ਭਾਰਤੀ ਮੂਲ ਦੀ ਬੱਚੀ ਨਾਲ ਦੱਖਣੀ ਅਫ਼ਰੀਕਾ 'ਚ ਵਾਪਰਿਆ ਵੱਡਾ ਹਾਦਸਾ, ICU 'ਚ ਦਾਖ਼ਲ 

By : KOMALJEET

Published : Jan 5, 2023, 12:56 pm IST
Updated : Jan 5, 2023, 12:56 pm IST
SHARE ARTICLE
 Indian Origin Girl Hair Gets Stuck In Go Kart In South Africa Still ICU
Indian Origin Girl Hair Gets Stuck In Go Kart In South Africa Still ICU

ਸਪੋਰਟਸ ਕਾਰ 'ਚ ਫਸੇ ਵਾਲ, ਬੁਰੀ ਤਰ੍ਹਾਂ ਨੁਕਸਾਨੀ ਗਈ ਰੀੜ੍ਹ ਦੀ ਹੱਡੀ 

ਡਰਬਨ: ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੀ 15 ਸਾਲਾ ਬੱਚੀ ਲਈ ਸਪੋਰਟਸ ਕਰ ਚਲਾਉਣਾ ਉਸ ਵੇਲੇ ਖ਼ਤਰਨਾਕ ਸਾਬਤ ਹੋਇਆ ਜਦੋਂ ਇੱਕ ਮਨੋਰੰਜਨ ਕੇਂਦਰ ਵਿੱਚ ‘ਗੋ-ਕਾਰਟ’ (ਸਪੋਰਟਸ ਕਾਰ) ਚਲਾਉਂਦੇ ਸਮੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਅਤੇ ਉਹ ਪਿਛਲੇ ਹਫ਼ਤੇ ਤੋਂ ਆਈ.ਸੀ.ਯੂ. ਵਿੱਚ ਦਾਖ਼ਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੇ ਬੁੱਧਵਾਰ ਦੀ ਹੈ। 

ਜਾਣਕਾਰੀ ਅਨੁਸਾਰ ਜ਼ਖਮੀ ਹੋਣ ਵਾਲੀ ਬੱਚੀ ਦਾ ਨਾਮ ਕ੍ਰਿਸਟਨ ਗੋਵੇਂਦਰ ਹੈ ਅਤੇ ਸਪੋਰਟਸ ਕਰ ਚਲਾਉਂਦੇ ਸਮੇਂ ਉਸ ਦੇ ਵਾਲ 'ਗੋ-ਕਾਰਟ' 'ਚ ਫਸ ਗਏ ਜਿਸ ਕਾਰਨ ਉਸ ਨੂੰ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ। 


ਕ੍ਰਿਸਟਨ ਗੋਵੇਂਦਰ ਦੇ ਪਿਤਾ ਵਰਮਨ ਗੋਵੇਂਦਰ ਨੇ ਸਥਾਨਕ ਮੀਡੀਆ ਨਾਲ ਗਲਬਾਤ ਕੀਤੀ ਅਤੇ ਡਾਕਟਰਾਂ ਵਲੋਂ ਮਿਲੀ ਜਾਣਕਾਰੀ ਸਾਂਝੀ ਕੀਤੀ ਹੈ। ਡਾਕਟਰਾਂ ਦੇ ਹਵਾਲੇ ਤੋਂ ਉਨ੍ਹਾਂ ਦੱਸਿਆ ਹੈ ਕਿ ਕ੍ਰਿਸਟਨ ਗੋਵੇਂਦਰ ਦੀ ਕਮਰ ਤੋਂ ਹੇਠਾਂ ਤੱਕ ਕੋਈ ਹਿੱਲਜੁਲ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਕੇਂਦਰ ਵਿੱਚ ਹੈਲਮੇਟ ਪਹਿਨਣ ਦੇ ਨਿਯਮ ਦੀ ਪਾਲਣਾ ਕੀਤੀ ਸੀ ਅਤੇ ਉਸਦੇ ਲੰਬੇ ਵਾਲ ਬੰਨ੍ਹੇ ਹੋਏ ਸਨ।

ਉਧਰ ਕ੍ਰਿਸਟਨ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਕਿ ਬੱਚੀ ਦਾ ਆਪ੍ਰੇਸ਼ਨ ਕਰਨਾ ਬਹੁਤ ਖ਼ਤਰਨਾਕ ਹੈ। ਡਾਕਟਰਾਂ ਅਨੁਸਾਰ ਕ੍ਰਿਸਟਨ ਗੋਵੇਂਦਰ ਦੀ ਰੀੜ੍ਹ ਦੀ ਹੱਡੀ ਵਿੱਚ ਖੂਨ ਦਾ ਥੱਕਾ ਹੈ। ਬੱਚੀ ਦੀ ਉਮਰ ਬਹੁਤ ਛੋਟੀ ਹੋਣ ਕਾਰਨ ਆਪ੍ਰੇਸ਼ਨ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਵਰਮਨ ਗੋਵੇਂਦਰ ਨੇ ਦੋਸ਼ ਲਗਾਇਆ ਹੈ ਕਿ ਡਰਬਨ ਦੇ ਮਸ਼ਹੂਰ ਗੇਟਵੇ ਮਾਲ 'ਚ 'ਗੋ-ਕਾਰਟ' ਦੇ ਉਪਕਰਨ ਖ਼ਰਾਬ ਸਨ ਅਤੇ ਮਾਲ ਪ੍ਰਬੰਧਨ ਉਨ੍ਹਾਂ ਦੀ ਧੀ ਦੀ ਤੁਰੰਤ ਮਦਦ ਕਰਨ 'ਚ ਅਸਫ਼ਲ ਰਿਹਾ। ਮਾਲ ਪ੍ਰਬੰਧਨ ਨੇ ਇਸ ਮਾਮਲੇ ਦੀ ਨਾਜ਼ੁਕਤਾ ਦਾ ਹਵਾਲਾ ਦਿੰਦਿਆਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਅਤੇ ਪਰਿਵਾਰ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement