆ,ਜਾਣੋ ਇਸਦੇ ਪਿੱਛੇ ਦਾ ਕਾਰਨ
Published : Dec 4, 2020, 2:24 pm IST
Updated : Dec 4, 2020, 2:24 pm IST
SHARE ARTICLE
Eagle
Eagle

ਦੇਸ਼ ਦੇ ਰੱਖਿਆ ਵਿਭਾਗ ਨੇ ਤਿਆਰ ਕੀਤੀ ਟੀਮ

ਨਵੀਂ ਦਿੱਲੀ: ਆਮ ਤੌਰ 'ਤੇ, ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਕਿਸੇ ਵੀ ਦੇਸ਼ ਵਿੱਚ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਟਰੈਂਡ ਕਮਾਂਡੋ ਜਾਂ ਫੌਜ ਦੀ ਹੁੰਦੀ ਹੈ। ਰਾਸ਼ਟਰਪਤੀ ਭਵਨ ਜਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਇੰਨੀ ਸਖਤ ਹੈ ਕਿ ਪਰਿੰਦਾ ਵੀ ਉਥੇ ਨਹੀਂ ਮਰ ਸਕਦੀ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਅਬਰੇ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਰਾਸ਼ਟਰਪਤੀ ਭਵਨ ਦੀ ਰੱਖਿਆ  ਖੁਦ ਪਰਿੰਦੇ ਕਰਦੇ ਹਨ

EagleEagle

ਜਿਸਦਾ ਇੱਕ ਖਾਸ ਕਾਰਨ ਹੈ। ਦਰਅਸਲ, ਦੇਸ਼ ਦੇ ਰੱਖਿਆ ਵਿਭਾਗ ਨੇ ਰੂਸ ਦੇ ਰਾਸ਼ਟਰਪਤੀ ਭਵਨ, ਕ੍ਰੇਮਲਿਨ ਅਤੇ ਆਸ ਪਾਸ ਦੀਆਂ ਵੱਡੀਆਂ ਸਰਕਾਰੀ ਇਮਾਰਤਾਂ ਦੀ ਰੱਖਿਆ ਲਈ ਪੰਛੀ ਰੱਖੇ ਹੋਏ ਹਨ। ਇਨ੍ਹਾਂ ਪੰਛੀਆਂ ਵਿਚ ਉੱਲੂ ਅਤੇ ਬਾਜ਼ ਸ਼ਾਮਲ ਹਨ। ਬਾਜ਼ ਅਤੇ ਉੱਲੂਆਂ ਦੀ ਇਕ ਵਿਸ਼ੇਸ਼ ਟੀਮ ਸੁਰੱਖਿਆ ਨੂੰ ਸੰਭਾਲਦੀ ਹੈ।

photoEagle

ਦੇਸ਼ ਦੇ ਰੱਖਿਆ ਵਿਭਾਗ ਨੇ ਰਾਸ਼ਟਰਪਤੀ ਭਵਨ ਦੀ ਸਖਤ ਸੁਰੱਖਿਆ ਲਈ ਇਕ ਟੀਮ ਤਿਆਰ ਕੀਤੀ ਹੈ। ਸ਼ਿਕਾਰੀ ਪੰਛੀਆਂ ਦੀ ਇਹ ਟੀਮ 1984 ਤੋਂ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਵਿਚ ਖੜੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਵਿਚ ਇਸ ਸਮੇਂ 10 ਤੋਂ ਵੱਧ ਬਾਜ਼ ਅਤੇ ਉਲੂ ਹਨ। ਇਨ੍ਹਾਂ ਬਾਜਾਂ ਅਤੇ ਉੱਲੂਆਂ ਨੂੰ ਸੁਰੱਖਿਆ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।

