
ਜਲ ਸੈਨਾ ਨੇ ਅਪਣੇ ਜੰਗੀ ਬੇੜੇ ਆਈਐਨਐਸ ਚੇਨਈ ਨੂੰ ਵੀ ਹਾਈਜੈਕ ਕੀਤੇ ਜਹਾਜ਼ ਵੱਲ ਰਵਾਨਾ ਕੀਤਾ
Ship Hijacked Near Somalia Coast: ਸੋਮਾਲੀਆ ਦੇ ਤੱਟ 'ਤੇ ਇਕ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਹਾਈਜੈਕ ਕੀਤੇ ਗਏ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿਚ 15 ਭਾਰਤੀ ਨਾਗਰਿਕ ਸ਼ਾਮਲ ਹਨ। ਇਸ ਦੌਰਾਨ ਭਾਰਤੀ ਜਲ ਸੈਨਾ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।
ਖ਼ਬਰਾਂ ਮੁਤਾਬਕ ਹਾਈਜੈਕ ਕੀਤੇ ਗਏ ਜਹਾਜ਼ ਦਾ ਨਾਂਅ ਐਮਵੀ ਲੀਲਾ ਨਾਰਫੋਕ ਹੈ ਅਤੇ ਇਸ ਉੱਤੇ ਲਾਈਬੇਰੀਆ ਦਾ ਝੰਡਾ ਲੱਗਿਆ ਹੈ। ਜਲ ਸੈਨਾ ਨੇ ਹਾਈਜੈਕ ਕੀਤੇ ਜਹਾਜ਼ ਦੀ ਨਿਗਰਾਨੀ ਲਈ ਅਪਣੇ ਜਹਾਜ਼ ਤਾਇਨਾਤ ਕੀਤੇ ਹਨ। ਹਾਈਜੈਕ ਕੀਤੇ ਗਏ ਜਹਾਜ਼ ਦੇ ਚਾਲਕ ਦਲ ਨਾਲ ਵੀ ਸੰਚਾਰ ਸਥਾਪਤ ਕੀਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਇਲਾਵਾ ਜਲ ਸੈਨਾ ਨੇ ਅਪਣੇ ਜੰਗੀ ਬੇੜੇ ਆਈਐਨਐਸ ਚੇਨਈ ਨੂੰ ਵੀ ਹਾਈਜੈਕ ਕੀਤੇ ਜਹਾਜ਼ ਵੱਲ ਰਵਾਨਾ ਕੀਤਾ ਹੈ।
(For more Punjabi news apart from Ship With 15 Indian Crew Hijacked Near Somalia Coast, stay tuned to Rozana Spokesman)