
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਵਾਸ਼ਿੰਗਟਨ: ਤੁਹਾਨੂੰ ਇਹ ਸੁਣ ਕੇ ਅਜੀਬ ਲੱਗਾ ਹੋਵੇਗਾ ਕਿ ਕਿਸੇ ਨੇ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਵਿਚ ਆਪਣੇ ਪੂਰੇ ਘਰ ਵਿਚ ਅੱਗ ਲਗਾ ਲਈ ਪਰ, ਇਹ ਬਿਲਕੁਲ ਸੱਚ ਹੈ। ਜੇਕਰ ਤੁਹਾਨੂੰ ਪਤਾ ਲੱਗੇ ਕਿ ਸੱਪਾਂ ਨੇ ਤੁਹਾਡੇ ਘਰ 'ਤੇ ਕਬਜ਼ਾ ਕਰ ਲਿਆ ਹੈ ਤਾਂ ਤੁਸੀਂ ਕੀ ਕਰੋਗੇ?
ਤੁਸੀਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਸੱਪ ਫੜਨ ਵਾਲੇ ਨੂੰ ਬੁਲਾਓਗੇ ਪਰ ਇੱਕ ਅਮਰੀਕੀ ਵਿਅਕਤੀ ਨੇ ਅਜਿਹਾ ਨਹੀਂ ਕੀਤਾ ਅਤੇ ਉਸਨੇ ਖੁਦ ਹੀ ਸੱਪਾਂ ਨੂੰ ਘਰੋਂ ਬਾਹਰ ਕੱਢਣ ਦਾ ਫੈਸਲਾ ਕੀਤਾ। ਜਿਸ ਕਾਰਨ ਉਸ ਨੂੰ ਵੱਡੇ ਹਾਦਸੇ ਦਾ ਸਾਹਮਣਾ ਕਰਨਾ ਪਿਆ।
PHOTO
ਅਮਰੀਕਾ 'ਚ ਇਕ ਮਕਾਨ ਮਾਲਕ ਨੇ ਸੱਪਾਂ ਦੇ ਆਤੰਕ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਪੂਰਾ ਘਰ ਸਾੜ ਦਿੱਤਾ। ਮਿੰਟਗੁਮਰੀ ਕਾਉਂਟੀ ਮੈਰੀਲੈਂਡ ਵਿੱਚ ਇੱਕ ਜਾਇਦਾਦ ਵਿੱਚ ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਮਾਲਕ ਨੇ ਸੱਪਾਂ ਨੂੰ ਘਰ ਤੋਂ ਬਾਹਰ ਕੱਢਣ ਲਈ ਧੂੰਏਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਲਾ "ਜਲਣਸ਼ੀਲ" ਦੇ ਬਹੁਤ ਨੇੜੇ ਰੱਖਿਆ ਗਿਆ ਸੀ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ।
ICYMI - Update Big Woods Rd, house fire 11/23; CAUSE, accidental, homeowner using smoke to manage snake infestation, it is believed heat source (coals) too close to combustibles; AREA of ORIGIN, basement, walls/floor; DAMAGE, >$1M; no human injures; status of snakes undetermined https://t.co/65OVYAzj4G pic.twitter.com/xSFYi4ElmT
— Pete Piringer (@mcfrsPIO) December 3, 2021
ਮਿੰਟਗੁਮਰੀ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਘਰ ਦੀ ਅੱਗ ਦੇ ਨਾਲ-ਨਾਲ ਘਰ ਦੇ ਸੜੇ ਹੋਏ, ਖੋਖਲੇ ਹੋਏ ਅਵਸ਼ੇਸ਼ਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਸ਼ੁਕਰ ਹੈ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਹਾਲਾਂਕਿ, ਕੁੱਲ ਜਾਇਦਾਦ ਨੂੰ 1 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।