EagleEagle

ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਿਕਾਰੀ ਪੰਛੀਆਂ ਦੀ ਇਹ ਵਿਸ਼ੇਸ਼ ਟੀਮ 1984 ਵਿੱਚ ਬਣਾਈ ਗਈ ਸੀ। ਇਸ ਟੀਮ ਦੇ ਗਠਨ ਦੇ ਪਿੱਛੇ ਦਾ ਕਾਰਨ ਕਿਸੇ ਦੁਸ਼ਮਣ ਦੀਆਂ ਭਿਆਨਕ ਚਾਲਾਂ ਨੂੰ ਨਾਕਾਮ ਕਰਨਾ ਨਹੀਂ, ਬਲਕਿ ਰਾਸ਼ਟਰਪਤੀ ਅਤੇ ਸਰਕਾਰੀ ਇਮਾਰਤਾਂ ਨੂੰ  ਨੁਕਸਾਨ ਅਤੇ ਗੰਦਗੀ ਤੋਂ ਬਚਾਉਣਾ ਹੈ। ਜਿਸ ਲਈ ਬਾਜ਼ ਅਤੇ ਉਲੂ ਤਾਇਨਾਤ ਕੀਤੇ ਗਏ ਹਨ। ਕਾਂ ਨੂੰ ਵੇਖਦਿਆਂ ਹੀ, ਉਹ ਉਨ੍ਹਾਂ 'ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਭਜਾ ਦਿੰਦੇ ਹਨ।   ਸੇ ਪੰਛੀ ਵੀ ਸੰਘੀ ਗਾਰਡ ਸੇਵਾ ਦਾ ਹਿੱਸਾ ਹਨ।

'ਅਲਫ਼ਾ' ਨਾਮ ਦੀ ਇੱਕ 20 ਸਾਲਾ ਮਾਦਾ ਬਾਜ਼ ਅਤੇ ਉਸਦੀ ਸਾਥੀ 'ਫਾਈਲਿਆ' ਉਲੂ ਸ਼ਿਕਾਰੀ ਪੰਛੀਆਂ ਦੀ ਇੱਕ ਟੀਮ ਵਿੱਚ ਸ਼ਾਮਲ ਹਨ ਜੋ ਕ੍ਰੇਮਲਿਨ ਅਤੇ ਆਸ ਪਾਸ ਦੀਆਂ ਇਮਾਰਤਾਂ ਨੂੰ ਗੰਦਗੀ ਫੈਲਾਉਣ ਵਾਲੇ ਪੰਛੀਆਂ ਤੋਂ ਬਚਾਉਂਦੇ ਹਨ। ਜਿਵੇਂ ਹੀ ਕੋਈ ਕੌਂਗ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਘੁੰਮਦਾ ਜਾਂ ਅਵਾਜ਼ ਸੁਣਦੀ, ਤਾਂ ਉਹ ਬਿਨਾਂ ਦੇਰ ਉਨ੍ਹਾਂ  ਨੂੰ ਭਜਾ ਦਿੰਦੇ ਹਨ ਜਾਂ ਮਾਰ ਦਿੰਦੇ ਹਨ।

28 ਸਾਲ ਦੇ ਐਲੇਕਸ ਵਾਲਾਸੋਵ, ਜੋ ਉਨ੍ਹਾਂ ਸ਼ਿਕਾਰੀ ਪੰਛੀਆਂ ਦਾ ਪ੍ਰਬੰਧਨ ਕਰਨ ਵਾਲੀ ਟੀਮ ਦਾ ਹਿੱਸਾ ਹੈ, ਦਾ ਕਹਿਣਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਰੱਖਣ ਦਾ ਮਨੋਰਥ ਸਿਰਫ ਕਾਂ ਤੋਂ ਛੁਟਕਾਰਾ  ਪਾਉਣਾ ਨਹੀਂ ਹੈ, ਬਲਕਿ ਉਨ੍ਹਾਂ ਨੂੰ ਇਮਾਰਤਾਂ ਤੋਂ ਦੂਰ ਰੱਖਣਾ ਹੈ ਤਾਂ ਜੋ ਉਹ ਇੱਥੇ ਆਪਣਾ ਆਲ੍ਹਣਾ ਨਾ ਬਣਾ ਸਕਣ।

Location: India, Delhi, New Delhi

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement