
ਅਮਰੀਕਾ ਉਨ੍ਹਾਂ ਕਦਮਾਂ ਦਾ ਸਵਾਗਤ ਕਰਦਾ ਹੈ ਜਿਸ ਨਾਲ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ’ਚ ਸੁਧਾਰ ਹੋਵੇਗਾ
ਵਾਸ਼ਿੰਗਟਨ: ਸ਼ਾਂਤੀਪੂਰਣ ਪ੍ਰਦਰਸ਼ਨਾਂ ਨੂੰ ਇਕ ਸਫਲ ਲੋਕਤੰਤਰ ਦੀ ਪਛਾਣ ਦਸਦੇ ਹੋਏ ਅਮਰੀਕਾ ਨੇ ਬੁਧਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਕਸ਼ਿਸ਼ਾਂ ਦਾ ਸਮਰਥਨ ਕਰਨਾ ਹੈ ਜਿਸ ਨਾਲ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ’ਚ ਸੁਧਾਰ ਹੋਵੇਗਾ ਅਤੇ ਨਿੱਜੀ ਖੇਤਰ ਨਿਵੇਸ਼ ਲਈ ਆਕਰਸ਼ਿਤ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਮਰੀਕਾ ਉਨ੍ਹਾਂ ਕਦਮਾਂ ਦਾ ਸਵਾਗਤ ਕਰਦਾ ਹੈ ਜਿਸ ਨਾਲ ਭਾਰਤ ਦੇ ਬਾਜ਼ਾਰਾਂ ਦੀ ਸਮਰਥਾ ’ਚ ਸੁਧਾਰ ਹੋਵੇਗਾ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨਿਵੇਸ਼ ਲਈ ਆਕਰਸ਼ਿਤ ਹੋਣਗੀਆਂ।’’
farmer
ਬੁਲਾਰੇ ਨੇ ਕਿਹਾ ਇਹ ਸੰਕੇਤ ਦਿਤਾ ਕਿ ਬਾਈਡਨ ਪ੍ਰਸ਼ਾਸਨ ਖੇਤੀਬਾੜੀ ਖੇਤਰ ’ਚ ਸੁਧਾਰ ਦੇ ਭਾਰਤ ਸਰਕਾਰ ਦੇ ਕਦਮ ਦਾ ਸਮਰਥਨ ਕਰਦਾ ਹੈ ਜਿਸ ਨਾਲ ਨਿੱਜੀ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਕਿਸਾਨਾਂ ਦੀ ਵੱਡੇ ਬਾਜ਼ਾਰਾਂ ਤਕ ਪਹੁੰਚ ਬਣੇਗੀ।
America
ਭਾਰਤ ’ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ’ਤੇ ਇਕ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਗੱਲਬਾਤ ਰਾਹੀਂ ਦੋਨਾਂ ਪੱਖਾ ਵਿਚਾਲੇ ਮਤਭੇਦਾਂ ਦੇ ਹੱਲ ਨੂੰ ਵਧਾਵਾ ਦਿੰਦਾ ਹੈ। ਬੁਲਾਰੇ ਨੇ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਸ਼ਾਂਤੀਪੂਰਣ ਪ੍ਰਦਰਸ਼ਨ ਕਿਸੇ ਵੀ ਸਫਲ ਲੋਕਤੰਤਰ ਦੀ ਪਛਾਣ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਹ ਹੀ ਕਿਹਾ ਹੈ।’’
Farmer protest
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਸਾਨਾਂ ਦੇ ਪ੍ਰਰਦਸ਼ਨ ’ਤੇ ਕੌਮਾਂਤਰੀ ਪ੍ਰਤੀਕਿਰਿਆ ’ਤੇ ਬੁਧਵਾਰ ਨੂੰ ਸਖ਼ਤ ਇਤਰਾਜ਼ ਜਤਾਇਆ ਸੀ। ਭਾਰਤ ਨੇ ਕਿਹਾ ਸੀ ਕਿ ਭਾਰਤ ਦੀ ਸੰਸਦ ਨੇ ਇਕ ‘‘ਸੁਧਾਰਵਾਦੀ ਕਾਨੂੰਨ’’ ਪਾਸ ਕੀਤਾ ਹੈ, ਜਿਸ ’ਤੇ ਕਿਸਾਨਾਂ ਦੇ ਇਕ ਛੋਟੇ ਜਿਹੇ ਹਿੱਸੇ ਨੂੰ ਕੁੱਝ ਇਤਰਾਜ਼ ਹਨ ਅਤੇ ਗੱਲਬਾਤ ਪੂਰੀ ਹੋਣ ਤਕ ਕਾਨੂੰਨ ’ਤੇ ਰੋਕ ਵੀ ਲਗਾਈ ਗਈ ਹੈ।